ਭਾਰਤ ਭੂਸ਼ਨ ਨੂੰ ਮਾਰਕੀਟ ਕਮੇਟੀ ਗੁਰਦਾਸਪੁਰ ਦਾ ਚੈਅਰਮੈਨ ਲੱਗਣ ਤੇ ਆਪ ਆਗੂ ਬਲਜਿੰਦਰਜੀਤ ਸਿੰਘ ਵਲੋਂ ਮੁਬਾਰਕਬਾਦ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ 3 ਅਕਤੂਬਰ (ਪੱਤਰ ਪ੍ਰੇਰਿਕ )

ਆਮ ਆਦਮੀ ਪਾਰਟੀ ਦੇ ਉਘੇ ਨੇਤਾ ਭਾਰਤ ਭੂਸ਼ਨ ਨੂੰ ਅੱਜ ਮਾਰਕੀਟ ਕਮੇਟੀ ਗੁਰਦਾਸਪੁਰ ਦਾ ਚੇਅਰਮੈਨ ਥਾਪਿਆ ਗਿਆ । ਇਸ ਮੌਕੇ ਹੈਲਥ ਸਿਸਟਮ ਦੇ ਚੇਅਰਮੈਨ ਰਮਨ ਬਹਿਲ , ਸਿਟੀ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ , ਚੇਅਰਮੈਨ ਜਗਰੂਪ ਸਿੰਘ ਸੇਖਵਾਂ ਹਾਜ਼ਰ ਸਨ । ਆਪ ਆਗੂ ਬਲਜਿੰਦਰਜੀਤ ਸਿੰਘ ਨੇ ਇਸ ਮੌਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ । ਅਤੇ ਕਿਹਾ ਕਿ ਭਾਰਤ ਭੂਸ਼ਨ ਪਾਰਟੀ ਦੇ ਇਕ ਵਫ਼ਾਦਾਰ ਸਿਪਾਹੀ ਵਜੋਂ ਲਗਤਾਰ ਕੰਮ ਕਰ ਰਹੇ ਸਨ । ਜਿਸ ਦੇ ਚਲਦੇ ਅੱਜ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਹੈ । ਮੰਡੀਆਂ ਵਿੱਚ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾਂ ਸੀ ਜਿਸ ਜਿਸ ਦਾ ਮੰਡੀਆਂ ਵਿੱਚ ਆਉਣ ਵਾਲੇ ਨੂੰ ਹੁਣ ਫਾਇਦਾ ਹੋਵੇਗਾ । ਜਿਕਰਯੋਗ ਹੈ ਬਲਜਿੰਦਰਜੀਤ ਸਿੰਘ ,ਭਾਰਤ ਭੂਸ਼ਨ ਦੇ ਪੁਰਾਣੇ ਸਮੇਂ ਤੋਂ ਸੰਘਰਸ਼ ਦੇ ਨੇੜਲੇ ਸਾਥੀ ਰਹੇ ਹਨ । ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਕ ਯੋਗ ਵਿਅਕਤੀ ਨੂੰ ਯੋਗ ਮਾਣ ਸਤਿਕਾਰ ਦਿੱਤਾ ਹੈ ।

Leave a Reply

Your email address will not be published. Required fields are marked *