ਹੰਸ ਫਾਊਂਡੇਸ਼ਨ ਵੱਲੋਂ ਪਿੰਡ ਅਬੁਲਕੇਅਰ ਕਲੋਨੀ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ‘ਤੇ ਡਾ: ਗਗਨਦੀਪ ਸਿੰਘ ਗਿੱਲ ਵੱਲੋਂ ਡਾਇਬਟੀਜ਼ ਟਾਈਪ 2 ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ, ਡਾ: ਸਾਹਬ ਨੇ ਦੱਸਿਆ ਕਿ ਸ਼ੂਗਰ ਦੇ ਵਧਣ ਦੇ ਕਿਹੜੇ ਕਾਰਨ ਹਨ, ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਖੁਰਾਕ ‘ਚ ਕੀ-ਕੀ ਸ਼ਾਮਲ ਕਰ ਸਕਦੇ ਹਾਂ ਅਤੇ ਕੀ ਨਹੀਂ ਕਰਨਾ ਚਾਹੀਦਾ। ਸ਼ੂਗਰ ਨੂੰ ਕੰਟਰੋਲ ਕਰਨ ਲਈ ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਕਸਰਤ ਵੀ ਕਰ ਸਕਦੇ ਹਾਂ, ਜਿਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਸ਼ੂਗਰ ਦਾ ਪੱਧਰ ਵੀ ਕੰਟਰੋਲ ਵਿਚ ਰਹੇਗਾ। ਕੈਂਪ ਦੌਰਾਨ ਡਾ: ਗਗਦੀਪ ਸਿੰਘ ਗਿੱਲ (ਮੈਡੀਕਲ ਅਫਸਰ), ਹੀਰਾ ਲਾਲ ਸ਼ਰਮਾ (ਸਮਾਜਿਕ ਸੁਰੱਖਿਆ ਅਫਸਰ), ਕੁਲਵਿੰਦਰ ਕੌਰ (ਲੈਬ ਟੈਕਨੀਸ਼ੀਅਨ), ਰਿਤਿਕਾ ਠਾਕੁਰ (ਫਾਰਮਾਸਿਸਟ), ਹਨੀ ਸ਼ਰਮਾ (ਪਾਇਲਟ) ਹਾਜ਼ਰ ਸਨ।
