ਅੱਜ ਮਿਤੀ 28.03.2024 ਨੂੰ ਗੁਰਦਾਸਪੁਰ ਵਿਖੇ ਸ਼ਹਾਬ ਦੇ ਠੇਕਿਆਂ ਲਈ ਸੰਨ ਸਿਟੀ ਗਾਰਡਨ ਗੁਰਦਾਸਪੁਰ ਵਿਖੇ ਡਰਾਅ ਕੱਢੇ ਗਏ।

ਗੁਰਦਾਸਪੁਰ ਪੰਜਾਬ ਮਾਝਾ

ਇਸ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਗਰੁਦਾਸਪੁਰ ਜੀ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੁਭਾਸ ਚੰਦਰ(ਪੀ.ਸੀ.ਐਸ) ਓਬਜਰਵਰ ਦੇ ਤੌਰ ਤੇ ਆਏ। ਆਬਕਾਰੀ ਤੇ ਕਰ ਵਿਭਾਗ ਵੱਲੋਂ ਸ੍ਰੀਮਤੀ ਅਨੀਤਾ ਗੁਲੇਰੀਆਂ ਉਪ ਕਮਿਸ਼ਨਰ ਰਾਜ ਕਰ ਸੁਪਰਵਾਇਜਰੀ ਅਫਸਰ ਵੱਜੋਂ ਹਾਜ਼ਰ ਹੋਏ। ਇਹ ਸਾਰੀ ਪ੍ਰਕਿਰਿਆ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋਈ ਇਸ ਵਿੱਚ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁੱਲ 14 ਆਬਕਾਰੀ ਗਰੁੱਪਾਂ ਵਿੱਚੋਂ 09 ਆਬਕਾਰੀ ਗੁਰੁੱਪਾਂ ਦਾ ਡਰਾਅ ਕੱਡਿਆ ਗਿਆ ਜਿਸ ਤੋਂ ਸਰਕਾਰ ਨੂੰ ਕੁੱਲ 335 ਕਰੋੜ ਰੁਪਏ ਮਾਲੀਆ ਸਾਲ 2024-2025 ਵਿੱਚ ਪ੍ਰਾਪਤ ਹੋਵੇਗਾ। ਇਹਨਾਂ ਗਰੁੱਪਾ ਦੀ 3% ਸਕਿਊਰਟੀ ਕੁੱਲ ਰਕਮ 10.48 ਕਰੋੜ ਰੁਪਏ ਮੌਕੇ ਤੇ ਹੀ ਸਫਲ ਅਲਾਟਿਆਂ ਕੋਲੋ ਵਸੂਲੀ ਗਈ। ਇਸ ਪ੍ਰਕਿਰਿਆ ਨੂੰ ਸ੍ਰੀ ਹਨੂਵੰਤ ਸਿੰਘ ਸਹਾਇਕ ਕਮਿਸ਼ਨਰ ਆਬਕਾਰੀ ਗੁਰਦਾਸਪੁਰ ਰੇਂਜ, ਸ਼੍ਰੀ ਹੇਮੰਤ ਸ਼ਰਮਾ ਆਬਕਾਰੀ ਅਫਸਰ ਗੁਰਦਾਸਪੁਰ-1 ਸ੍ਰੀ ਅਮਨਬੀਰ ਸਿੰਘ ਆਬਕਾਰੀ ਅਫਸਰ ਗੁਰਦਾਸਪੁਰ-2, ਸ੍ਰੀਮਤੀ ਨਰਿੰਦਰ ਕੌਰ ਵਾਲਿਆਂ ਆਬਕਾਰੀ ਅਫਸਰ ਪਠਾਨਕੋਟ ਨੇ ਨੇਪੜੇ ਚਾੜਿਆ। ਇਸ ਤੋਂ ਇਲਾਵਾ ਬਾਕੀ ਰਹਿੰਦੇ 05 ਆਬਕਾਰੀ ਗੁਰੁੱਪਾਂ ਦੀ ਅਲਾਟਮੈਂਟ ਲਈ ਟੈਂਡਰ ਬਾਅਦ ਵਿੱਚ ਕੱਡਿਆਂ ਜਾਵੇਗਾ।

Leave a Reply

Your email address will not be published. Required fields are marked *