ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨੇ ਵਿੱਚ ਹਲਕਾ ਦੀਨਾਨਗਰ ਤੋਂ ਵੱਡਾ ਕਾਫਲਾ ਰਵਾਨਾ

ਗੁਰਦਾਸਪੁਰ ਪੰਜਾਬ ਮਾਝਾ

ਦੀਨਾਨਗਰ 26 ਜੁਲਾਈ (DamanPreet singh)-ਮਨੀਪੁਰ ਵਿਖੇ ਵਾਪਰੀ ਘਟਨਾ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸਦੀ ਲੀਡਰਸ਼ਿਪ ਵਲੋਂ ਪਿਛਲੇ ਦਿਨਾ ਤੋਂ ਚੁੱਪੀ ਧਾਰੀ ਰੱਖੀ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ, ਬਲਕਿ ਇਕ ਸਮੁਦਾਏ ਦੇ ਲੀਡਰ ਹਨ। ਉਨ੍ਹਾਂ ਨੂੰ ਨੀਂਦ ਤੋਂ ਜਗਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਧਰਨੇ ਵਿੱਚ ਸਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਦੀ ਅਗਵਾਈ ਹੇਠ ਇੱਕ ਵੱਡਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮਨੀਪੁਰ ਦੀ ਸਰਕਾਰ ਦੇ ਇਸ਼ਾਰੇ ਉੱਤੇ ਇੱਕ ਸਮੁਦਾਇ ਦੇ ਲੋਕ ਦੂਜੇ ਸਮਾਜ ਦੀਆਂ ਔਰਤਾਂ ਨੂੰ ਇਤਰਾਜ਼ਯੋਗ ਹਾਲਤ ਚ ਸੜਕ ਤੇ ਕਮਾਉਂਦੇ ਰਹੇ, ਪਰੰਤੂ ਉੱਥੋਂ
ਦੇ ਪ੍ਰਸ਼ਾਸਨ ਵੱਲੋਂ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਿਆ ਗਿਆ। ਭਾਰਤ ਦੇਸ਼ ਦੇ ਅੰਦਰ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ। ਹਰ ਵਿਅਕਤੀ ਨੂੰ ਆਪਣੀ ਮਰਜ਼ੀ ਅਨੁਸਾਰ ਧਰਮ ਮੰਨਣ ਦਾ ਅਧਿਕਾਰ ਹੈ। ਪ੍ਰੰਤੂ ਸਾਡੇ ਸਿਰ ਉੱਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਬੈਠੇ ਨਰਿੰਦਰ ਮੋਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੇ ਵਿੱਚ ਲੱਗੇ ਹੋਏ ਹਨ। ਉਨਾਂ ਦੀ ਇੱਕੋ ਮੰਗ ਹੈ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਆਪਣਾ ਰੁੱਖ ਦਿਖਾਇਆ ਹੋਵੇ, ਇਸ ਤੋਂ ਪਹਿਲਾਂ ਭਾਰਤੀ ਔਰਤ ਪਹਿਲਵਾਨਾ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ਼ ਔਰਤਾਂ ਸ਼ਾਮਲ ਸਨ।
ਰੋਸ ਪ੍ਰਦਰਸ਼ਨ ਕੀਤੇ ਗਏ, ਪ੍ਰਧਾਨ ਮੰਤਰੀ ਉਦੋਂ ਵੀ ਚੁੱਪ ਰਹੇ ਸਨ। ਇਸ ਮੌਕੇ ਤੇ ਪ੍ਰਿੰਸੀਪਲ ਸੁਖਦੇਵ ਰਾਜ, ਗੁਰਨਾਮ ਸਿੰਘ ਸ਼ਾਲਾ, ਜਸਬੀਰ ਸਿੰਘ ਕਠਿਆਲੀ, ਬਲਬੀਰ ਸਿੰਘ ਸੇਖਾ, ਚੇਅਰਮੈਨ ਰਣਜੀਤ ਸਿੰਘ ਰਾਣਾ ਕਠਿਆਲੀ, ਸਰਪੰਚ ਸ਼ੇਖਰ, ਸਰਪੰਚ ਹਰਪਾਲ ਸਿੰਘ , ਸਿਮਰਨ ਸਿੰਘ ਸੇਖਾ, ਐੱਸ ਪੀ ਸਿੰਘ, ਅਨਿਲ ਨਡਾਲਾ , ਰਮਨ ਨਡਾਲਾ, ਬਚਿੱਤਰ ਸਿੰਘ ਮੰਨਾ , ਬਲਵਿੰਦਰ ਕੁਮਾਰ ਦਾਉਵਾਲ, ਗੋਲਡੀ ਧਕਾਲਾ , ਜਤਿੰਦਰ ਬਿੱਲਾ, ਰਾਜਿੰਦਰ ਆਲ਼ੀਨੰਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜਿਰ ਸਨ

Leave a Reply

Your email address will not be published. Required fields are marked *