08 ਅਪ੍ਰੈਲ ਨੂੰ ਸਿੱਖਿਆ ਵਿਭਾਗ ਦੇ ਸਰਵ ਸਿੱਖਿਅ ਅਭਿਆਨ/ਮਿੱਡ ਡੇ ਮੀਲ ਦਫਤਰੀ ਮੁਲਾਜ਼ਮ ਜਲੰਧਰ ਵਿਖੇ ਕਰਨਗੇ ਰੋਸ ਮੁਜਾਹਰਾ।

ਪੰਜਾਬ ਮਾਝਾ

ਆਪ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਨਾ ਤਨਖਾਹ ਅਨਾਮਲੀ ਦੂਰ ਹੋਈ ਅਤੇ ਨਾ ਹੀ ਮਿਲੇ ਰੈਗੂਲਰ ਦੇ ਆਰਡਰ।

ਤਨਖਾਹ ਅਨਾਮਲੀ ਸਬੰਧੀ ਪਹਿਲੇ ਸਿੱਖਿਆ ਮੰਤਰੀ ਮੀਤ ਹੇਅਰ ਅਤੇ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਸਹਿਮਤੀ ਦੇ ਬਾਵਜੂਦ 12 ਮਹੀਨਿਆ ਚ ਮੁਲਾਜ਼ਮਾਂ ਦੀ ਤਨਖਾਹ ਨਹੀ ਹੋਈ ਪੂਰੀ

ਗੁਰਦਾਸਪੁਰਾ ,ਤਾਰਾਗੜ੍ਹ -: ਸੁਸ਼ੀਲ ਕੁਮਾਰ ਬਰਨਾਲਾ /ਸੋਹਨ ਲਾਲ

ਪੁਰਾਣੇ ਰਾਜਨੀਤਿਕ ਸਿਸਟਮ ਤੋਂ ਅੱਕਣ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਅਤੇ ਬਦਲਾਅ ਦੇ ਨਾਅਰੇ ਤੇ ਆਮ ਜਨਤਾ ਅਤੇ ਮੁਲਾਜ਼ਮ ਵਰਗ ਖਾਸ ਕਰਕੇ ਕੱਚੇ ਮੁਲਾਜ਼ਮਾਂ ਨੇ ਫੁੱਲ ਚੜ੍ਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਮੁਲਾਜ਼ਮਾਂ ਨੂੰ ਵਿਸ਼ਵਾਸ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਕੀ ਮਸਲੇ ਹੱਲ ਹੋ ਜਾਣਗੇ ਪ੍ਰੰਤੂ ਵਿਧਾਇਕਾਂ ਤੋਂ ਲੈ ਕੈ ਮੁੱਖ ਮੰਤਰੀ ਤੱਕ ਹਰ ਦਰਵਾਜੇ ਤੇ ਗੁਹਾਰ ਲਗਾਉਣ ਤੋਂ ਬਾਅਦ ਵੀ ਕੱਚੇ ਮੁਲਾਜ਼ਮ ਦੇ ਪੱਲੇ ਕੁਝ ਵੀ ਨਹੀ ਪੈ ਰਿਹਾ।
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਮੁਨੀਸ਼ ਗੁਪਤਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਦੀ ਲੰਬੇ ਸਮੇਂ ਤੋਂ ਤਨਖਾਹ ਅਨਾਮਲੀ ਚੱਲ ਰਹੀ ਹੈ ਇਕ ਹੀ ਦਫ਼ਤਰ ਵਿੱਚ ਇਕ ਹੀ ਕਾਡਰ ਦੇ ਮੁਲਾਜ਼ਮ ਨੂੰ ਵੱਖਰੀ ਵੱਖਰੀ ਤਨਖਾਹ ਮਿਲ ਰਹੀ ਹੈ, ਜਿਸ ਸਬੰਧੀ ਸਮੇਂ ਸਮੇਂ ਤੇ ਸਰਕਾਰ ਨਾਲ ਮੀਟਿੰਗਾਂ ਹੋਈਆ ਹਨ। ਉਨ੍ਹਾ ਦੱਸਿਆ ਕਿ 15 ਜੂਨ 2022 ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਵਿਭਾਗੀ ਅਧਿਕਾਰੀਆ ਦੀ ਮੋਜੂਦਗੀ ਵਿੱਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਵੱਲੋਂ ਤਨਖਾਹ ਅਨਾਮਲੀ ਨੂੰ ਦੂਰ ਕਰਕੇ ਤੁਰੰਤ ਤਨਖਾਹਾਂ ਦਾ ਫੰਡ ਜ਼ਾਰੀ ਕਰਨ ਦੇ ਆਦੇਸ਼ ਦਿੱਤੇ ਪਰ ਸਿੱਖਿਆ ਮੰਤਰੀ ਦੇ ਆਦੇਸ਼ ਹਵਾ ਹਵਾਈ ਹੋ ਗਏ। ਇਸ ਉਪਰੰਤ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਸਮੇਂ ਸਮੇਂ ਤੇ ਵੱਖ ਵੱਖ ਮੀਟਿੰਗ ਹੋਈਆ ਜਿਸ ਵਿਚ ਉਨ੍ਹਾਂ ਵੱਲੋਂ ਦਫ਼ਤਰੀ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਸਬੰਧੀ ਸਹਿਮਤੀ ਦਿੱਤੀ ਪਰ ਨਵੀਂ ਸਰਕਾਰ ਦੇ 12 ਮਹੀਨਿਆਂ ਦੌਰਾਨ ਮੁਲਾਜ਼ਮਾਂ ਦੀ ਤਨਖਾਹ ਅਨਾਮਲੀ ਹੀ ਦੂਰ ਨਹੀਂ ਹੋ ਰਹੀ ਜਿਸ ਕਰਕੇ ਮੁਲਾਜ਼ਮ ਵਰਗ ਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਗੁਪਤਾ ਨੇ ਦੱਸਿਆ ਕਿ ਇੱਕ ਹੀ ਦਫ਼ਤਰ ਵਿੱਚ ਇੱਕ ਕਾਡਰ ਦੇ ਕੰਮ ਕਰ ਰਹੇ 2 ਮੁਲਾਜ਼ਮਾਂ ਦੀ ਤਨਖਾਹ ਦਾ ਪਾੜਾ 5000 ਰੁਪਏ ਪ੍ਰਤੀ ਮਹੀਨਾ ਹੈ।
ਮੌਜੂਦਾ ਸਰਕਾਰ ਵੱਲੋਂ ਫਲੈਕਸ ਬੋਰਡ ਲਗਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 8736 ਕੱਚੇ ਅਧਿਆਪਕਾਂ/ਮੁਲਾਜ਼ਮਾਂ ਨੂੰ ਰੈਗੁਲਰ ਕਰ ਦਿੱਤਾ ਗਿਆ ਹੈ ਪਰ ਸਚਾਈ ਇਹ ਹੈ ਕਿ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ ਦੇ ਖਾਲੀ ਹਨ।
ਉਨ੍ਹਾਂ ਨੇ ਐਲਾਨ ਕੀਤਾ ਕਿ 08 ਅਪ੍ਰੈਲ ਨੂੰ ਸਿੱਖਿਆ ਵਿਭਾਗ ਦੇ ਸਰਵ ਸਿੱਖਿਅ ਅਭਿਆਨ/ਮਿੱਡ ਡੇ ਮੀਲ ਦਫ਼ਤਰੀ ਮੁਲਾਜ਼ਮ ਜਲੰਧਰ ਵਿਖੇ ਭਰਵੀਂ ਰੈਲੀ ਕਰਕੇ ਰੋਸ ਮੁਜਾਹਰਾ ਕਰਨਗੇ। ਇਸ ਮੌਕੇ ਤੇ ਰੀਨਾ, ਨੀਰੂ ਬਾਲਾ, ਮਲਕੀਤ ਸਿੰਘ, ਤਰੁਣ ਪਠਾਨੀਆ, ਅਸ਼ਵਨੀ ਕੁਮਾਰ, ਦੁਸ਼ਯੰਤ ਕੁਮਾਰ, ਡਾ. ਮਨਦੀਪ ਸਿੰਘ, ਸੁਮਿਤ ਰਾਜ, ਨਰਿੰਦਰ ਸਿੰਘ, ਚੇਤਨ ਅੱਤਰੀ, ਧੀਰਜ ਕੁਮਾਰ, ਵਿਨੋਦ ਸ਼ਰਮਾ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਆਪਣਾ ਰੋਸ਼ ਪ੍ਰਗਟ ਕਰਦੇ ਹੋਏ ਦਫ਼ਤਰੀ ਕਾਮੇਂ।

Leave a Reply

Your email address will not be published. Required fields are marked *