





ਪਠਾਨਕੋਟ: 28 ਜੂਨ 2023 (Damanpreet singh ) ਅੱਜ ਪਠਾਨਕੋਟ ਜਿਲ੍ਹੇ ਦੇ ਲੋਕਾਂ ਦੇ ਲਈ ਬਹੁਤ ਹੀ ਇਤਹਾਸਿਕ ਦਿਨ ਹੈ ਜਿਸ ਤਰ੍ਹਾਂ ਲੋਕਾਂ ਨੇ ਬਹੁਤ ਹੀ ਜਿਆਦਾ ਉਮੀਦਾਂ ਦੇ ਨਾਲ ਸਾਲ 2022 ਵਿੱਚ ਇੱਕ ਨਵੀਂ ਸਰਕਾਰ ਨੂੰ ਮੋਕਾ ਦਿੱਤਾ ਅਤੇ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਅੰਦਰ ਪੰਜਾਬ ਅੰਦਰ ਸਰਕਾਰ ਬਣੀ, ਉਹ ਪੰਜਾਬ ਦੇ ਲੋਕਾਂ ਦੇ ਆਰਥਿਕ ਸਵਾਲਾਂ ਦਾ ਜਵਾਬ ਦੇਣ ਲਈ ਨਿੱਤ ਨਵੀਆਂ ਪੁਲਾਘਾਂ ਪੁੱਟ ਰਹੇ ਹਨ ਤਾਂ ਜੋ ਲੋਕਾਂ ਦੇ ਆਰਥਿਕ ਸਵਾਲਾਂ ਦਾ ਹੱਲ ਹੋ ਸਕੇ, ਪਠਾਨਕੋਟ ਜਿਸ ਨੂੰ ਜਿਲ੍ਹਾ ਬਣਿਆਂ ਵੀ ਇੱਕ ਲੰਮਾਂ ਸਮੇਂ ਹੋ ਗਿਆ ਹੈ ਪਰ ਅੱਜ ਤੱਕ ਜਿਲ੍ਹਾ ਪਠਾਨਕੋਟ ਅੰਦਰ ਕੋਈ ਵੀ ਸਰਕਟ ਹਾਊਸ ਨਹੀਂ ਬਣਾਇਆ ਗਿਆ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਸਰਕਟ ਹਾਊਸ ਬਣਾਉਂਣ ਦੀ ਮਨਜੂਰੀ ਦਿੱਤੀ ਗਈ ਹੈ ਅਤੇ ਅੱਜ ਬਿਲਡਿੰਗ ਦੇ ਨਿਰਮਾਣ ਦਾ ਕਾਰਜ ਸੁਰੂ ਕਰ ਦਿੱਤਾ ਗਿਆ ਹੈ ਇਸ ਦੇ ਲਈ ਜਿਲ੍ਹਾ ਪਠਾਨਕੋਟ ਦੇ ਲੋਕ ਵਧਾਈ ਦੇ ਪਾਤਰ ਹਨ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਬਿਜਲੀ ਵਿਭਾਗ ਦੀ ਕਲੋਨੀ ਸਰਨਾ ਵਿਖੇ ਸਰਕਟ ਹਾਊਸ ਦੇ ਨਿਰਮਾਣ ਕਾਰਜ ਦੇ ਸੁਭਾਅਰੰਭ ਸਮਾਰੋਹ ਦੋਰਾਨ ਕੰਮ ਦੀ ਸੁਰੂਆਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਵੀ ਹਾਜਰ ਸਨ।
ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਸੰਬੋਧਨ ਦੋਰਾਨ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕਈ ਵਰਿਆਂ ਤੋਂ ਬਾਅਦ ਵੀ ਪਹਿਲਾ ਕੋਈ ਵੀ ਸਰਕਟ ਹਾਊਸ ਨਹੀਂ ਸੀ ਜਿਸ ਦੇ ਚਲਦਿਆਂ ਜਦੋਂ ਵੀ ਕੋਈ ਬਾਹਰ ਤੋਂ ਕੋਈ ਜਿਲ੍ਹੇ ਅੰਦਰ ਆਉਂਦਾ ਸੀ ਤਾਂ ਠਹਿਰਾਉਂਣ ਦੇ ਲਈ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ । ਜਿਸ ਦੇ ਚਲਦਿਆਂ ਹੁਣ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਪਠਾਨਕੋਟ ਅੰਦਰ ਕਰੀਬ 8 ਕਰੋੜ ਰੁਪਏ ਦੀ ਲਾਗਤ ਦੇ ਨਾਲ 12 ਕਮਰਿਆਂ ਦਾ ਸਰਕਟ ਹਾਊਸ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਵੀ.ਵੀ.ਆਈ.ਪੀਜ ਕਮਰੇ ਹੋਣਗੇ ਅਤੇ 10 ਹੋਰ ਵਧੀਆ ਕਮਰੇ ਹੋਣਗੇ। ਜੋ ਆਉਂਣ ਵਾਲੇ 6 ਮਹੀਨਿਆਂ ਦੋਰਾਨ ਬਣ ਤੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਵੈਗਾ। ਇਸ ਵਿੱਚ ਇੱਕ ਕਰੀਬ 100 ਤੋਂ 150 ਲੋਕਾਂ ਦੀ ਸਮਰੱਥਾ ਵਾਲਾ ਵਿਸਾਲ ਕਾਂਨਫਰੰਸ ਹਾਲ ਵੀ ਤਿਆਰ ਕੀਤਾ ਜਾਵੈਗਾ ਜਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਂਨਫਰੰਸ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਵਧੀਆ ਪਾਰਕ ਹੋਵੇਗੀ ਅਤੇ ਵਹੀਕਲ ਪਾਰਕਿੰਗ ਦੇ ਲਈ ਵੀ ਵਿਸੇਸ ਸਥਾਨ ਬਣਾਏ ਜਾਣਗੇ
ਉਨ੍ਹਾਂ ਕਿਹਾ ਕਿ ਅੱਜ ਸਰਕਟ ਹਾਊਸ ਜੋ ਕਿ ਪਠਾਨਕੋਟ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਅਤੇ ਅੱਜ ਬਹੁਤ ਹੀ ਖੁਬਸੂਰਤ ਬਿਲਡਿੰਗ ਦੇ ਨਿਰਮਾਣ ਦਾ ਕਾਰਜ ਸੁਰੂ ਕੀਤਾ ਗਿਆ ਹੈ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਸਰਕਾਰ ਨਵੀਆਂ ਪੁਲਾਘਾਂ ਪੁੱਟ ਰਹੀ ਹੈ ਬੀਤੇ ਦਿਨ ਦੋਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਜੋ ਨੋਕਰੀਆਂ ਦੇਣ ਦਾ ਬਾਅਦਾ ਕੀਤਾ ਗਿਆ ਸੀ ਅਤੇ 14 ਹਜਾਰ ਟੀਚਰਾਂ ਨੂੰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਕਰਨ ਦਾ ਵਾਅਦਾ ਕੀਤਾ ਸੀ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ । ਸਰਕਾਰ ਵੱਲੋਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੋਕਰੀਆਂ ਦਿੱਤੀਆਂ ਜਾ ਰਹੀਆਂ ਹਨ। ਬਿਨ੍ਹਾਂ ਕਿਸੇ ਸਿਫਾਰਿਸ ਦੇ ਮੈਰਿਟ ਦੇ ਅਧਾਰ ਤੇ ਨੋਕਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ 83 ਪ੍ਰਤੀਸਤ ਲੋਕਾਂ ਦੇ ਬਿਜਲੀ ਬਿੱਲ ਜੀਰੋ ਆ ਰਹੇ ਹਨ । ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਲੋਕਾਂ ਦੇ ਟੈਸਟ ਫ੍ਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਪਹਿਲਾਂ ਲੋਕਾਂ ਦਾ ਭਰੋਸਾ ਸਰਕਾਰਾਂ ਤੋਂ ਉਠ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਣ ਨਾਲ ਲੋਕਾਂ ਵਿੱਚ ਇੱਕ ਉਮੀਦ ਦੀ ਕਿਰਨ ਜਾਗੀ ਹੈ ਜਿਸ ਤੇ ਕੰਮ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 15 ਮਹੀਨਿਆਂ ਅੰਦਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਦਾ ਭਰੋਸਾ ਸਥਾਪਤ ਕੀਤਾ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਉਪਭੋਗਤਾ ਕੋਰਟ ਦਾ ਪਠਾਨਕੋਟ ਵਿਖੇ ਸੁਰੂ ਹੋਣਾ ਅਤੇ ਹੁਣ 8 ਕਰੋੜ ਰੁਪਏ ਦੀ ਲਾਗਤ ਨਾਲ ਸਰਕਟ ਹਾਊਸ ਦਾ ਨਿਰਮਾਣ ਇਹ ਜਿਲ੍ਹਾ ਪਠਾਨਕੋਟ ਦੇ ਲਈ ਬਹੁਤ ਹੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡਾ ਵਾਅਦਾ ਹੈ ਕਿ ਵਿਸੇਸ ਤੋਰ ਤੇ ਪਠਾਨਕੋਟ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ।
ਉਨ੍ਹਾਂ ਇੱਕ ਸਵਾਲ ਦੇ ਜਵਾਬ ਅੰਦਰ ਕਿਹਾ ਕਿ ਇਹ ਸੁਰੂਆਤ ਵਿੱਚ ਪਹਿਲਾ ਸਿੱਖਿਆ ਵਿਭਾਗ ਵਿੱਚ ਕੱਚੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ ਆਉਂਣ ਵਾਲੇ ਸਮੇਂ ਵਿੱਚ ਹੋਰ ਵੱਖ ਵੱਖ ਵਿਭਾਗਾਂ ਦੇ ਅੰਦਰ ਕੰਮ ਕਰ ਰਹੇ ਕੱਚੇ ਮੁਲਾਜਮਾਂ ਲਈ ਸਰਕਾਰ ਵੱਲੋਂ ਵਧੀਆ ਹੀ ਕੀਤਾ ਜਾਵੈਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪਿਛਲੇ ਦਿਨ੍ਹਾਂ ਦੋਰਾਨ ਇੱਕ ਮੀਟਿੰਗ ਵਿੱਚ ਆਦੇਸ ਦਿੱਤੇ ਗਏ ਹਨ ਕਿ ਰਾਸਨ ਕਾਰਡਾਂ ਨੂੰ ਲੈ ਕੇ ਵੈਰੀਫਿਕੇਸਨ ਦੇ ਕਾਰਜ ਨੂੰ ਪਹਿਲਾ ਪੂਰਾ ਕੀਤਾ ਜਾਵੈ। ਉਨ੍ਹਾਂ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਵੈਰੀਫਿਕੇਸ ਤੋਂ ਬਾਅਦਾ ਜਿਨ੍ਹਾਂ ਵੀ ਯੋਗ ਲਾਭਪਾਤਰੀਆਂ ਦਾ ਕਾਰਡ ਕੱਟਿਆ ਗਿਆ ਹੈ ਉਨ੍ਹਾਂ ਸਾਰਿਆਂ ਦੇ ਰਾਸਨ ਕਾਰਡ ਬਣਾਏ ਜਾਣਗੇ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਮੀਡਿਆ ਇੰਚਾਰਜ ਪਠਾਨਕੋਟ, ਨਰੇਸ ਸੈਣੀ ਪ੍ਰਧਾਨ ਐਸ.ਸੀ. ਵਿੰਗ, ਸੁਖਵੀਰ ਕਾਟਲ, ਸਾਹਿਬ ਸਿੰਘ ਸਾਬਾ, ਸੋਹਣ ਲਾਲ ਸਾਬਕਾ ਕੌਂਸਲਰ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਹਰਜੀਤ ਸਿੰਘ , ਜਿਲ੍ਹਾ ਪ੍ਰੀਸਦ ਚੇਅਰਮਨ ਸੀਤਾ ਦੇਵੀ , ਤਜਿੰਦਰ ਸਾਬਲ, ਰਜਿੰਦਰ ਸਿੰਘ ਗੋਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ ਪਠਾਨਕੋਟ, ਆਰ.ਪੀ. ਸਿੰਘ ਐਸ.ਈ. ਲੋਕ ਨਿਰਮਾਣ ਵਿਭਾਗ ਪਠਾਨਕੋਟ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।