ਗੁਰਦਾਸਪੁਰ ਸੁਸ਼ੀਲ ਬਰਨਾਲਾ-:
ਜਲੰਧਰ ਦੂਰਦਰਸ਼ਨ ਦੇ ਚੈਨਲ ਡੀ. ਡੀ ਪੰਜਾਬੀ ਦੇ ਵਿਹੜੇ ਵਿਸਾਖੀ ਦੇ ਰੰਗਾ-ਰੰਗ ਪ੍ਰੋਗਰਾਮ ‘ਮੇਲਾ ਵਿਸਾਖੀ ਦਾ’ ਵਿੱਚ ਪੰਜਾਬੀ ਲੋਕ ਗਾਇਕ ਅਮਰੀਕ ਜੱਸਲ ਆਪਣੇ ਗੀਤ ‘ਨੱਚਦੇ ਪੰਜਾਬੀ’ ਰਾਹੀਂ 14,ਅਪ੍ਰੈਲ ਦੀ ਰਾਤ ਨੂੰ 10 ਤੋਂ 11ਵਜੇ ਤੱਕ ਹਾਜ਼ਰੀ ਲਗਾਉਣਗੇ। ਜਲੰਧਰ ਦੂਰਦਰਸ਼ਨ ਦੇ ਰੰਗਾ-ਰੰਗ ਪ੍ਰੋਗਰਾਮ ‘ਮੇਲਾ ਵਿਸਾਖੀ ਦਾ’ ਦੀ ਸ਼ੂਟਿੰਗ 3,ਅਪ੍ਰੈਲ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦੀ ਪੇਸ਼ਕਸ਼ ਜਸਬੀਰ ਦੋਲਿਕੇ ਨਿਊਜ਼ੀਲੈਂਡ ਇਸ ਪ੍ਰੋਗਰਾਮ ਦੇ ਡਾਇਰੈਕਟਰ ਬਿੱਟੂ ਮਾਨ, ਫ਼ਿਲਮਜ਼ ਪ੍ਰੋਡਿਊਸਰ ਮਨੋਹਰ ਧਰੀਵਾਲ ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ ਐਗਜ਼ੀਕਿਊਟਿਵ ਪ੍ਰੋਡਿਊਸਰ j j ਪ੍ਰੋਡਕਸ਼ਨ ਹਾਊਸ ਸਪੈਸ਼ਲ ਸੰਜੋਗ ਪੀਟਰ ਸਫ਼ਰੀ ਕਨੇਡਾ ਤੇ ਗਾਇਕ ਅਮਰੀਕ ਜੱਸਲ ਨੇ ਇਸ ਪ੍ਰੋਗਰਾਮ ਵਿੱਚ ਹੋਰ ਵੀ ਬਹੁਤ ਸਾਰੇ ਗਾਇਕ ਹਿੱਸਾ ਲੈਣ ਜਾ ਰਹੇ ਹਨ। ਗਾਇਕ ਅਮਰੀਕ ਜੱਸਲ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਅਮਨ ਸਿੰਘ ਯੂ ਐਸ ਏ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ ਤੇ ਇਸ ਗੀਤ ਨੂੰ ਸੋਨੀ ਸ਼ਾਹੂ ਨੇ ਲਿੱਖਿਆ ਹੈ ਤੇ ਉਹਨਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਵੱਲੋਂ ਯੂ ਟਿਊਬ ਤੇ ਵੀ ਰਲੀਜ ਕੀਤਾ ਜਾਵੇਗਾ।