ਬੱਬੇਹਾਲੀ ਨੇ ਬੰਟੀ ਫੁੱਲ ਦੇ ਸਿੰਗਲ ਟ੍ਰੈਕ ਗਾਣੇ ਦਾ ਪੋਸਟਰ ਕੀਤਾ ਰਿਲੀਜ਼

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ। (Damanpreet singh)
ਮਸ਼ਹੂਰ ਗਾਇਕ ਬੰਟੀ ਫੁੱਲ ਦਾ ਸਿੰਗਲ ਟਰੈਕ ਗੀਤ ਬੇਨਸੀਬ ਛੇਤੀ ਹੀ ਰਿਲੀਜ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਬੰਟੀ ਫੁੱਲ ਦੇ ਗੀਤ ਬੇਬਸੀ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਗਾਇਕ ਬੰਟੀ ਫੁੱਲ ਪੰਜਾਬੀ ਗਾਇਕੀ ਦੀ ਦੁਨੀਆਂ ਨੂੰ ਇਕ ਨਵਾਂ ਮੁਕਾਮ ਦਿੱਤਾ ਹੈ। ਬੰਟੀ ਫੁੱਲ ਹਮੇਸ਼ਾਂ ਸਾਫ਼-ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਉਂਦਾ ਹੈ। ਇਸ ਤੋਂ ਪਹਿਲਾਂ ਬੰਟੀ ਫੁੱਲ ਬੱਬੇਹਾਲੀ ਦੇ ਮਸ਼ਹੂਰ ਛਿੰਝ ਮੇਲ਼ੇ ਵਿਚ ਵੀ ਆਪਣੀ ਹਾਜ਼ਰੀ ਲਾ ਚੁੱਕਾ ਹੈ। ਸਰਦਾਰ ਬੱਬੇਹਾਲੀ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਵਿਨੋਦ ਸ਼ਾਇਰ ਪ੍ਰੋਡਕਸ਼ਨ ਕੰਪਨੀ ਵੱਲੋਂ ਰਿਲੀਜ਼ ਕੀਤੇ ਜਾ ਰਹੇ ਇਸ ਗੀਤ ਨੂੰ ਲੋਕ ਪਿਆਰ ਦੇਣਗੇ।
ਗਾਇਕ ਬੰਟੀ ਫੁੱਲ ਨੇ ਕਿਹਾ ਕਿ ਪਹਿਲਾਂ ਵੀ ਦਰਸ਼ਕਾਂ ਨੇ ਉਹਨਾਂ ਦੇ ਗੀਤਾਂ ਨੂੰ ਭਰਪੂਰ ਪਿਆਰ ਦਿੱਤਾ ਹੈ ਅਤੇ ਉਹ ਹੁਣ ਵੀ ਉਮੀਦ ਕਰਦੇ ਹਨ ਉਨ੍ਹਾਂ ਦਾ ਸਾਥ ਦੇਣਗੇ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਸਿੰਗਲ ਟਰੈਕ ਗੀਤ ਬੇਨਸੀਬ ਨੂੰ ਲੇਖਕ ਵਿਨੋਦ ਸ਼ਾਇਰ ਨੇ ਲਿਖਿਆ ਹੈ। ਜੋ ਕਿ ਪਹਿਲਾਂ ਵੀ ਕਈ ਹਿੱਟ ਗੀਤ ਲਿਖ ਚੁੱਕੇ ਹਨ। ਇਸ ਤੋਂ ਇਲਾਵਾ ਇਸ ਗੀਤ ਨੂੰ ਮਿਊਜ਼ਿਕ ਅਸ਼ੋਕ ਰੰਗੀਲਾ ਨੇ ਦਿੱਤਾ ਹੈ। ਇਸ ਮੌਕੇ ਤੇ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ, ਜਸਪਾਲ ਜੇ ਪੀ, ਗਾਇਕ ਜੋਗਿੰਦਰ ਸਿੰਘਪੁਰੀਆ, ਤਰਸੇਮ ਰਾਏ, ਹੀਰਾ ਸਿੰਘ ਬੱਬੇਹਾਲੀ, ਕਸ਼ਮੀਰ ਮਸੀਹ ਅਤੇ ਵੰਸ ਹਾਜ਼ਰ ਸਨ।

Leave a Reply

Your email address will not be published. Required fields are marked *