ਲੱਖਾ ਦੀ ਨਗਦੀ ਸਮੇਤ ਚਾਰ ਜੁਆਰੀ ਗਿਰਫਤਾਰ, ਲਗਾਉਂਦੇ ਹਨ ਵੱਡੀਆਂ ਬਾਜੀਆਂ

ਗੁਰਦਾਸਪੁਰ ਪੰਜਾਬ ਮਾਝਾ

ਰਿਪੋਰਟਰ — ਰੋਹਿਤ ਗੁਪਤਾ
ਗੁਰਦਾਸਪੁਰ

ਸੀਆਈਏ ਸਟਾਫ ਵੱਲੋਂ ਰਾਮ ਸ਼ਰਨਮ ਕਲੋਨੀ ਦੇ ਇੱਕ ਘਰ ਵਿੱਚ ਜੂਆ ਖੇਡਦੇ ਕੁਝ ਜੁਆਰੀਆਂ ਨੂੰ ਰੰਗੇ ਹੱਥੀ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਵਿੱਚ ਥਾਨਾ ਸਿਟੀ ਗੁਰਦਾਸਪੁਰ ਵਿੱਚ ਚਾਰ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ ਜੋਂ ਕੀਂ ਵੱਡੀਆਂ ਬਾਜੀਆਂ ਲਗਾਉਂਦੇ ਸਨ ਅਤੇ ਇਹਨਾਂ ਵਿੱਚੋਂ ਕੁਝ ਵਿਅਕਤੀਆਂ ਉੱਪਰ ਪਹਿਲਾ ਵੀ ਜੂਆ ਖੇਡਣ ਦਾ ਮਾਮਲਾ ਦਰਜ ਹੈਜਾਣਕਾਰੀ ਦਿੰਦੇ ਹੋਏ ਐਸਪੀ-ਡੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਗੁਰਦਾਸਪੁਰ ਦੇ ਏਐਸਆਈ ਜਗਤਾਰ ਸਿੰਘ ਪੁਲਿਸ ਪਾਰਟੀ ਸਮੇਤ ਅਬਰੋਲ ਹਸਪਤਾਲ ਬਟਾਲਾ ਰੋਡ ਗੁਰਦਾਸਪੁਰ ਮੋਜੂਦ ਸੀ ਕਿ ਮੂਖਬਰ ਖਾਸ ਦੀ ਇਤਲਾਹ ਦਿੱਤੀ ਕਿ ਰਾਮ ਸ਼ਰਨਮ ਕਲੋਨੀ ਦੇ ਇਕ ਮਕਾਨ ਵਿਚ ਕੁੱਝ ਆਦਮੀ ਇਕੱਠੇ ਹੋ ਕਿ ਜੂਆ ਖੇਡ ਰਹੇ ਹਨ। ਸੀਆਈਏ ਸਟਾਫ ਵੱਲੋਂ ਖਬਰ ਦੀ ਦੱਸੀ ਜਗ੍ਹਾਂ ਤੇ ਰੇਡ ਕਰਕੇ ਚਾਰ ਵਿਅਕਤੀਆਂ ਵਿਸਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਗਲੀ ਨੰਬਰ 1 ਪੰਛੀ ਕਲੋਨੀ ਗੁਰਦਾਸਪੁਰ ,ਚੇਤਨ ਉਹਰੀ ਪੁੱਤਰ ਜੋਗਿਦਰ ਕੁਮਾਰ ਵਾਸੀ ਧੌਬੀ ਗਲੀ ਸੰਗਲਪੁਰਾ ਮੁਹੱਲਾ ਗੁਰਦਾਸਪੁਰ, ਹਰਜੀਤ ਮੱਕੋ ਪੁੱਤਰ ਜੀਤ ਰਾਜ ਵਾਸੀ ਖਾਲਸਾ ਫਰਨੀਚਰ ਹਾੳੇੁਸ ਸੰਗਲਪੁਰਾ ਮੁਹੱਲਾ,ਲਖਵਿੰਦਰ ਉਰਫ ਸ਼ਿੰਦ ਪੁੱਤਰ ਕਰਮ ਚੰਦ ਵਾਸੀ ਗੁਰੂ ਦੁਆਰੇ ਵਾਲੀ ਗਲੀ ਗੁਰਦਾਸਪੁਰ ਮੌਕੇ ਤੇ ਗਿਰਿਫਤਾਰ ਕੀਤੇ ਗਏ ਹਨ ਅਤੇ ਨਾ-ਮਲੂਮ ਵਿਅਕਤੀਆ ਨੂੰ ਵੀ ਮਾਮਲੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਮੌਕੇ ਤੋਂ ਕੁੱਲ 5 ਲੱਖ 28 ਹਜਾਰ ‌ ਨਕਦੀ ਬਰਾਮਦ ਕੀਤੀ ਗਈ ਜਿਸ ਵਿੱਚ ਵਿਸਾਲ ਸ਼ਰਮਾ ਕੋਲੋਂ 3 ਲੱਖ -ਰੁਪੈ,ਚੇਤਨ ਕੋਲੋਂ 2 ਲੱਖ ਰੁਪੈ,ਮੱਕੋ ਕੋਲੋ ਅਤੇ ਲਖਵਿੰਦਰ ਕੋਲੋਂ ਇੱਕ ਇੱਕ ਹਜਾਰ ਰੁਪਏ ਬਰਾਮਦ ਹੋਏ ਜਦਕਿ 26 ਹਜਾਰ 300 ਦੀ ਨਕਦੀ ਮੌਕੇ ਤੋਂ ਹੋਰ ਬਰਾਮਦ ਹੋਈ।ਦੋਸ਼ੀਆਂ ਖਿਲਾਫ ਗੈਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Leave a Reply

Your email address will not be published. Required fields are marked *