

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਪੰਜਾਬ ਸਰਕਾਰ – ਸਮਸ਼ੇਰ ਸਿੰਘ
ਦੀਨਾਨਗਰ- ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇਗਾ। ਇਸੇ ਕੜੀ ਦੇ ਤਹਿਤ ਹੀ ਹਾਈਕਮਾਂਡ ਦੇ ਆਦੇਸ਼ਾਂ ਤੇ ਅੱਜ ਵਿਧਾਨਸਭਾ ਹਲਕਾ ਦੀਨਾਨਗਰ ਦੇ ਪਿੰਡ ਬਰਿਆਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ 41.67 ਲੱਖ ਰੁਪਏ ਦੀ ਲਾਗਤ ਨਾਲ ਨਬਾਰਡ ਸਕੀਮ ਤਹਿਤ ਉਸਾਰੀ ਗਈ ਇਮਾਰਤ ਨੂੰ ਅੱਜ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਇਕ ਸਮਾਗਮ ਦੌਰਾਨ ਸਕੂਲ ਨੂੰ ਸਮਰਪਿਤ ਕੀਤੀ। ਇਸ ਇਮਾਰਤ ਵਿਚ 5 ਕਲਾਸ ਰੂਮ , ਆਰ ਓ ਸਿਸਟਮ, 5 ਪਰੋਜੈਕਟਰ ਅਤੇ100 ਡੈਸਕ, ਆਦਿ ਸ਼ਾਮਿਲ ਹਨ
ਇਸ ਮੌਕੇ ਤੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ ਅਤੇ ਜਲਦੀ ਹੀ ਪੰਜਾਬ ਦੇ ਸਕੂਲ ਦਿੱਲੀ ਦੀ ਤਰਜ ਤੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੇ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਵੱਲੋਂ ਸਕੂਲ ਵਿੱਚ ਰਹਿੰਦੇ ਕੰਮਾਂ ਨੂੰ ਹਲਕਾ ਇੰਚਾਰਜ ਦੇ ਧਿਆਨ ਵਿੱਚ ਲਿਆਉਣ ਮਗਰੋਂ ਹਲਕਾ ਇੰਚਾਰਜ ਨੇ ਤੁਰੰਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਪਰੋਕਤ ਕੰਮ ਨੇਪਰੇ ਚਾੜਣ ਲਈ ਕਿਹਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨੋਡਲ ਅਫਸਰ ਅਮਨ ਕੁਮਾਰ, ਪ੍ਰਿੰਸੀਪਲ ਰਮਨ ਪ੍ਰੀਤ ਕੌਰ , ਲੈਕਚਰਾਰ ਰਾਜੇਸ਼ ਕੁਮਾਰ,ਲੈਕਚਰਾਰ ਕੁਲਦੀਪ ਚੰਦ,ਲੈਕਚਰਾਰ ਨਰੇਸ਼ ਕੁਮਾਰ , ਮਾਸਟਰ ਜੁਗਲ ਕਿਸ਼ੋਰ, ਮਾਸਟਰ ਵਿਕਰਮਜੀਤ ਆਦਿ ਹਾਜ਼ਰ ਸਨ
ਫੋਟੋ ਕੈਪਸ਼ਨ -ਸਕੂਲ ਦੀ ਨਵੀਂ ਉਸਾਰੀ ਗਈ ਇਮਾਰਤ ਸਕੂਲ ਨੂੰ ਸਮਰਪਿਤ ਕਰਨ ਮੌਕੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਤੇ ਹੋਰ।