
ਗੁਰਦਾਸਪੁਰ, 28 ਮਾਰਚ () –
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਚ ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਪ੍ਰਸ਼ੋਤਮ ਸਿੰਘ ਚਿੱਬ ਦੇ ਪ੍ਰਬੰਧਾਂ ਹੇਠ ਖਵਾਇਸ਼ਾਂ ਦੀ ਉਡਾਨ ਮਿਸ਼ਨ ਤਹਿਤ ਆਨਲਾਇਨ ਕਰਵਾਏ ਗਏ ਵੈਬੀਨਾਰ ਵਿਚ ਜ਼ਿਲ੍ਹੇ ਦੇ 5 ਸਕੂਲਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ।
ਇਸ ਵੈਬੀਨਾਰ ਵਿਚ ਮਾਈ ਭਾਗੋ ਆਰਮਡ ਫੋਰਸਸ ਪ੍ਰੇਪਟਰੀ ਇੰਸਚਿਊਟ ਫਾਰ ਗਰਲਜ ਦੇ ਡਾਇਰੈਕਟਰ ਮੇਜ਼ਰ ਜਨਰਲ ਜਸਬੀਰ ਸਿੰਘ ਸੰਧੂ ਨੇ ਵਿਦਿਆਰਥਣਾਂ ਨੂੰ ਆਰਮੀ ਅਫਸਰ ਬਣਨ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਆਰਮੀ ਅਫਸਰ ਬਣਨ ਦੀਆਂ ਚਾਹਵਾਨ ਵਿਦਿਆਰਥਣਾਂ ਮਾਈ ਭਾਗੋ ਸੰਸਥਾ ਵਿਚ ਦਾਖਲਾ ਲੈ ਕਿ ਆਪਣੇ ਸੁਪਨੇ ਪੂਰੇ ਕਰ ਸਕਦੀਆਂ ਹਨ। ਉਹਨਾਂ ਸੰਸਥਾਂ ਵਿਚ ਦਾਖਲਾ ਲੈਣ ਅਤੇ ਆਰਮੀ ਵਿਚ ਅਫਸਰ ਬਣਨ ਲਈ ਲੋੜੀਂਦੀ ਯੋਗਤਾ ਅਤੇ ਮਾਪਦੰਡਾਂ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੋਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਪ੍ਰਸ਼ੋਤਮ ਸਿੰਘ ਚਿੱਬ, ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਜੀਤ ਸਿੰਘ ਭਾਟੀਆ ਅਤੇ ਗਾਈਡੈਂਸ ਕਾਊਂਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਅਤੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਕਿਹਾ ਕਿ ਲਗਨ ਨਾਲ ਕੀਤੀ ਮਿਹਨਤ ਨਾਲ ਤੁਸੀ ਆਪਣੀ ਜ਼ਿੰਦਗੀ ਦੇ ਹਰ ਮੁਕਾਮ ਤੇ ਪਹੁੰਚ ਸਕਦੀਆਂ ਹੋ। ਉਹਨਾਂ ਅੱਗੇ ਕਿਹਾ ਕਿ ਜੇਕਰ ਤੁਸੀ ਆਰਮੀ ਅਫਸਰ ਬਣਨ ਦਾ ਸੋਚਿਆ ਹੈ ਤਾਂ ਮਾਈ ਭਾਗੋ ਸੰਸਥਾ ਤੁਹਾਡੇ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ, ਤੁਸੀ ਸੰਸਥਾ ਵਿਚ ਦਾਖਲਾ ਲੈਣ ਲਈ ਤਿਆਰੀ ਆਰੰਭ ਕਰੋ ਤੁਹਾਡੇ ਖਵਾਇਸ਼ਾਂ ਦੀ ਉਡਾਨ ਦੀ ਜਿੱਤ ਹੋਵੇਗੀ। ਖਵਾਇਸ਼ਾਂ ਦੀ ਉਡਾਨ ਵੈਬੀਨਾਰ ਦਾ ਫੈਸਬੁੱਕ ਰਾਹੀਂ ਲਾਇਵ ਟੈਸੀਸਾਸਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਵਲੋਂ ਦੇਖਿਆ ਗਿਆ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀਨਾਨਗਰ, ਬਟਾਲਾ, ਹਰਪੁਰਾ ਧੰਦੋਈ, ਗੋਹਤ ਪੋਕਰ ਅਤੇ ਲਿਟਲ ਫਲਾਫਰ ਕਾਨਵੈਂਟ ਸਕੂਲ ਦੀਆਂ 52 ਵਿਦਿਆਰਥਣਾਂ ਨੇ ਆਨਲਾਇਨ ਭਾਗ ਲਿਆ।
ਇਸ ਮੌਕੇ ਗਗਨਦੀਪ ਸਿੰਘ ਧਾਲੀਵਾਲ, ਲਖਵਿੰਦਰ ਕੌਰ , ਦਰਸ਼ਨਾਂ ਕੁਮਾਰੀ, ਸੰਨੀ ਵਾਲੀਆ, ਵਿਕਾਸ ਗੁਪਤਾ, ਪਵਿੱਤਰ ਰੰਧਾਵਾ ਸਮੇਤ ਡੀ.ਬੀ.ਈ.ਈ ਗੁਰਦਾਸਪੁਰ ਦਾ ਸਮੂਹ ਸਟਾਫ ਹਾਜਰ ਸੀ।