ਪੰਜਾਬੀ ਸੰਗੀਤ ਇੰਡਸਟਰੀ ਵਿੱਚ ਹਮੇਸ਼ਾ ਸਾਫ ਸੁਥਰੀ ਗਾਇਕੀ ਅਤੇ ਧੀਆਂ,ਰੋਹਬ ਜੱਟੀ ਦਾ ,ਬੁੱਲੇਟ ਵਰਸਿਜ ਜੱਟੀ ,ਇਸ਼ਕ ਚ ਕਮਲੀ ਸਮੇਤ ਕਈ ਟਰੈਕ ਨਾਲ ਹਮੇਸ਼ਾ ਚਰਚਾ ਵਿੱਚ ਰਹਿਣ ਵਾਲੀ ਗਾਇਕਾ ਰਿਹਾਨਾ ਭੱਟੀ ਅਤੇ ਗਾਇਕ ਮਨੋਹਰ ਧਾਰੀਵਾਲ ਨਵੇਂ ਟਰੈਕ ਪਰੀ ਨਾਲ ਬਹੁਤ ਜਲਦੀ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਸੋਨਾ ਬਾਂਗੋਵਾਨੀਆਂ ,ਮਿਊਜਕ ਡਾਇਰੈਕਟਰ ਹਰੀ ਅਮਿਤ,ਵੀਡਿਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼ ਹਨ।ਇਸ ਟਰੈਕ ਦੀ ਰਿਕਾਰਡਿੰਗ ਮਿਊਜਕ ਡਾਇਰੈਕਟਰ ਹਰੀ ਅਮਿਤ ਵੱਲੋ ਜੈ ਮਿਊਜਕ ਸਟੂਡੀਓ ਵਿਖੇ ਕੀਤੀ ਗਈ ਹੈ ਅਤੇ ਇਸ ਟਰੈਕ ਦੀ ਸ਼ੂਟਿੰਗ ਬਿੱਟੂ ਮਾਨ ਫ਼ਿਲਮਜ਼ ਵੱਲੋ ਕੀਤੀ ਜਾਵੇਗੀ ।ਇਸ ਟਰੈਕ ਨੂੰ ਬਹੁਤ ਜਲਦੀ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।ਇਸ ਸਬੰਧੀ ਗਾਇਕਾ ਰਿਹਾਨਾ ਭੱਟੀ ਅਤੇ ਮਨੋਹਰ ਧਾਰੀਵਾਲ ਨੇ ਕਿਹਾ ਕਿ ਓਹਨਾਂ ਦੇ ਆਏ ਹੋਏ ਹਰ ਇੱਕ ਟਰੈਕ ਨੂੰ ਸਰੋਤਿਆਂ ਵੱਲੋ ਬਹੁਤ ਪਿਆਰ ਦਿੱਤਾ ਹੈ ਅਤੇ ਉਮੀਦ ਹੈ ਕਿ ਪਰੀ ਟਰੈਕ ਨੂੰ ਵੀ ਅਥਾਹ ਪਿਆਰ ਮਿਲੇਗਾ ।
