ਅਣ ਏਡਿਡ ਅਡਹਾਕ ਅਧਿਆਪਕ ਯੂਨੀਅਨ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਅਧਿਆਪਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ।
ਜਿਸ ਵਿਚ ਏਡਿਡ ਸਕੂਲਾਂ ਵਿੱਚ ਕੰਮ ਕਰ ਰਹੇ ਅਣ ਏਡਿਡ ਅਧਿਆਪਕਾਂ ਨੇ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ। ਪੰਜਾਬ ਬਾਡੀ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਜੌਹਲ ਅਤੇ ਪ੍ਰੈਸ ਸਕੱਤਰ ਰਾਜੀਵ ਧਾਰੀਵਾਲ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੀਟਿੰਗ ਵਿੱਚ ਪਹੁੰਚੇ ਸਮੂਹ ਅਧਿਆਪਕਾਂ ਦੀ ਸਹਿਮਤੀ ਨਾਲ ਯੂਨੀਅਨ ਦੇ ਗੁਰਦਾਸਪੁਰ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ।
ਜਿਸ ਵਿਚ ਸਰਬਸੰਮਤੀ ਨਾਲ ਮਾਸਟਰ ਨਵਨੀਤ ਕੁਮਾਰ ਨੂੰ ਜ਼ਿਲ੍ਹਾ ਪ੍ਰਧਾਨ, ਮਾਸਟਰ ਬਲਵਿੰਦਰ ਸਿੰਘ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਮੈਡਮ ਪ੍ਰਭਜੋਤ ਕੌਰ ਨੂੰ ਮੀਤ ਪ੍ਰਧਾਨ,ਡੀ ਪੀ ਰਾਜੀਵ ਸਾਗਰ ਨੂੰ ਜਨਰਲ ਸਕੱਤਰ, ਮਾਸਟਰ ਸੁਖਦੇਵ ਸਿੰਘ ਨੂੰ ਜੁਆਇੰਟ ਸਕੱਤਰ, ਮੈਡਮ ਸੁਖਵਿੰਦਰ ਕੌਰ ਸਤਕੋਹਾ ਨੂੰ ਪ੍ਰੈਸ ਸਕੱਤਰ, ਮਾਸਟਰ ਯੁਗੇਸ਼ ਕੁਮਾਰ ਨੂੰ ਖ਼ਜ਼ਾਨਚੀ, ਮਾਸਟਰ ਵਿਕਰਮ ਸ਼ਰਮਾ ਨੂੰ ਸਹਾਇਕ ਕੈਸ਼ੀਅਰ, ਮਾਸਟਰ ਰਾਜ ਕੁਮਾਰ ਫ਼ਤਹਿਗੜ੍ਹ ਚੂੜੀਆਂ ਨੂੰ ਮੁੱਖ ਸਲਾਹਕਾਰ, ਮੈਡਮ ਨਵਨੀਤ ਕੌਰ ਨੂੰ ਮੁੱਖ ਬੁਲਾਰਾ ਅਤੇ ਕੇਸ਼ਵ ਸ਼ਰਮਾ,ਕਾਬਲ ਸਰ, ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ, ਵਿਸ਼ਾਲ ਧਾਰੀਵਾਲ, ਬਲਵਿੰਦਰ ਗੁਰਦਾਸਪੁਰ, ਮੈਡਮ ਰੇਖਾ ਰਾਣੀ,ਮੈਡਮ ਅਨੀਤਾ ਕੁਮਾਰੀ, ਮੈਡਮ ਰਾਜਵਿੰਦਰ ਕੌਰ ਅਤੇ ਮੈਡਮ ਮਨਵੀਨ ਕੌਰ ਨੂੰ ਕ੍ਰਮਵਾਰ ਐਕਟਿਵ ਮੈਂਬਰ ਨਿਯੁਕਤ ਕੀਤੇ ਗਏ। ਇਸ ਮੌਕੇ ਤੇ ਸੁਖਚੈਨ ਸਿੰਘ ਜੌਹਲ ਨੂੰ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦਾ ਚੇਅਰਮੈਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।ਸਾਰੇ ਹੀ ਨਵਨਿਯੁਕਤ ਅਹੁਦੇਦਾਰਾਂ ਨੇ ਪ੍ਰਣ ਕੀਤਾ ਕਿ ਉਹ ਯੂਨੀਅਨ ਦੇ ਆਗੂਆਂ ਵੱਲੋਂ ਦਿੱਤੀ ਗਈ ਹਰ ਜ਼ਿਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਤਨ ਮਨ ਧਨ ਕਰਕੇ ਯੂਨੀਅਨ ਦਾ ਸਹਿਯੋਗ ਕਰਦੇ ਰਹਿਣਗੇ। ਚੇਅਰਮੈਨ ਸੁਖਚੈਨ ਸਿੰਘ ਜੌਹਲ ਨੇ ਸਮੂਹ ਅਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਮੇਂ ਸਮੇਂ ਸਿਰ ਯੂਨੀਅਨ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਉਂਦੇ ਰਹਿਣਗੇ ਅਤੇ ਅਧਿਆਪਕਾਂ ਦੇ ਹੱਕ ਦਿਵਾਉਣ ਲਈ ਸੰਘਰਸ਼ ਕਰਦੇ ਰਹਿਣਗੇ। ਜਨਰਲ ਸਕੱਤਰ ਰਾਜੀਵ ਸਾਗਰ ਨੇ ਨਵ ਨਿਯੁਕਤ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿੱਤੀ।ਇਸ ਸਮੇਂ ਹੋਰ ਵੀ ਬਹੁਤ ਸਾਰੇ ਅਧਿਆਪਕ ਅਧਿਆਪਕਾਂਵਾਂ ਹਾਜ਼ਰ ਸਨ।