


ਦੀਨਾਨਗਰ 11ਜੁਲਾਈ (Damanpreet Singh)
ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਮਕੌੜਾ ਪੱਤਣ ਤੇ ਹੜ ਵਰਗੇ ਹਾਲਾਤ ਬਣ ਗਏ ਸਨ ਬੇਸ਼ੱਕ ਅੱਜ ਰਵੀ ਦਰਿਆ ਤੇ ਪਾਣੀ ਦਾ ਪੱਧਰ ਹੇਠਾਂ ਆ ਗਿਆ ਪਰ ਰਵੀ ਤੋਂ ਪਾਰ ਵੱਸਦੇ 7 ਪਿੰਡ ਜਿਨ੍ਹਾਂ ਦਾ ਸੰਪਰਕ ਵਿਧਾਨ ਸਭਾ ਹਲਕਾ ਦੀਨਾਨਗਰ ਨਾਲੋ ਟੁੱਟ ਗਿਆ ਸੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸੇਰ ਸਿੰਘ ਵੱਲੋਂ ਆਹਲਾ ਅਧਿਕਾਰੀਆਂ ਨਾਲ ਮਕੌੜਾ ਪੱਤਣ ਦੇ ਰਾਵੀ ਦਰਿਆ ਪਾਰਲੇ ਪਿੰਡਾਂ ਦੇ ਲੋਕਾਂ ਦਾ ਹਾਲ ਜਾਨਣ ਲਈ ਬੇੜੀ ਰਸਤੇ ਰਾਵੀ ਦਰਿਆ ਪਾਰ ਕਰਕੇ ਉਕਤ ਸਰਹੱਦੀ ਪਿੰਡਾਂ ਦਾ ਵਿਸ਼ੇਸ਼ ਦੌਰਾ ਕਰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇੱਥੋਂ ਦੇ ਲੋਕਾਂ ਦੀ ਹਰ ਮੁਸ਼ਕਲ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਉਪਰ ਮਕੌੜਾ ਪੱਤਣ ਵਿਖੇ ਬਣਨ ਵਾਲਾ ਪੱਕਾ ਪੁਲ ਮਨਜ਼ੂਰ ਹੋ ਚੁੱਕਾ ਹੈ ਅਤੇ ਜਲਦ ਇਸਦੀ ਉਸਾਰੀ ਦਾ ਕੰਮ ਵੀ ਸ਼ੁਰੂ ਜਾਵੇਗਾ, ਜਿਸ ਨਾਲ ਰਾਵੀ ਪਾਰਲੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਤੇ ਪਿੰਡ ਦੇ ਲੋਕਾਂ ਨੇ ਹੜ ਦੇ ਪਾਣੀ ਨਾਲ ਜ਼ਮੀਨ ਨੂੰ ਲੱਗ ਰਹੀ ਢਾਅ ਅਤੇ ਫਸਲ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਅਪੀਲ ਕੀਤੀ। ਸ਼ਮਸੇਰ ਸਿੰਘ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਪਾਰ ਵੱਸਦੇ ਲੋਕਾਂ ਦੀ ਹਰ ਸਮੱਸਿਆ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦ ਹੱਲ ਕਰਵਾਈਆਂ ਜਾਵੇ। ਇਸ ਮੌਕੇ ਤੇ ਮਾਲ ਵਿਭਾਗ ਤੋਂ ਕਾ ਕੁਲਵੰਤ ਸਿੰਘ,ਕਾਣਗੋ ਅਸੋਕ ਕੁਮਾਰ, ਪਟਵਾਰੀ ਪ੍ਰਿਤਪਾਲ ਸਿੰਘ, ਪਟਵਾਰੀ ਹੀਰਾ ਲਾਲ, ਪਟਵਾਰੀ ਜੋਗਿੰਦਰ ਪਾਲ ਪੰਚਾਇਤ ਸੈਕਟਰੀ ਪੰਕਜ ਕੁਮਾਰ, ਸੁਖਦੇਵ ਰਾਜ, ਸੰਸਾਰ ਸਿੰਘ, ਸਰਪੰਚ ਗੁਰਨਾਮ ਸਿੰਘ, ਸਰਪੰਚ ਰੂਪ ਸਿੰਘ, ਸਿਕੰਦਰ ਸਿੰਘ, ਦਰਮੇਸ ਕੁਮਾਰ ਆਦਿ ਹਾਜਿਰ ਸਨ