ਕਾਂਦੀਆਂ ਹਲਕੇ ਤੋਂ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ।
ਕਾਦੀਆਂ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਉਸ ਵਕਤ ਬਹੁਤ ਵੱਡੇ ਝਟਕੇ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਬਲਾਕ ਕਾਨੂੰਵਾਨ ਦੇ ਨਵਾਂ ਪਿੰਡ ਕਾਹਨੂੰਵਾਨ ਤੋਂ ਸਾਬਕਾ ਸਰਪੰਚ ਸਤਨਾਮ ਸਿੰਘ ਲਵਲੀ ਵਾਲੇ ਅਤੇ ਠੇਕੇਦਾਰ ਗੁਰਨਾਮ ਸਿੰਘ ਆਪਣੇ ਤਿੰਨ ਦਰਜਨ ਕਾਂਗਰਸੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਜਗਰੂਪ ਸਿੰਘ ਸੇਖਵਾਂ ਦੀ ਗਵਾਹੀ ਕਬੂਲਦੇ ਹੋਏ ਆਮ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਸਬੰਧ ਵਿੱਚ ਸਾਬਕਾ ਸਰਪੰਚ ਸਤਨਾਮ ਸਿੰਘ ਲਵਲੀ ਵਾਲਿਆਂ ਦੇ ਗ੍ਰਾਹ ਵਿਖੇ ਆਮ ਪਾਰਟੀ ਸ਼ਾਮਲ ਸਮਾਗਮ ਕਰਵਾਇਆ ਗਿਆ । ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਹਲਕਾ ਕਾਂਦੀਆਂ ਦੇ ਇੰਚਾਰਜ ਦੀ ਮਾਤਾ ਬੀਬੀ ਅਮਰਜੀਤ ਕੌਰ ਸੇਖਵਾਂ ਨੇ ਕੀਤੀ । ਜਿਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਨੂੰ ਵਧਾਈ ਦੇ ਪਾਤਰ ਕਿਹਾ । ਅਤੇ ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ਵਿੱਚ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਆਮ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਸਤਨਾਮ ਸਿੰਘ ਲਵਲੀ ਵਾਲੇ ਅਤੇ ਠੇਕੇਦਾਰ ਗੁਰਨਾਮ ਸਿੰਘ ਤੋਂ ਇਲਾਵਾ ਬਲਦੇਵ ਸਿੰਘ, ਨਿਰਮਲ ਸਿੰਘ ਸੈਕਟਰੀ ,ਲਾਡੀ, ਲੁਭਾਇਆ ਰਾਮ, ਠਾਕੁਰ ਜੋਗਿੰਦਰ ਸਿੰਘ, ਹਰਜੀਤ ਸਿੰਘ, ਤਰਸੇਮ ਸਿੰਘ ,ਦਲਬੀਰ ਸਿੰਘ, ਬਲਬੀਰ ਸਿੰਘ ਫੌਜੀ, ਸੰਤੋਖ ਸਿੰਘ, ਸੰਪੂਰਨ ਸਿੰਘ, ਸਤਨਾਮ ਸਿੰਘ, ਸੂਰਤ ਸਿੰਘ, ਭੁਪਿੰਦਰ ਸਿੰਘ ,ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਮਨਪਾਲ ਸਿੰਘ, ਰਣਜੀਤ ਸਿੰਘ, ਗੁਰ ਪ੍ਰਤਾਪ ਸਿੰਘ ਅਤੇ ਇੱਕ ਦਰਜਨ ਤੋਂ ਵੱਧ ਦੇ ਕਰੀਬ ਬੀਬੀਆਂ ਨੇ ਆਮ ਪਾਰਟੀ ਵਿੱਚ ਸ਼ਾਮਲ ਹੋ ਕੇ ਜਗਰੂਪ ਸਿੰਘ ਸੇਖਵਾਂ ਦੀ ਅਗਵਾਹੀ ਕਬੂਲ ਲਈ। ਇਸ ਮੌਕੇ ਆਮ ਪਾਰਟੀ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਚੇਅਰਮੈਨ ਸ਼੍ਰੀਮਤੀ ਅਮਰਜੀਤ ਕੌਰ ਸੇਖਵਾਂ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਪੰਧੇਰ ,ਸਰਪੰਚ ਸ੍ਰੀਮਤੀ ਜਤਿੰਦਰ ਕੌਰ ਖੁੰਡੀ, ਹਰਜੀਤ ਸਿੰਘ ਟਿੱਕਾ ,ਬੀਡੀਪੀਓ ਕੁਲਵੰਤ ਸਿੰਘ, ਪਰ ਮਿੰਦਰਜੀਤ ਸਿੰਘ ਫੌਜੀ, ਸੁਰਜਨ ਸਿੰਘ, ਬਲਕਾਰ ਸਿੰਘ ,ਠਾਕੁਰ ਆਫਤਾਪ ਸਿੰਘ ,ਠਾਕੁਰ ਤਰਸੇਮ ਸਿੰਘ, ਠਾਕੁਰ ਪਵਨ ਸਿੰਘ ,ਅਨਲ ਤਿਵਾੜੀ ,ਸਤਨਾਮ ਸਿੰਘ ਕੁੰਡੀ ,ਪਰਵਿੰਦਰ ਸਿੰਘ ,ਐਸਐਚ ਓ ਸੁਖਜੀਤ ਸਿੰਘ ਰਿਆੜ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ। ਇਸ ਮੌਕੇ ਆਮ ਪਾਰਟੀ ਵਿੱਚ ਸ਼ਾਮਿਲ ਹੋਏ ਮੁੱਖ ਬੁਲਾਰੇ ਠੇਕੇਦਾਰ ਗੁਰਨਾਮ ਸਿੰਘ ਤੇ ਸਤਨਾਮ ਸਿੰਘ ਲਵਲੀਵਾਲ ਦੇ ਪਰਿਵਾਰ ਵੱਲੋਂ ਮੁੱਖ ਮਹਿਮਾਨ ਸ੍ਰੀਮਤੀ ਅਮਰਜੀਤ ਕੌਰ ਸੇਖਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਰੋਸਾ ਦਵਾਇਆ ਕਿ ਉਹ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ ਹੇਠ ਆਮ ਪਾਰਟੀ ਨੂੰ ਹਰ ਹਾਲਤ ਵਿੱਚ ਕਸਬਾ ਕਾਨੂਵਾਨ ਤੋਂ ਹੋਰ ਵੀ ਮਜਬੂਤ ਕਰਨਗੇ।