ਦਾਊਵਾਲ, ਲੋਹਗੜ੍ਹ ਅਤੇ ਸਾਧੂਚੱਕਮ ਵਿੱਚ ਮਿਲੀਭੁਗਤ ਨਾਲ ਹੋ ਰਹੀ ਹੈ ਗਊ ਤਸਕਰੀ :- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 22 ਸਤੰਬਰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਮੈਂਬਰਾਂ ਨੇ ਆਪਣੀ ਜਾਨ ਖ਼ਤਰੇ ਵਿਚ ਪਾ ਕੇ 7 ਗਊਆਂ ਨੂੰ ਬਚਾਇਆ, ਜਿਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਸ੍ਰੀਨਗਰ ਲਿਜਾਇਆ ਜਾ ਰਿਹਾ ਸੀ ਅਤੇ ਦੋ ਗੱਡੀਆਂ ਵੀ ਫੜ ਕੇ ਪੁਲਿਸ ਹਵਾਲੇ ਕੀਤੀਆਂ।
ਇਸ ਸਬੰਧੀ ਸ਼ਿਵ ਸੈਨਾਪ੍ਰਧਾਨ ਬਾਲਸਾਹਿਬ ਠਾਕਰੇ ਦੇ ਸੂਬਾ ਮੀਤ ਹਰਵਿੰਦਰ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੰਨਾ ਅਤੇ ਮੀਤ ਪ੍ਰਧਾਨ ਬੱਬੂ ਲੁਬਾਣਾ ਨੂੰ ਸੂਚਨਾ ਮਿਲੀ ਸੀ ਕਿ ਮੰਗਾ ਮਸੀਹ, ਡੈਨੀਅਲ ਮਸੀਹ ਅਤੇ ਪ੍ਰੇਮ ਮਸੀਹ ਪਿੰਡ ਦਾਊਵਾਲ ਤੋਂ ਲੈ ਕੇ ਦੋ ਗੱਡੀਆਂ ਵਿੱਚ ਭਰ ਕੇ ਗਊਆਂ ਸ਼੍ਰੀਨਗਰ ਵੱਲ ਨੂੰ ਲੈ ਜਾ ਰਹੇ ਹਨ ਅਤੇ ਗਊ ਹਤਿਆ ਦੇ ਘਿਨੌਣੇ ਕੰਮ ਨੂੰ ਅੰਜਾਮ ਦੇ ਰਹੇ ਹਨ। ਲੰਬੇ ਸਮੇਂ ਤੋਂ ਗਊਆਂ ਦੀ ਤਸਕਰੀ ਕੀਤੀ ਜਾ ਰਹੀ ਸੀ ਅਤੇ ਪੁਲਿਸ ਨੂੰ ਕਈ ਵਾਰ ਇਸ ਗੱਲ ਦੀ ਸੂਚਨਾ ਦਿੱਤੀ ਗਈ ਸੀ ਕਿ ਉਹ ਗਊਆਂ ਨੂੰ ਮਾਰਨ ਦੀ ਨੀਅਤ ਨਾਲ ਸ੍ਰੀਨਗਰ ਅਤੇ ਸਹਾਰਨਪੁਰ ਲਿਜਾ ਰਹੇ ਹਨ, ਪਰ ਉਨ੍ਹਾਂ ਦੀ ਮਿਲੀਭੁਗਤ ਕਾਰਨ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਸੀ। ਜਦੋਂ ਹੜ੍ਹ ਆਏ ਉਸ ਵੇਲੇ ਵੀ ਉਨ੍ਹਾਂ ਵਲੋਂ ਇਸ ਇਲਾਕੇ ‘ਚ ਇਕਠੀਆਂ ਕੀਤੀਆਂ ਗਊਆਂ ਦੀ ਵੀਡੀਓ ਵੀ ਬਣਾਈ ਗਈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।ਉਲਟਾ ਰਾਤੋ-ਰਾਤ ਸਾਰੀਆਂ ਗਊਆਂ ਗਾਇਬ ਹੋ ਗਈਆਂ।
ਇਸ ਲਈ ਸ਼ਿਵ ਸੈਨਿਕਾਂ ਨੇ ਖੁਦ ਹੀ ਇਨ੍ਹਾਂ ਗਊ ਤਸਕਰਾਂ ਨੂੰ ਫੜਨ ਦਾ ਪ੍ਰਣ ਲਿਆ। ਸੂਚਨਾ ਮਿਲਣ ‘ਤੇ ਗਊਆਂ ਨਾਲ ਭਰੀਆਂ ਦੋ ਗੱਡੀਆਂ ਨੂੰ ਰਸਤੇ ‘ਚ ਰੁਕਣ ਦਾ ਇਸ਼ਾਰਾ ਕੀਤਾ ਪਰ ਉਕਤ ਤਿੰਨ ਪਸ਼ੂ ਤਸਕਰਾਂ ਨੇ ਗੱਡੀ ਨੂੰ ਰੋਕਣ ਦੀ ਬਜਾਏ ਬੱਬੂ ਲੁਬਾਣਾ ਅਤੇ ਪੰਕਜ ਠਾਕੁਰ ਨੂੰ ਗੱਡੀ ਹੇਠਾਂ ਦੇਣ ਦੀ ਨੀਅਤ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਹ ਹੇਠਾਂ ਡਿੱਗ ਗਏ ਅਤੇ ਫਿਰ ਗੱਡੀ ਨੂੰ ਮੋੜ ਕੇ ਕੇ ਉਨ੍ਹਾਂ ਨੇ ਮੁੜ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਵਰਿੰਦਰ ਮੁੰਨਾ, ਗੋਪੀ ਅਤੇ ਹੋਰ ਸ਼ਿਵ ਸੈਨਿਕਾਂ ਨੇ ਵਾਹਨਾਂ ਨੂੰ ਕਾਬੂ ਕਰ ਲਿਆ, ਜਿਸ ਕਾਰਨ ਸ਼ਿਵ ਸੈਨਿਕਾਂ ਦੀ ਜਾਨ ਬਚ ਗਈ।ਇਸ ਦੌਰਾਨ ਮੰਗਾ ਮਸੀਹ ਅਤੇ ਡੈਨੀਅਲ ਮਸੀਹ ਆਪਣੀ ਗੱਡੀ ਛੱਡ ਕੇ ਭੱਜ ਗਏ ਅਤੇ ਪ੍ਰੇਮ ਮਸੀਹ ਨੂੰ ਫੜ ਲਿਆ ਗਿਆ।
ਸੋਨੀ ਨੇ ਦੱਸਿਆ ਕਿ ਪਹਿਲਾਂ ਤਾਂ ਪੁਰਾਣਾ ਸ਼ਾਲਾ ਪੁਲਸ ਨੇ ਪਸ਼ੂ ਬੇਰਹਿਮੀ ਦੀ ਧਾਰਾ ਤਹਿਤ ਪਰਚਾ ਦਰਜ ਕਰਨ ਦਾ ਬਹਾਨਾ ਲਾਇਆ ਪਰ ਜਦੋਂ ਮਾਮਲਾ ਐੱਸਐੱਸਪੀ ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਹੁਕਮਾਂ ‘ਤੇ ਇੰਸਪੈਕਟਰ ਕਪਿਲ ਕੌਸ਼ਲ ਦੇ ਯਤਨਾਂ ਨਾਲ ਗਾਵਾਂ ਨੂੰ ਬੁਰੀ ਤਰ੍ਹਾਂ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਮਾਰਨ ਦੀ ਨੀਅਤ ਨਾਲ ਲਿਜਾਣ ,ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਧਾਰਾ 295ਏ ਅਤੇ ਸ਼ਿਵ ਸੈਨਾ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਕਾਰਨ ਇਰਾਦਾ ਕਤਲ ਦੇ ਦੋਸ਼ ਹੇਠ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸੋਨੀ ਨੇ ਦੱਸਿਆ ਕਿ ਗੁਰਦਾਸਪੁਰ ਖੇਤਰ ਦੀ ਮਿਲੀਭੁਗਤ ਨਾਲ ਦਾਊਵਾਲ, ਲੋਹਗੜ੍ਹ, ਅਵਾਂਖਾ, ਸਾਦੂਚੱਕਾ, ਸਲੇਮਪੁਰ, ਤਰੀਜਾਨਗਰ, ਆਲੋਵਾਲ, ਮੱਲੋਵਾਲ ਆਦਿ ਪਿੰਡਾਂ ਵਿਚ ਸ਼ਰੇਆਮ ਗਊ ਹੱਤਿਆ ਅਤੇ ਗਊ ਤਸਕਰੀ ਹੋ ਰਹੀ ਹੈ, ਇਸ ਲਈ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਐਸ.ਐਸ.ਪੀ. ਗੁਰਦਾਸਪੁਰ ਨੂੰ ਮੰਗ ਕੀਤੀ ਹੈ ਕਿ ਇਸ ਸਬੰਧੀ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ ਕਿ ਕਿਹੜੇ-ਕਿਹੜੇ ਪੁਲਿਸ ਅਧਿਕਾਰੀ ਇਨ੍ਹਾਂ ਦੇ ਨਾਲ ਹਨ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਰਾਣਾ ਸ਼ਾਲਾ ਪੁਲਿਸ ਨੇ ਭਗੌੜੇ ਮੰਗਾ ਮਸੀਹ ਅਤੇ ਡੇਨੀਅਲ ਮਸੀਹ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਅਤੇ ਇਨ੍ਹਾਂ ਵਿਅਕਤੀਆਂ ਦੀ ਜ਼ਮਾਨਤ ਕਰਵਾਉਣ ਜਾਂ ਫੜਾਈਆਂ ਗਊਆਂ ਨੂੰ ਅਦਾਲਤ ‘ਚੋਂ ਛੁਡਵਾਉਣ ‘ਚ ਕੋਈ ਮਦਦ ਨਾ ਕੀਤੀ ਤਾਂ ਪੁਰਾਣਾ ਸ਼ਾਲਾ ਥਾਣਾ ਦੇ ਐੱਸ. ਦਾ ਘਿਰਾਓ ਕੀਤਾ ਜਾਵੇਗਾ।ਇਸ ਮਾਮਲੇ ਨਾਲ ਸਬੰਧਤ ਸਾਰੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਰਮਨ ਸ਼ਰਮਾ, ਟੀਟੂ ਸ਼ਰਮਾ, ਸੰਜੀਵ ਹਾਂਡਾ ਆਦਿ ਵੀ ਹਾਜ਼ਰ ਸਨ।
