ਗੁਰਦਾਸਪੁਰ, ਸੁਸ਼ੀਲ ਕੁਮਾਰ ਬਰਨਾਲਾ-:
ਵਿਸਾਖੀ ਦੇ ਸੁੱਭ ਦਿਹਾੜੇ ਤੇ ਡੀ ਡੀ ਪੰਜਾਬੀ ਤੇ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ “ਮੇਲਾ ਵਿਸਾਖੀ ਦਾ” ਦਿਖਾਇਆ ਜਾ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਰੰਗਾਰੰਗ ਪ੍ਰੋਗਰਾਮ ਦੀ ਸ਼ੂਟਿੰਗ ਪਿੰਡ ਸਰਮਸਤਪੁਰ ਵਿਖੇ ਸਰਪੰਚ ਰਾਜ ਕੁਮਾਰ ਦੀ ਰਹਿਨੁਮਾਈ ਹੇਠ ਹੋਈ।ਇਸ ਮੌਕੇ ਇਸ ਪ੍ਰੋਗਰਾਮ ਦਾ ਉਦਘਾਟਨ ਸਰਪੰਚ ਸੁਰਜੀਤ ਸਿੰਘ ਨਾਰੰਗਪੁਰ ਵੱਲੋਂ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਸਟਾਰ ਕਲਾਕਾਰ ਇੰਟਰਨੈਸ਼ਨਲ ਲੋਕ ਗਾਇਕ ਸੁਖਵਿੰਦਰ ਪੰਛੀ ,ਦਲਵਿੰਦਰ ਦਿਆਲਪੁਰੀ,ਸੁਰਾਂ ਦੇ ਸਿਕੰਦਰ ਸੋਹਣ ਸਿਕੰਦਰ, ਅਮਰੀਕ ਜੱਸਲ,ਗਾਇਕਾ ਰਿਹਾਨਾ ਭੱਟੀ , ਮਨੋਹਰ ਧਾਰੀਵਾਲ, ਪੱਪੂ ਬੈਂਸ, ਬਲਬੀਰ ਬੀਰਾ,ਰੂਬਲ ਮਹਿਮ, ਅਮਰੀਕ ਜੱਸਲ, ਵਿਜੇ ਪਾਲ, ਬੀ ਪਰਦੇਸੀ, ਰਿਤੇਸ਼ ਸਰੋਆ,ਬਾਉ ਸਫ਼ਰੀ ,ਇੰਟਰਨੈਸ਼ਨਲ ਕਮੇਡੀਅਨ ਭੋਟੁ ਸ਼ਾਹ ਤੋਂ ਇਲਾਵਾ ਕਾਫੀ ਕਲਾਕਾਰ ਸਰੋਤਿਆਂ ਦਾ ਮਨੋਰੰਜਨ ਕਰਨਗੇ।ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ , ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ,ਐਗਜ਼ੀਕਿਊਟਿਵ ਪ੍ਰੋਡਿਊਸਰ ਜੇ ਜੇ ਪ੍ਰੋਡਕਸ਼ਨ ਹਾਊਸ ,ਪੇਸ਼ਕਸ਼ ਜਸਬੀਰ ਦੋਲੀਕੇ ਨਿਊਜ਼ੀਲੈਂਡ,ਵਿਸ਼ੇਸ਼ ਸਹਿਯੋਗ ਪੀਟਰ ਸਫ਼ਰੀ ਕੈਨੇਡਾ ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ। ਇਹ ਰੰਗਾਰੰਗ ਪ੍ਰੋਗਰਾਮ 14 ਅਪ੍ਰੈਲ ਦਿਨ ਸੁੱਕਰਵਾਰ ਰਾਤ ਨੂੰ 10 ਵਜੇ ਤੋਂ 11 ਵਜੇ ਤੱਕ ਡੀ ਡੀ ਪੰਜਾਬੀ ਤੇ ਦਿਖਾਇਆ ਜਾਵੇਗਾ ਅਤੇ ਇਸ ਪ੍ਰੋਗਰਾਮ ਨੂੰ ਗੋਲਡ ਰਕਾਟ ਬੈਨਰ ਨਿਊਜ਼ੀਲੈਂਡ ਵੱਲੋ ਰਿਲੀਜ਼ ਕੀਤਾ ਜਾਵੇਗਾ।ਇਸ ਮੌਕੇ ਸਮਾਜ ਸੇਵਕ ਸੰਤੋਖ ਸਿੰਘ ਸੰਧੂ ,ਕੁਲਦੀਪ ਚੰਦ , ਜੈਸਮੀਨ ਜੱਸੀ,ਰਜਨੀ ਵਰਮਾ,ਤਜਿੰਦਰ ਸਿੰਘ ਬੰਗੜ,ਬਲਰਾਮ ਭੱਟੀ, ਮੰਜੂ ਭੱਟੀ ਤੋਂ ਇਲਾਵਾ ਪਿੰਡ ਵਾਸੀਆਂ ਨੇ ਸੁਟਿੰਗ ਦਾ ਆਨੰਦ ਮਾਣਿਆ।