ਗੁਰਦਾਸਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 09 ਦੋਸ਼ੀਆਂ ਪਾਸੋਂ 02 ਪਿਸਟਲ, 3 ਮੈਗਜਿਨ, 11 ਜਿੰਦਾ ਰੋਦ, 2 ਮੋਟਰ ਸਾਇਕਲ, 01 ਸਕੂਟਰੀ ਤੇ 02 ਮੋਬਾਇਲ ਫੋਨ ਅਤੇ ਨਸ਼ੇ ਦਾ ਧੰਦਾ ਕਰਨ ਵਾਲੇ 04 ਦੌਸ਼ੀਆਂ ਪਾਸੋਂ 335 ਗ੍ਰਾਮ ਹੈਰੋਇੰਨ 12330 ਰੁਪਏ ਡਰੱਗ ਮਨੀ ਬ੍ਰਾਮਦ

ਗੁਰਦਾਸਪੁਰ ਪੰਜਾਬ ਮਾਝਾ

ਸ੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

  • ਮਿਤੀ 11.11.2023 ਨੂੰ 06 ਨਾ-ਮਲੂਮ ਵਿਅਕਤੀਆਂ ਵੱਲੋਂ ਕਸਬਾ ਦੀਨਾਨਗਰ ਵਿਖੇ ਸੁਨਿਆਰੇ ਦੀ ਦੁਕਾਨ ਨੂੰ ਹਥਿਆਰਾ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ ਕੀਤੀ ਗਈ ਸੀ, ਇਸ ਸਬੰਧੀ ਸੂਚਨਾ ਪ੍ਰਾਪਤ ਹੋਣ ਤੇ ਮੁਕੱਦਮਾ ਨੰਬਰ 211, भिडी 17.11.2023 सुम्भ 399, 307, 120-घी डःर: 25-54-59 भमला मैरट घाटा रीतालगन ਦਰਜ ਰਜਿਸਟਰ ਕੀਤਾ ਗਿਆ।
  • ਇਸ ਤੋਂ ਬਾਅਦ ਇਹਨਾਂ ਨਾ-ਮਲੂਮ ਵਿਅਕਤੀਆਂ ਵੱਲੋਂ ਕੋਟਲੀ ਸ਼ਾਹਪੁਰ ਪਾਸ ਕੰਵਲਦੀਪ ਕੌਰ ਪਾਸੋਂ ਉਸਦਾ ਮੋਬਾਇਲ ਅਤੇ ਸਕੂਟਰੀ ਖੋਹ ਕੀਤੀ ਗਈ, ਜਿਸ ਤੇ ਮੁਕੱਦਮਾ ਨੰਬਰ 122, ਮਿਤੀ 12.11.2023 ਜੁਰਮ 341, 379-ਬੀ, 34 ਭ:ਦ: 25-54-59 ਅਸਲਾ ਐਕਟ ਥਾਣਾ ਸਦਰ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ।
  • ਜੋ ਉਕਤ ਮੁਕੱਦਮਿਆਂ ਦੀ ਤਫਤੀਸ਼ ਸਪੈਸ਼ਲ ਟੀਮਾ ਬਣਾ ਕੇ ਟੈਕਨੀਕਲ ਤਰੀਕੇ ਨਾਲ ਕਰਵਾਈ ਗਈ। ਜਿਸ ਤੇ ਉਕਤ ਮੁਕਦਮਿਆਂ ਵਿੱਚ ਦੋਸ਼ੀ ਹਰੀਉਮ ਪੁੱਤਰ ਲੇਟ ਸੁਨੀਲ ਕੁਮਾਰ ਵਾਸੀ ਮੇਨਬਜਾਰ ਗੁਰਦਾਸਪੁਰ, ਅਰਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਪਰਮਜੀਤ ਸਿੰਘ ਵਾਸੀ ਥੰਮਣ, ਰੋਸ਼ਨ ਲਾਲ ਪੁੱਤਰ ਰਿਸੀਪਾਲ ਵਾਸੀ ਥੰਮਣ, ਰਾਮਪਾਲ ਪੁੱਤਰ ਦਿਲਰਾਜ ਸਿੰਘ ਵਾਸੀ ਸੈਦਪੁਰ ਕਲਾ ਬਟਾਲਾ, ਅੰਮ੍ਰਿਤਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਾਬਾਵਾਲਾ ਖੁਰਦ ਅਤੇ ਅਮਨ ਗਿੱਲ ਉਰਫ ਗੋਰਵ ਪੁੱਤਰ ਸੁਨੀਲ ਗਿੱਲ ਵਾਸੀ ਗੀਤਾ ਭਵਨ ਮੰਦਰ ਦੀਨਾਨਗਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 02 ਪਿਸਟਲ 30 ਤੇ 32, 3 ਮੈਗਜਿਨ, 11 ਜਿੰਦਾ ਰੋਦ, 2 ਮੋਟਰ ਸਾਇਕਲ ਅਤੇ ਖੋਹ ਕੀਤੀ ਸਕੂਟਰੀ ਤੇ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ।
  • ਜਿੰਨ੍ਹਾ ਦੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਾਰਦਾਤਾ ਦਾ ਮੁੱਖ ਸਰਗਨਾ ਤਰਨਜੋਤ ਸਿੰਘ ਉਰਫ ਧੰਨਾ ਪੁੱਤਰ ਦਲਬੀਰ ਸਿੰਘ ਵਾਸੀ ਲੱਖਨਪਾਲ ਹੈ, ਜੋ ਇਸ ਸਮੇਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਪ੍ਰੋਡੈਕਸ਼ਨ ਵਰੰਟ ਤੇ ਲਿਆ ਕੇ ਉਕਤ ਮੁਕੱਦਮਿਆਂ ਵਿੱਚ ਸ਼ਾਮਲ ਤਫਤੀਸ਼ ਕੀਤਾ ਗਿਆ, ਜਿਸ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
  • ਇਸ ਤੋਂ ਇਲਾਵਾ ਮਿਤੀ 21.11.2023 ਨੂੰ ਗਸ਼ਤ ਦੌਰਾਨ ਯੋਧ ਲਾਲ ਪੁੱਤਰ ਜਨਕ ਰਾਜ ਅਤੇ ਸੁਭਾਸ਼ ਕੁਮਾਰ ਪੁੱਤਰ ਸ਼ੰਕਰ ਦਾਸ ਵਾਸੀਆਨ ਇੰਦਰਾ ਕਲੋਨੀ ਪਾਸੋਂ 65 ਗ੍ਰਾਮ ਹੈਰੋਇੰਨ ਅਤੇ 6330/- ਰੁਪਏ ਡਰੱਗ ਮਨੀ ਬ੍ਰਾਮਦ ਕੀਤੀ निम रे हवड रेसीभा विला भुरभा घर 214, भिडी 21.11.2023 तवम 21 (b)/27 (a)-61-85 NDPS Act ਥਾਣਾ ਦੀਨਾਨਗਰ ਦਰਜ ਰਜਿਸਟਰ ਕੀਤਾ ਗਿਆ।
  • ਹਾਈਟੈਕ ਨਾਕਾ ਸ਼ੂਗਰ ਮਿੱਲ ਪਨਿਆੜ ਵਿਖੇ ਚੈਕਿੰਗ ਦੌਰਾਨ ਕਾਰ ਨੰਬਰ CH 01-AG-4098 ਸਵਿਫਟ ਡਿਜ਼ਾਇਰ ਨੂੰ ਸ਼ੱਕ ਦੇ ਬਿਨਾਹ ਤੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰ ਬਲਬੀਰ ਸਿੰਘ @ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਿੰਘਪੁਰਾ ਜੰਮੂ ਅਤੇ ਗਗਨਦੀਪ ਸਿੰਘ @ ਗੋਗਾ ਪੁੱਤਰ ਅਮਰੀਕ ਸਿੰਘ ਵਾਸੀ ਬਾਸਰਕੇ ਛੇਹਰਟਾ ਅੰਮ੍ਰਿਤਸਰ ਪਾਸੋਂ 270 ਗ੍ਰਾਮ ਹੈਰੋਇਨ, ਇੱਕ ਛੋਟਾ ਕੰਪਿਊਟਰ ਕੰਡਾ ਅਤੇ 6000 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਜਿਸ ਤੇ भुवॅरभा घर 215, भिडी 21.11.2023 तुभ 21 (c)/27 (a)-61-85 NDPS Act घाटा रीतालगत रवत ਰਜਿਸਟਰ ਕੀਤਾ ਗਿਆ।
  • ਮਿਤੀ 21.11.2023 ਨੂੰ ਸੁਨੀਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਅਤੇ ਮੁਨੀਸ ਕੁਮਾਰ ਉਰਫ ਕੱਟਾ ਪੁੱਤਰ ਕਿਸ਼ੋਰ ਲਾਲ ਵਾਸੀਆਨ ਬਾਹਮਣੀ ਵੱਲੋਂ ਸ਼ੂਗਰ ਮਿੱਲ ਪਨਿਆੜ ਨੇੜੇ ਉਮ ਪ੍ਰਕਾਸ਼ ਦਾ ਮੋਬਾਇਲ ਖੋਹ ਕੀਤਾ ਗਿਆ, ਜਿਸ ਤੇ ਮੁਕੱਦਮਾ ਨੰਬਰ 216, ਮਿਤੀ 21.11.2023 ਜੁਰਮ 379-ਬੀ ਭ:ਦ: ਥਾਣਾ ਦੀਨਾਨਗਰ ਦਰਜ ਰਜਿਸਟਰ ਕੀਤਾ ਗਿਆ, ਜਿਸ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। • ਮੁਕੱਦਮਿਆਂ ਦੀ ਤਫਤੀਸ਼ ਜ਼ਾਰੀ ਹੈ।

Leave a Reply

Your email address will not be published. Required fields are marked *