ਟ੍ਰੈਮ-3 ਸਟੈਂਡਰਡ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 30 ਜੂਨ ਤੱਕ ਦਾ ਸਮਾਂ ਨਿਰਧਾਰਿਤ ਕੀਤਾ – ਆਰ.ਟੀ.ਏ

ਗੁਰਦਾਸਪੁਰ ਪੰਜਾਬ ਮਾਝਾ

ਗੁਰਦਾਸਪੁਰ, 26 ਜੂਨ (Damanpreet Singh ) – ਪੰਜਾਬ ਸਰਕਾਰ ਵੱਲੋਂ ਸੂਬੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਟ੍ਰੈਮ-3 ਸਟੈਂਡਰਡ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 30 ਜੂਨ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਇਸ ਸਬੰਧੀ ਸ੍ਰੀ ਦਵਿੰਦਰ ਕੁਮਾਰ, ਆਰ.ਟੀ.ਏ. ਗੁਰਦਾਸਪੁਰ ਨੇ ਜਿਲ੍ਹੇ ਅੰਦਰ ਆਉਂਦੇ ਸਾਰੇ ਹੀ ਡੀਲਰਾਂ ਅਤੇ ਏਜੰਸੀਆ ਨੂੰ ਕਿਹਾ ਹੈ ਕਿ ਜੇਕਰ ਉਹਨਾ ਪਾਸ ਕੋਈ ਅਜਿਹਾ ਟਰੈਕਟਰ ਹੋਵੇ ਜੋ ਰਜਿਸਟਰਡ ਹੋਣ ਤੋਂ ਰਹਿ ਗਿਆ ਹੋਵੇ, ਉਸ ਨੂੰ ਲੋੜੀਂਦੇ ਦਸਤਾਵੇਜ ਲੈ ਕੇ ਆਨ-ਲਾਈਨ ਅਪਲਾਈ ਕਰ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਡੀਲਰ ਦੀ ਆਈ.ਡੀ ਉਪਲੱਬਧ ਨਹੀ ਹੈ, ਉਹ ਸਿੱਧੇ ਤੋਰ ਤੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਆਰ.ਟੀ.ਏ. ਦਫ਼ਤਰ ਆ ਕੇ ਆਪਣੇ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਲ੍ਹੇ ਦੀ ਹਦੂਦ ਅੰਦਰ ਆਉਂਦੇ ਸਾਰੇ ਹੀ ਐਸ.ਡੀ.ਐਮ (ਰਜਿਸਟਿੰਗ ਅਤੇ ਲਾਇੰਸੇਸ) ਪਾਸ ਵੀ ਆਪਣੇ ਟ੍ਰੈਮ-3 ਸਟੈਂਡਰਡ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ 30 ਜੂਨ 2023 ਤੱਕ ਅਥਾਰਟੀ ਨਾਲ ਤਾਲਮੇਲ ਕਰਕੇ ਆਪਣੇ ਟਰੈਕਟਰ ਰਸਿਟਰਡ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਿਤੀ ਤੋਂ ਬਾਅਦ ਟ੍ਰੈਮ-3 ਸਟੈਡਰਡ ਟਰੈਕਟਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਅਤੇ ਸਬੰਧਤ ਡੀਲਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਡੀਲਰਾਂ ਵੱਲੋਂ ਸੇਲ ਕੀਤੇ ਗਏ ਹੀ ਟਰੈਕਟਰ ਰਜਿਸਟਰਡ ਕੀਤੇ ਜਾਣਗੇ।

Leave a Reply

Your email address will not be published. Required fields are marked *