Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ

ਗੈਜੇਟ

ਗੈਜੇਟ ਡੈਸਕ– ਸਾਊਥ ਕੋਰੀਆ ਦੀ ਟੈੱਕ ਜਾਇੰਟ ਸੈਮਸੰਗ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ S23 ਨੂੰ ਲਾਂਚ ਕਰਨ ਵਾਲੀ ਹੈ। ਅਜੇ ਫਿਲਹਾਲ ਸੈਮਸੰਗ S22 ਸੀਰੀਜ਼ ਕੰਪਨੀ ਦੀ ਸਭ ਤੋਂ ਲੋਕਪ੍ਰਸਿੱਧ ਸਮਾਰਟਫੋਨ ਸੀਰੀਜ਼ ਹੈ। ਇਸ ਸੀਰੀਜ਼ ’ਚ ਸਭ ਤੋਂ ਮਹਿੰਗਾ ਸਮਾਰਟਫੋਨ Samsung Galaxy S22 Ultra ਹੈ। ਇਸਦੀ ਕੀਮਤ 1,09,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਪਰ ਅਜੇ ਆਫਰ ’ਚ ਕੁਝ ਲੋਕਾਂ ਲਈ ਇਸ ਫੋਨ ਨੂੰ ਸਿਰਫ਼ 11 ਰੁਪਏ ’ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ ਆਫਰ ਫਿਨਟੈੱਕ ਕੰਪਨੀ Cred ਦੇ ਰਹੀ ਹੈ। ਕੰਪਨੀ 11:11 ਡ੍ਰਾਪ ਕੈਂਪੇਨ ’ਚ ਇਸ ਫੋਨ ਨੂੰ 11 ਰੁਪਏ ’ਚ ਖ਼ਰੀਦਣ ਦਾ ਮੌਕਾ ਦੇ ਰਹੀ ਹੈ।

Samsung Galaxy S22 Ultra ਨੂੰ 11 ਰੁਪਏ ’ਚ ਖ਼ਰੀਦਣ ਲਈ ਤੁਹਾਨੂੰ Cred ਯੂਜ਼ਰ ਹੋਣਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ Cred ਐਪ ਨੂੰ ਓਪਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸ਼ਾਪਿੰਗ ਟ੍ਰਾਈ ਕਰਨਾ ਹੋਵੇਗਾ। ਆਡਰਡ ਪਲੇਸ ਕਰਨ ਤੋਂ ਬਾਅਦ ਯੂਜ਼ਰਜ਼ ਨੂੰ ਗੇਮ ਏਰੀਆ ’ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ‘ਸਪਿਨ ਦਿ ਵ੍ਹੀਲ’ ਦਾ ਆਪਸ਼ਨ ਮਿਲੇਗਾ। ਲਕੀ ਕਸਟਮਰ ਨੂੰ ਸਿਰਫ਼ 11 ਰੁਪਏ ’ਚ Samsung Galaxy S22 Ultra ਮਿਲੇਗਾ। ਦੱਸ ਦੇਈਏ ਕਿ ਗਾਹਕ ਇਸਨੂੰ ਸਿਰਫ ਤਿੰਨ ਵਾਰ ਹੀ ਟ੍ਰਾਈ ਕਰ ਸਕਦੇ ਹਨ।

Samsung Galaxy S22 Ultra ਦੇ ਫੀਚਰਜ਼

Samsung Galaxy S22 Ultra ’ਚ 6.8 ਇੰਚ ਦੀ Dynamic AMOLED 2X ਸਕਰੀਨ ਦਿੱਤੀ ਗਈ ਹੈ। ਇਸਦਾ ਰਿਫ੍ਰੈਸ਼ ਰੇਟ 120Hz ਦਾ ਹੈ। ਇਸ ਫੋਨ ’ਚ 108MP+12MP+10MP+10MP ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸਦੇ ਫਰੰਟ ’ਚ 40 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 8 ਜਨਰੇਸ਼ਨ 1 ਚਿੱਪਸੈੱਟ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 12 ’ਤੇ ਕੰਮ ਕਰਦਾ ਹੈ। ਇਸ ਵਿਚ 5,000mAh ਦੀ ਬੈਟਰੀ 45 ਵਾਟ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਗਈ ਹੈ। ਇਹ ਡਿਵਾਈਸ 25 ਵਾਟ ਵਾਇਰਲੈੱਸ ਚਾਰਜਿੰਗ ਨੂੰ ਵੀ ਸਪੋਰਟ ਕਰਦਾ ਹੈ। 

ਕੀਮਤ

ਸੈਮਸੰਗ ਨੇ ਕਿਹਾ ਹੈ ਕਿ ਗਲੈਕਸੀ S22 ਅਲਟਰਾ ’ਚ ਬੈਸਟ ਗਲੈਕਸੀ ਫੀਚਰਜ਼ ਨੋਟ ਅਤੇ S ਸੀਰੀਜ਼ ਵਾਲੇ ਦਿੱਤੇ ਗਏ ਹਨ। ਇਸ ਫੋਨ ਨੂੰ ਫਰਵਰੀ ’ਚ ਪੇਸ਼ ਕੀਤਾ ਗਿਆ ਸੀ। 12 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,09,999 ਰੁਪਏ ਰੱਖੀ ਗਈ ਹੈ। ਇਸਨੂੰ Burgundy, Phantom Black and Phantom White ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਇਸਦੇ 12 ਜੀ.ਬੀ. ਰੈਮ ਅਤੇ 512 ਜੀ.ਬੀ. ਵੇਰੀਐਂਟ ਦੀ ਕੀਮਤ 1,18,999 ਰੁਪਏ ਰੱਖੀ ਗਈ ਹੈ। ਇਸਨੂੰ ਸਿਰਫ ਬਰਗੰਡੀ ਅਤੇ ਫੈਂਟਮ ਬਲੈਕ ਰੰਗ ’ਚ ਪੇਸ਼ ਕੀਤਾ ਗਿਆ ਹੈ। 

Leave a Reply

Your email address will not be published. Required fields are marked *