
ਰਿਪੋਰਟਰ. ਰੋਹਿਤ ਗੁਪਤਾ
ਗੁਰਦਾਸਪੁਰ
ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਨੇ ਕਿਰਤੀ ਮਜਦੂਰ ਯੂਨੀਅਨ ਅਤੇ ਮਜਦੂਰ ਟਰੇਡ ਯੂਨੀਅਨ ਦੇ ਨਾਲ ਮਿਲਕੇ ਆਪਣੀਆਂ ਜੁਗਾੜੁ ਰੇਹੜੀਆਂ ਜਾਮ ਕਰਦੇ ਹੋਏ ਬਟਾਲਾ ਚ ਗੁਰਦਾਸਪੁਰ ਰੋਡ ਨਜੀਦੀਕੀ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੀ ਭੜਾਸ ਜੰਮਕੇ ਪੰਜਾਬ ਸਰਕਾਰ ਦੇ ਖਿਲਾਫ ਕੱਢੀ ਤੇ ਵੱਡੇ ਸੰਘਰਸ਼ ਦੀ ਚੇਤਵਾਨੀ ਦਿੱਤੀ।
ਇਸ ਮੌਕੇ ਯੂਨੀਅਨਾਂ ਦੇ ਆਗੂਆਂ ਦਾ ਕਹਿਣਾ ਸੀ ਕਿ ਇਹ ਜੁਗਾੜੁ ਰੇਹੜੀਆਂ ਲੱਖਾਂ ਗਰੀਬਾਂ ਦੀ ਰੋਜ਼ੀ ਰੋਟੀ ਦਾ ਸਾਧਨ ਬਣਿਆ ਹੋਇਆ ਹੈ ਜੁਗਾੜੂ ਮੋਟਰਸਾਈਕਲ ਰੇਹੜੀ ਵਾਹਨ ਜੋ ਕਰੋੜਾਂ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਰੋਟੀ ਖਵਾ ਰਿਹਾ ਹੈ ਪਰ ਜੁਗਾੜੂ ਮੋਟਰਸਾਈਕਲ ਰੇਹੜੀ ਵਾਹਨ ਬੰਦ ਕਰਵਾਉਣ ਲਈ ਸਰਕਾਰਾਂ ਸਮੇਤ ਕਈ ਲੋਕ ਇਸ ਕਿੱਤੇ ਨੂੰ ਬੰਦ ਕਰਨ ਦੇ ਲਈ ਹੱਥ ਕੰਢੇ ਅਪਨਾ ਰਹੇ ਹਨ ਜੋ ਗ਼ਲਤ ਹੈ ਇਸ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਬੰਦ ਕਰਵਾਉਣਾ ਚੰਗੀ ਗੱਲ ਨਹੀਂ ਹੈ ਜਿਸ ਨਾਲ ਪੰਜਾਬ ਚੌ ਲੱਖਾਂ ਗਰੀਬ ਬੇਰੋਜ਼ਗਾਰੀ ਦਾ ਸ਼ਿਕਾਰ ਹੋ ਜਾਣਗੇ ਤੇ ਉਹਨਾਂ ਦੇ ਪਰਿਵਾਰ ਦੋ ਵਕਤ ਦੀ ਰੋਟੀ ਲਈ ਸੜਕਾਂ ਤੇ ਆ ਜਾਣਗੇ ਇਹਨਾਂ ਜੁਗਾੜੂ ਮੋਟਰਸਾਈਕਲ ਰੇਹੜੀ ਨੂੰ ਬੰਦ ਕਰਵਾਉਣ ਲਈ ਕਈ ਲੋਕ ਮਾਨਯੋਗ ਹਾਈਕੋਰਟ ਵਿਚ ਰਿਟ ਪਾਈ ਬੈਠੇ ਹਨ ਅਤੇ ਕਈ ਥਾਵਾਂ ਤੇ ਇਹਨਾਂ ਰੇਹੜੀ ਮੋਟਰਸਾਈਕਲ ਵਾਲਿਆਂ ਪੁਲਿਸ ਦੁਵਾਰਾ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ ਇਸ ਜੁਗਾੜੂ ਮੋਟਰਸਾਈਕਲ ਰੇਹੜੀ ਬੰਦ ਕਰਵਾਉਣ ਵਾਲਿਆਂ ਨੂੰ ਸਮਝ ਕਿਉਂ ਨਹੀਂ ਲੱਗ ਰਹੀ ਕਿ ਪੰਜਾਬ ਤਰੱਕੀ ਵੱਲ ਵਧ ਰਿਹਾ ਹੈ ਲੋਕ ਆਪਣਾਂ ਆਪਣਾ ਕੰਮਕਾਜ ਆਪ ਲੱਭ ਰਹੇ ਹਨ ਕੀ ਉਹਨਾਂ ਨੂੰ ਕਿਸੇ ਨੌਕਰੀ ਦੀ ਜ਼ਰੂਰਤ ਨਾ ਪਵੇ ਤੇ ਆਪਣੇ ਦਿਮਾਗ ਨਾਲ ਮੋਟਰਸਾਈਕਲ ਤੇ ਰੇਹੜੀ ਲਾ ਕੇ ਉਸ ਕਾਰੀਗਰ ਨੇ ਸਿੱਧ ਕਰ ਦਿੱਤਾ ਹੈ ਕਿ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਇਸ ਰੇਹੜੀ ਤੋਂ ਕਰ ਸਕਦੇ ਹਾਂ ਤੇ ਦੋ ਵਕਤ ਦੀ ਰੋਟੀ ਆਪਣੇ ਪਰਿਵਾਰ ਸਮੇਤ ਖਾ ਸਕਦੇ ਹਾਂ ਇਹ ਜੁਗਾੜੂ ਰੇਹੜੀ ਮੋਟਰਸਾਈਕਲ ਤੰਗ ਗਲੀਆਂ ਵਿਚੋਂ ਵੀ ਲੋਕਾਂ ਦਾ ਸਮਾਂਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖੜ੍ਣ ਵਿਚ ਮਦਦਗਾਰ ਹਨ ਉਹਨਾਂ ਕਿਹਾ ਕਿ ਜੁਗਾੜੂ ਮੋਟਰਸਾਈਕਲ ਰੇਹੜੀ ਯੂਨੀਅਨ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਸਾਨੂੰ ਵੀ ਰਜਿਸਟਰਡ ਕੀਤਾ ਜਾਵੇ ਤੇ ਸਾਡਾ ਵੀ ਬੀਮਾ ਹੋਵੇ ਤੇ ਸਾਡਾ ਇਹ ਰੋਜ਼ਗਾਰ ਖੋਹ ਕੇ ਸਾਨੂੰ ਬੇਰੋਜਗਾਰ ਨਾ ਕੀਤਾ ਜਾਵੇ ਉਹਨਾਂ ਚੇਤਵਾਨੀ ਦਿੰਦੇ ਹੋਏ ਕਿਹਾ ਕੇ ਸਾਨੂੰ ਵੱਡੇ ਸੰਘਰਸ਼ ਨੂੰ ਵਿੱਢਣ ਲਈ ਮਜਬੂਰ ਨਾ ਕੀਤਾ ਜਾਵੇ