ਗੁਰਦਾਸਪੁਰ ਸੁਸ਼ੀਲ ਕੁਮਾਰ ਬਰਨਾਲਾ-:
ਗੁਰਦਾਸਪੁਰ 17 ਅਪ੍ਰੈਲ- ਖੂਨਦਾਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਸੰਸਥਾਵਾਂ ਵਿੱਚ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਾਂਝੇ ਤੌਰ ਤੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 65 ਦੇ ਕਰੀਬ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਕੈਂਪ ਦੀ ਅਗਵਾਈ ਬੀ.ਡੀ.ਐੱਸ ਦੇ ਜਿਲ੍ਹਾ ਯੂਥ ਪ੍ਰਧਾਨ ਸ਼੍ਰੀ ਕੇ.ਪੀ.ਐੱਸ ਬਾਜਵਾ ਅਤੇ ਪਿੰਡ ਬਰਿਆਰ ਦੇ ਸਮੂਹ ਨੌਜਵਾਨ ਸਾਥੀਆਂ ਨੇ ਕੀਤੀ। ਇਸ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਉਰਫ਼ ਰਾਜੂ ਬ੍ਰਹਮਾ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਬਰਿਆਰ ਵਿਖੇ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ ਕੱਲ 65 ਲੋਕਾਂ ਨੇ ਖੂਨਦਾਨ ਕੀਤਾ। ਦੱਸਣਯੋਗ ਹੈ ਕਿ ਉਕਤ ਟੀਮਾਂ ਦੇ ਸੇਵਾਦਾਰ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਕਰਕੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਯੋਗਦਾਨ ਪਾ ਚੁੱਕੇ ਹਨ, ਜਿਸ ਕਰਕੇ ਸਮੇਂ ਸਮੇਂ ਤੇ ਪ੍ਰਸ਼ਾਸਨ ਵੱਲੋਂ ਇਹਨਾ ਸੰਸਥਾਵਾਂ ਦੇ ਵਲੰਟੀਅਰਜ਼ ਨੂੰ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਹੁਣ ਤੱਕ 200 ਦੇ ਕਰੀਬ ਖੂਨਦਾਨ ਕੈਂਪ ਲਗਾ ਚੁੱਕੀਆਂ ਇਹ ਸੰਸਥਾਵਾਂ ਨੂੰ ਬਿਹਤਰ ਕਾਰਗੁਜਾਰੀ ਲਈ ਹਰ ਸਾਲ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬੀ.ਡੀ.ਐੱਸ ਦੇ ਸੀਨੀਅਰ ਮੀਤ ਪ੍ਰਧਾਨ ਮਨੂੰ ਸ਼ਰਮਾਂ, ਵਿੱਤ ਸਕੱਤਰ ਦਵਿੰਦਰਜੀਤ ਸਿੰਘ, ਸਹਾਇਕ ਵਿੱਤ ਸਕੱਤਰ ਆਦਰਸ਼ ਕੁਮਾਰ, ਸੁਸਾਇਟੀ ਦੇ ਸੰਸਥਾਪਕ ਰਾਜੇਸ਼ ਬੱਬੀ ਤੋਂ ਇਲਾਵਾ ਕੋਰ ਕਮੇਟੀ ਮੈਂਬਰ ਨਿਸ਼ਚਿੰਤ ਕੁਮਾਰ, ਹਰਪ੍ਰੀਤ ਸਿੰਘ ਉਰਫ਼ ਰਾਨੂੰ, ਗੁਰਦੀਪ ਸਿੰਘ ਤਿੱਬੜੀ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਪੁਰੇਵਾਲ ਵੀ ਹਾਜ਼ਰ ਹੋਏ।