ਗੁਰਦਾਸਪੁਰ, 7 ਦਸੰਬਰ- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੇ ਸਕੱਤਰ ਸੀ.ਜੇ.ਐੱਮ. ਸ੍ਰੀਮਤੀ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਟਰੈਫਿਕ ਐਜੂਕੇਸ਼ਨ ਸੈਲ ਗੁਰਦਾਸਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਰਿਆਰ ਵਿਖੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਗਿਆ।
ਸੈਮੀਨਾਰ ਵਿੱਚ ਐਡਵੋਕੇਟ ਗੁਰਬਖਸ਼ ਸਿੰਘ ਜਫਰਵਾਲ ਅਤੇ ਪਰਮਵੀਰ ਕੌਰ ਉਹਨਾਂ ਦੇ ਨਾਲ ਏਐਸਆਈ ਅਮਨਦੀਪ ਸਿੰਘ, ਏਐਸਆਈ ਸੰਜੀਵ ਕੁਮਾਰ, ਐਡਵੋਕੇਟ ਗੁਰਬਖਸ਼ ਸਿੰਘ ਜਫਰਵਾਲ ਅਤੇ ਪਰਮਵੀਰ ਕੌਰ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ
ਲੀਗਲ ਸਰਵਿਸ ਅਥਾਰਟੀ ਗੁਰਦਾਸਪੁਰ ਵੱਲੋਂ ਮਿਲਣ ਵਾਲੀਆਂ ਵੱਖ-ਵੱਖ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਹੈਲਪਲਾਈਨ ਨੰਬਰ 15100 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਏਐਸਆਈ ਅਮਨਦੀਪ ਸਿੰਘ ਅਤੇ ਏਐਸਆਈ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਰੋਡ ਸੇਫਟੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਹਨਾਂ ਡਰਾਈਵਿੰਗ ਲਾਈਸੰਸ ਦੀ ਅਹਿਮੀਅਤ, ਉਮਰ ਸੀਮਾ ਅਤੇ ਇਸ ਦੇ ਨਾਲ-ਨਾਲ ਦੱਸਿਆ ਕਿ ਮੋਟਰ ਵਹੀਕਲ ਐਕਟ ਦੇ ਅਨੁਸਾਰ ਜੇਕਰ ਕੋਈ ਵੀ ਨਾਬਾਲਗ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸਦੇ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕਰਦੇ ਹੋਵੇ ਉਸ ਨੂੰ 25000 ਜੁਰਮਾਨਾ ਅਤੇ ਉਸਦੇ ਮਾਂ ਬਾਪ ਨੂੰ ਤਿੰਨ ਸਾਲ ਤੱਕ ਕੈਦ ਹੋ ਜਾ ਸਕਦੀ ਹੈ। ਇਸ ਦੇ ਨਾਲ ਨਾਲ ਹੈਲਮਟ ਸੀਟ ਬੈਲਟ ਇੰਸ਼ੋਰੈਂਸ ਦੀ ਅਹਿਮੀਅਤ ਅਤੇ ਲਿੰਕ ਰੋਡ ਤੋਂ ਹਾਈਵੇ ਦੇ ਉੱਪਰ ਚੜਨ ਦੇ ਸੁਰੱਖਿਅਤ ਨਿਯਮ ਸੜਕਾਂ ਉੱਪਰ ਪੈਦਲ ਚੱਲਣ ਦੇ ਸੁਰੱਖਿਤ ਨਿਯਮਾਂ ਦੇ ਬਾਰੇ ਅਤੇ ਹੈਲਪਲਾਈਨ ਨੰਬਰ 112
ਸਾਈਬਰ ਕ੍ਰਾਈਮ 1930 ਨੈਸ਼ਨਲ ਹਾਈਵੇ ਹੈਲਪਲਾਈਨ ਨੰਬਰ 1033 ਦੀ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਹਾਜ਼ਰ ਸਕੂਲ ਦੇ ਵਾਈਸ ਪ੍ਰਿੰਸੀਪਲ ਰਜੇਸ਼ ਕੁਮਾਰ ਅਤੇ ਟੀਚਰ ਸਾਹਿਬਾਨ ਰਮਾ ਕੁਮਾਰੀ ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਲੀਗਲ ਸਰਵਿਸ ਅਥਾਰਟੀ ਬਾਰੇ ਦਿੱਤੀ ਗਈ ਅਨਮੋਲ ਜਾਣਕਾਰੀ ਸਬੰਧੀ ਆਏ ਹੋਏ ਸਾਰੇ ਕਰਮਚਾਰੀਆਂ ਦਾ ਧੰਨਵਾਦ ਕੀਤਾ।