ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ (ਜ਼ਿਲ੍ਹਾ ਗੁਰਦਾਸਪੁਰ) ਵਿਖੇ 9ਵੀਂ ਅਤੇ 11ਵੀਂ ਜਮਾਤਾਂ ਲਈ ਲੇਟਰਲ ਐਂਟਰੀ ਰਾਹੀਂ ਆਨਲਾਈਨ ਦਾਖਲਾ ਸ਼ੁਰੂ

ਗੁਰਦਾਸਪੁਰ ਪੰਜਾਬ ਮਾਝਾ

ਵਧੇਰੇ ਜਾਣਕਾਰੀ ਲਈ ਵਿਦਿਆਲਿਆ ਦੇ ਹੈਲਪ ਡੈਸਕ ਨੰਬਰ 97810-24346 ਅਤੇ 94641-74080 ’ਤੇ ਕੀਤਾ ਜਾ ਸਕਦਾ ਹੈ ਸੰਪਰਕ

ਗੁਰਦਾਸਪੁਰ, 6 ਅਕਤੂਬਰ (DamanPreet Singh) – ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ (ਜ਼ਿਲ੍ਹਾ ਗੁਰਦਾਸਪੁਰ) ਦੇ ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਲੇਟਰਲ ਐਂਟਰੀ ਦਾਖ਼ਲੇ ਲਈ ਆਨਲਾਈਨ ਅਰਜ਼ੀਆਂ ਮੰਗ ਕੀਤੀ ਗਈ ਹੈ। ਅਪਲਾਈ ਕਰਨ ਦੀ ਆਖਿਰੀ ਮਿਤੀ 31 ਅਕਤੂਬਰ 2023 ਹੈ।

ਪ੍ਰਿੰਸੀਪਲ ਸ੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ 9ਵੀਂ ਜਮਾਤ ਵਿੱਚ ਅਪਲਾਈ ਕਰਨ ਦੇ ਇੱਛੁਕ ਉਮੀਦਵਾਰਾਂ ਦਾ ਜਨਮ 01 ਮਈ 2009 ਤੋਂ 31 ਜੁਲਾਈ 2011 ਦੇ ਵਿਚਕਾਰ ਦੋਵਾਂ ਦਿਨਾਂ ਸਮੇਤ ਹੋਣਾ ਚਾਹੀਦਾ ਹੈ, ਜਦਕਿ 11ਵੀਂ ਜਾਮਤ ਦੇ ਦਾਖਲੇ ਲਈ ਉਮੀਦਵਾਰ ਦਾ ਜਨਮ 1 ਜੂਨ 2007 ਤੋਂ 31 ਜੁਲਾਈ 2009 ਦੇ ਵਿਚਕਾਰ ਦੋਵਾਂ ਦਿਨਾਂ ਸਮੇਤ ਹੋਣਾ ਚਾਹੀਦਾ ਹੈ। ਪ੍ਰੀਖਿਆਰਥੀ ਨੇ 8ਵੀਂ ਤੇ 10ਵੀਂ ਜਮਾਤ ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵੀ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋਂ ਕੀਤੀ ਹੋਣੀ ਚਾਹੀਦੀ ਹੈ। ਇਸ ਸਬੰਧੀ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ www.navodaya.gov.in ਅਤੇ https://cbseitms.nic.in2023/nvsix ਅਤੇ https://cbseitms.nic.in2023/nvsxi11 ’ਤੇ ਦਿੱਤੇ ਗਏ ਲਿੰਕ ਰਾਹੀਂ 31 ਅਕਤੂਬਰ 2023 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਟੈਸਟ 10 ਫਰਵਰੀ 2024 ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵਿਦਿਆਲਿਆ ਦੀ ਵੈਬਸਾਈਟ www.navodaya.gov.in ਜਾਂ ਹੈਲਪ ਡੈਸਕ ਨੰਬਰ 97810-24346 ਅਤੇ 94641-74080 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *