ਵਿਧਾਨਸਭਾ ਹਲਕਾ ਦੀਨਾਨਗਰ ਅੰਦਰ ਕਾਂਗਰਸ ਪਾਰਟੀ ਨੂੰ ਤਗੜਾ ਝਟਕਾ ਇਕ ਬਲਾਕ ਸੰਮਤੀ ਮੈਂਬਰ, 8 ਸਰਪੰਚ ਤੇ 48 ਮੈਂਬਰ ਪੰਚਾਇਤਾਂ ਸਣੇ ਸਵਾ ਤਿੰਨ ਸੌ ਦੇ ਕਰੀਬ ਲੋਕ ਆਮ ਆਦਮੀ ਪਾਰਟੀ ਚ ਸ਼ਾਮਲ

ਗੁਰਦਾਸਪੁਰ ਪੰਜਾਬ ਮਾਝਾ

ਵਿਧਾਨਸਭਾ ਹਲਕਾ ਦੀਨਾਨਗਰ ਅੰਦਰ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਤਗੜਾ ਹੁੰਗਾਰਾ ਮਿਲਿਆ ਜਦੋਂ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਇਕ ਬਲਾਕ ਸੰਮਤੀ ਮੈਂਬਰ, ਅੱਠ ਸਰਪੰਚਾਂ ਅਤੇ 48 ਮੈਂਬਰ ਪੰਚਾਇਤਾਂ ਸਣੇ ਤਿੰਨ ਸੌ ਕੇ ਕਰੀਬ ਸਿਰਕੱਢ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

     ਇਸ ਸਬੰਧੀ ਬਹਿਰਾਮਪੁਰ ਦੇ ਦਰਸ਼ਨ ਪੈਲੇਸ ਵਿਖੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਂਏ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸ਼ੇਖਵਾਂ ਅਤੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਪਾਰਟੀ ਵਿੱਚ ਸ਼ਮੂਲੀਅਤ ਕਰਵਾਈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਨ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਦਾ ਅਸਰ ਹੈ ਕਿ ਪੰਜਾਬ ਦੇ ਲੋਕ ਧੜਾ ਧੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਕੁਝ ਅਧਿਕਾਰੀਆਂ ਦੇ ਢਿੱਲੇ ਰਵੱਈਏ ਪ੍ਰਤੀ ਨਰਾਜ਼ਗੀ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ, ਸਖ਼ਤ ਲਹਿਜੇ ਵਿਚ ਚਿਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ ਇਸ ਖੁਸ਼ੀ ਨੂੰ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਪੱਖ ਵਿਚ ਵੱਡੇ ਹੁੰਗਾਰੇ ਦੇ ਰੂਪ ਵਿੱਚ ਪਰਗਟ ਕਰਣਗੇ। ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਦੀਨਾਨਗਰ ਹਲਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਬੀਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਦਰਮੇਸ਼ ਕੁਮਾਰ, ਬਲਾਕ ਪ੍ਰਧਾਨ ਮਨਮੋਹਨ ਸਿੰਘ, ਬਲਾਕ ਪ੍ਰਧਾਨ ਰਜੇਸ਼ ਕੁਮਾਰ, ਬਲਾਕ ਪ੍ਰਧਾਨ ਵਿਜੇ ਕੁਮਾਰ, ਬਲਾਕ ਸੰਮਤੀ ਦੋਰਾਂਗਲਾ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਰਾਣਾ, ਜਸਬੀਰ ਸਿੰਘ ਕਠਿਆਲੀ, ਗੋਲਡੀ ਧਕਾਲਾ, ਪੰਕਜ ਕੁਮਾਰ, ਸਰਪੰਚ ਹਰਪਾਲ ਸਿੰਘ ਜੋਗਰ, ਸਰਪੰਚ ਸੁਖਬੀਰ ਸਿੰਘ, ਰਿਟਾ. ਪ੍ਰਿੰਸੀਪਲ ਸੁਖਦੇਵ ਰਾਜ, ਠਾਕੁਰ ਕਰਨ ਸਿੰਘ, ਪਰਦੀਪ ਠਾਕੁਰ, ਗੁਰਨਾਮ ਸਿੰਘ ਪੁਰਾਣਾ ਸ਼ਾਲਾ, ਨਿਸ਼ਾਨ ਸਿੰਘ ਗੁਝੀਆਂ ਅਤੇ ਉੱਤਮ ਸਿੰਘ ਨਾਰਦਾਂ, ਸੁਖਜਿੰਦਰ ਸਿੰਘ ਮੋਨੂੰ ਝਬਕਰਆ, ਸੰਜੀਵ ਸੂਰੀ, ਠਾਕੁਰ ਅਨੂਪ ਸਿੰਘ, ਮਨਦੀਪ ਸਿੰਘ ਸ਼ਮਸ਼ੇਰਪੁਰ, ਰਜਿੰਦਰ ਸਿੰਘ ਮਗਰਾਲਾ ਵੀ ਹਾਜਰ ਸਨ।

—–ਡੱਬੀ——

ਇਹ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਲਾਕ ਸੰਮਤੀ ਦੋਰਾਂਗਲਾ ਦੇ ਮੈਂਬਰ ਪ੍ਰਵੀਨ ਸਿੰਘ, ਪਿੰਡ ਬਾਹਮਣੀ ਦੀ ਸਰਪੰਚ ਅਨੀਤਾ ਠਾਕੁਰ, ਪਿੰਡ ਗਾਜੀਕੋਟ ਦੇ ਸਰਪੰਚ ਰਮਨ ਕੁਮਾਰ, ਪਿੰਡ ਨਿਆਮਤਾ ਦੇ ਸਰਪੰਚ ਪਰਮਜੀਤ, ਪਿੰਡ ਐਮਾ ਦੇ ਸਰਪੰਚ ਸੁਰੇਸ਼ ਕੁਮਾਰ, ਕੋਠੇ ਮਾਈ ਉਮਰੀ ਦੇ ਸਰਪੰਚ ਬਲਜੀਤ ਸਿੰਘ, ਸਾਂਦੜ ਦੇ ਸਰਪੰਚ ਮਲਕੀਤ ਕੌਰ. ਕਾਹਨਾਂ ਦੀ ਸਰਪੰਚ ਸੋਨੀਆ ਸ਼ਰਮਾ ਅਤੇ ਕੋਠੇ ਮਜੀਠੀ ਦੇ ਸਰਪੰਚ ਦੇਸ ਰਾਜ ਦੇ ਨਾਂ ਮੁੱਖ ਤੌਰ ਤੇ ਸ਼ਾਮਲ ਹਨ।

Leave a Reply

Your email address will not be published. Required fields are marked *