ਨਵੀਂ ਦਿੱਲੀ- ਪ੍ਰਮੁੱਖ ਈ-ਕਾਮਰਸ ਕੰਪਨੀ ਫਲਿੱਪਕਾਰਟ ਨੇ ਸਤੰਬਰ 2022 ਨੂੰ ਖਤਮ ਹੋਏ ਸਾਲ ‘ਚ 3.7 ਅਰਬ ਅਮਰੀਕੀ ਡਾਲਰ (ਲਗਭਗ 30,000 ਕਰੋੜ ਰੁਪਏ ਦੀ ਨਕਦੀ ਘੱਟ ਹੋਈ ਹੈ। ਕੰਪਨੀ ਨੇ ਇਹ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ‘ਚ ਇਹ ਦੱਸਿਆ। ਫਲਿੱਪਕਾਰਟ ਦੇ ਕੋਲ ਜੁਲਾਈ 2021 ‘ਚ ਇਕ ਅਰਬ ਡਾਲਰ ਦੀ ਨਕਦੀ ਸੀ ਜੋ ਸਤੰਬਰ 2022 ਤੱਕ ਘਟ ਕੇ 90 ਕਰੋੜ ਡਾਲਰ ਰਹਿ ਗਈ।
ਫਲਿੱਪਕਾਰਟ ਅਤੇ ਵਾਲਮਾਰਟ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਨੇ ਜੁਲਾਈ 2021 ‘ਚ 3.6 ਅਰਬ ਡਾਲਰ (ਲਗਭਗ 29,000 ਕਰੋੜ ਰੁਪਏ) ਜੁਟਾਏ ਸਨ, ਜੋ ਪੂਰੀ ਤਰ੍ਹਾਂ ਖਤਮ ਹੋ ਗਏ। ਉਦਯੋਗ ਦੇ ਅਨੁਮਾਨਾਂ ਦੇ ਮੁਤਾਬਕ ਇਹ ਦੇਸ਼ ‘ਚ ਕਿਸੇ ਵੀ ਨਵੇਂ ਜ਼ਮਾਨੇ ਦੀ ਕੰਪਨੀ ਵਲੋਂ ਇਕ ਸਾਲ ‘ਚ ਗਵਾਈ ਗਈ ਸਭ ਤੋਂ ਵੱਡੀ ਰਕਮ ਹੈ। ਇਸ ਬਾਰੇ ‘ਚ ਸੰਪਰਕ ਕਰਨ ‘ਤੇ ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਇਸ ਅੰਕੜਿਆਂ ਨੂੰ ਸਹੀ ਸੰਦਰਭ ‘ਚ ਸਮਝਾਉਣ ਦੀ ਲੋੜ ਹੈ, ਖ਼ਾਸ ਤੌਰ ‘ਤੇ ਪਿਛਲੇ ਸਾਲ ‘ਚ ਕੰਪਨੀ ਵਲੋਂ ਕੀਤੇ ਗਏ ਕਈ ਨਿਵੇਸ਼ਾਂ ਨੂੰ ਦੇਖਦੇ ਹਨ।
ਸ਼ਹਿਬਾਜ਼ ਸ਼ਰੀਫ਼ ਨੇ ਟਵੀਟ ਵਿਚ ਲਿਖਿਆ ਹੈ ਕਿ ਇਸ ਐਤਵਾਰ 152/0 ਬਨਾਮ 170/0 ਮੁਕਾਬਲਾ ਹੋਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੂੰ ਇੰਗਲੈਂਡ ਨੂੰ 169 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ਵਿਚ ਇੰਗਲੈਂਡ ਨੇ 15 ਓਵਰਾਂ ਵਿਚ ਬਿਨਾਂ ਕੋਈ ਵਿਕਟ ਗਵਾਏ 170 ਦੌੜਾਂ ਬਣਾ ਕੇ ਮੁਕਾਬਲਾ ਜਿੱਤ ਲਿਆ। ਉੱਧਰ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੇ ਵੀ ਭਾਰਤ ਨੂੰ ਇਸੇ ਤਰ੍ਹਾਂ ਹੀ 10 ਵਿਕਟਾਂ ਨਾਲ ਹਰਾਇਆ ਸੀ। ਉਸ ਮੁਕਾਬਲੇ ਵਿਚ ਭਾਰਤ ਨੇ 151 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਪਾਕਿਸਾਨ ਨੇ 17.5 ਓਵਰਾਂ ਵਿਚ ਬਿਨਾ ਕੋਈ ਵਿਕਟ ਗਵਾਏ 152 ਦੌੜਾਂ ਬਣਾ ਕੇ ਮੁਕਾਬਲਾ 10 ਵਿਕਟਾਂ ਨਾਲ ਜਿੱਤ ਲਿਆ ਸੀ। ਐਤਵਾਰ ਨੂੰ ਇਨ੍ਹਾਂ ਦੋਹਾਂ (ਪਾਕਿਸਤਾਨ ਤੇ ਇੰਗਲੈਂਡ) ਵਿਚਾਲੇ ਹੀ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ।