ਗੁਰਦਾਸਪੁਰ:-ਸੁਸ਼ੀਲ ਕੁਮਾਰ ਬਰਨਾਲਾ
ਸੁਰੀਲੀ ਅਤੇ ਬੁਲੰਦ ਆਵਾਜ਼ ਦੇ ਇੰਟਰਨੈਸ਼ਨਲ ਗਾਇਕ ਬਲਬੀਰ ਬੀਰਾ ਵੈਸਾਖੀ ਦੇ ਰੰਗਾਰੰਗ ਪ੍ਰੋਗਰਾਮ ਮੇਲਾ ਵਿਸਾਖੀ ਦਾ ਵਿੱਚ ਨਵੇਂ ਟਰੈਕ ਨਾਲ ਸਰੋਤਿਆਂ ਦੇ ਰੂਬਰੂ ਹੋ ਰਹੇ ਹਨ।ਇਸ ਟਰੈਕ ਦੇ ਬੋਲ ਆਜੋ ਰੱਲ ਕੇ ਮਨਾਈਏ ਵਿਸਾਖੀ ਮਿੱਤਰੋ ,ਮਿਊਜਕ ਡਾਇਰੈਕਟਰ ਅਮਨ ਸਿੰਘ ਯੂ ਐੱਸ ਏ, ਗੀਤਕਾਰ ਪ੍ਰੇਮ ਪੰਜਾਬੀ ਖ਼ੈਰਾਬਾਦੀ, ਵੀਡੀਓ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼,ਪ੍ਰੋਡਿਊਸਰ ਮਨੋਹਰ ਧਾਰੀਵਾਲ,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ,ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ,ਪੇਸ਼ਕਸ਼ ਜਸਬੀਰ ਦੋਲੀਕੇ ਨਿਊਜ਼ੀਲੈਂਡ,ਵਿਸ਼ੇਸ਼ ਸਹਿਯੋਗ ਪੀਟਰ ਸਫ਼ਰੀ ਕੈਨੇਡਾ, ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ। ਇਹ ਰੰਗਾਰੰਗ ਪ੍ਰੋਗਰਾਮ 14 ਅਪ੍ਰੈਲ ਦਿਨ ਸੁੱਕਰਵਾਰ ਰਾਤ ਨੂੰ 10 ਵਜੇ ਤੋਂ 11 ਵਜੇ ਤੱਕ ਡੀ ਡੀ ਪੰਜਾਬੀ ਤੇ ਦਿਖਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਗੋਲਡ ਰਕਾਟ ਬੈਨਰ ਨਿਊਜ਼ੀਲੈਂਡ ਵੱਲੋ ਰਿਲੀਜ਼ ਕੀਤਾ ਜਾਵੇਗਾ