ਤੇਜ ਰਫਤਾਰ ਬੱਸ ਨੇ ਮੋਟਰਸਾਈਕਲ ਚ ਮਾਰੀ ਟੱਕਰ — 20 ਸਾਲ ਦੇ ਨੌਜਵਾਨ ਅਤੇ ਇਕ ਔਰਤ ਦੀ ਹੋਈ ਮੌਕੇ ਤੇ ਮੌਤ

ਪੰਜਾਬ ਮਾਝਾ

ਤੇਜ਼ ਰਫਤਾਰ ਦੇ ਭੇਂਟ ਚੜਿਆਂ ਦੋ ਜਾਨਾਂ ਮੋਟਰਸਾਈਕਲ ਸਵਾਰ 20 ਸਾਲ ਨੌਜਵਾਨ ਅਤੇ ਇਕ 45 ਸਾਲ ਦੀ ਔਰਤ ਦੀ ਮੌਕੇ ਤੇ ਹੋਈ ਮੌਤ | ਬਟਾਲਾ ਦੇ ਕਸਬਾ ਘੁਮਾਣ ਨੇੜੇ ਅੱਜ ਦੁਪਹਿਰ ਦਰਦਨਾਕ ਹਾਦਸਾ ਵਾਪਰਿਆ ਤੇਜ ਰਫਤਾਰ ਆ ਰਹੀ ਬਸ ਬੇਕਾਬੂ ਹੋ ਸਾਮਣੇ ਤੋਂ ਆ ਰਹੇ ਮੋਟਰਸਾਈਕਲ ਜਾ ਟਕਰਾਈ ਅਤੇ ਇਸ ਹਾਦਸੇ ਚ ਮੋਟਰਸਾਈਕਲ ਤੇ ਸਵਾਰ 20 ਸਾਲਾ ਜਵਾਨ ਮਾਂ ਪਿਓ ਦਾ ਪੁੱਤ ਜਸ਼ਨ ਅਤੇ ਉਸ ਨਾਲ ਮੋਟਰਸਾਈਕਲ ਤੇ ਸਵਾਰ ਉਸਦੀ ਰਿਸਤੇਦਾਰ ਔਰਤ ਪਰਮਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ |

ਮ੍ਰਿਤਕ ਨੌਜਵਾਨ ਜਸ਼ਨ ਦੇ ਪਿਤਾ ਅਤੇ ਚਾਚੇ ਨੇ ਦੱਸਿਆ ਕਿ ਜਸ਼ਨ ਅਤੇ ਰਿਸ਼ਤੇਦਾਰ ਔਰਤ ਪਰਮਜੀਤ ਕੌਰ ਦੋਵੇ ਜੰਡਿਆਲਾ ਗੁਰੂ ਤੋਂ ਮੋਟਰਸਾਈਕਲ ਤੇ ਕਿਸੇ ਰਿਸਤੇਦਾਰ ਨੂੰ ਮਿਲਣ ਲਈ ਕਸਬਾ ਘੁੰਮਣ ਦੇ ਨੇੜੇ ਪਿੰਡ ਮੱਛਰਾਵਾ ਜਾ ਰਹੇ ਸਨ ਕਿ ਰਸਤੇ ਚ ਸਾਮਣੇ ਤੋਂ ਤੇਜ ਰਫਤਾਰ ਆ ਰਹੀ ਬਸ ਬੇਕਾਬੂ ਹੋ ਮੋਟਰਸਾਈਕਲ ਨਾਲ ਟੱਕਰ ਮਾਰੀ ਜਿਸ ਦੇ ਚਲਦੇ ਉਹਨਾਂ ਦੇ ਪੁੱਤ ਨੇ ਤਾ ਮੌਕੇ ਤੇ ਹੀ ਦੇਹਾਂਤ ਹੋ ਗਿਆ ਜਦਕਿ ਪਰਮਜੀਤ ਕੌਰ ਨੂੰ ਇਲਾਜ ਲਈ ਬਟਾਲਾ ਹਸਪਤਾਲ ਲਿਆਂਦੇ ਸਮੇ ਉਸਦੀ ਮੌਤ ਹੋ ਗਈ ਉਥੇ ਹੀ ਦੋਵਾਂ ਦੀ ਮ੍ਰਿਤਕ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਚ ਕਰਵਾਇਆ ਜਾ ਰਿਹਾ ਹੈ ਉਧਰ ਪੁਲਿਸ ਵਲੋਂ ਬਸ ਨੂੰ ਕਬਜ਼ੇ ਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |

Leave a Reply

Your email address will not be published. Required fields are marked *