
ਦੀਨਾਨਗਰ (DamanPreet Singh)-
ਪਠਾਨਕੋਟ ਦੇ ਪ੍ਰਸਿੱਧ ਕੇਡੀ ਅੱਖਾਂ ਦੇ ਹਸਪਤਾਲ ਵੱਲੋਂ ਦੀਨਾਨਗਰ ਵਿਖੇ ਲਗਾਏ ਗਏ ਅੱਖਾਂ ਦੇ ਮੁਫਤ ਜਾਂਚ ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਤੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਵੱਲੋਂ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕੀਤਾ ਗਿਆ।ਅੱਖਾਂ ਦੇ ਮਾਹਿਰ ਡਾ. ਕੇਡੀ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਦੇ ਰਾਇਲ ਪੈਲੇਸ ਵਿਖੇ ਲਾਏ ਗਏ ਅੱਖਾਂ ਦੇ ਵਿਸ਼ਾਲ ਜਾਂਚ ਕੈਂਪ ਦੌਰਾਨ ਡਾ. ਕੇਡੀ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ 200 ਤੋਂ ਵਧੇਰੇ ਅੱਖਾਂ ਦੇ ਰੋਗੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਨੂੰ ਹਸਪਤਾਲ ਵੱਲੋਂ ਦਵਾਈਆਂ ਆਦਿ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਤੇ ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਖਾਂ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ ਹਨ, ਜਿਸ ਨਾਲ ਅਸੀਂ ਦੁਨੀਆਂ ਦੇ ਰੰਗ ਵੇਖ ਸਕਦੇ ਹਾਂ। ਉਹਨਾਂ ਨੇ ਡਾ. ਕੇਡੀ ਸਿੰਘ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਡਾ. ਕੇਡੀ ਸਿੰਘ ਪੇਂਡੂ ਖੇਤਰਾਂ ਵਿੱਚ ਅੱਖਾਂ ਦੇ ਮੁਫਤ ਜਾਂਚ ਕੈਂਪ ਲਗਾ ਕੇ ਲੋੜਵੰਦ ਆਮ ਲੋਕਾਂ ਦੀ ਸੇਵਾ ਕਰ ਰਹੇ ਹਨ, ਉਹ ਇਕ ਚੰਗਾ ਉਪਰਾਲਾ ਹੈ ਅਤੇ ਹੋਰ ਲੋਕਾਂ ਨੂੰ ਵੀ ਡਾ. ਕੇਡੀ ਸਿੰਘ ਤੋਂ ਪ੍ਰੇਰਣਾ ਲੈ ਕੇ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਡਾ. ਕੇਡੀ ਸਿੰਘ ਨੇ ਕੈਂਪ ਵਿੱਚ ਆਉਣ ਤੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਹਸਪਤਾਲ ਲੋੜਵੰਦਾਂ ਦੀ ਸਹਾਇਤਾਂ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਉਹਨਾਂ ਨੇ ਜਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਜਿਸ ਕਿਸੇ ਲੋੜਵੰਦ ਵਿਅਕਤੀ ਨੂੰ ਵੀ ਉਹਨਾਂ ਕੋਲ ਇਲਾਜ ਲਈ ਭੇਜਣਗੇ ਉਹਨਾਂ ਦੇ ਹਸਪਤਾਲ ਵੱਲੋਂ ਵਿਅਕਤੀ ਦੀ ਹੈਸੀਅਤ ਅਨੁਸਾਰ ਘੱਟ ਤੋਂ ਘੱਟ ਖਰਚੇ ਇੱਥੋਂ ਤੱਕ ਕਿ ਜੇਕਰ ਜਰੂਰਤ ਹੋਵੇਗੀ ਤਾਂ ਮੁਫਤ ਇਲਾਜ ਵੀ ਕੀਤਾ ਜਾਵੇਗਾ। ਇਸ ਮੌਕੇ ਕੇਡੀ ਹਸਪਤਾਲ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਸਣੇ ਹੋਰਨਾਂ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਕੇਡੀ ਸਿੰਘ ਦੇ ਸਹਾਇਕ ਸਤਨਾਮ ਸਿੰਘ, ਮਨਮੋਹਨ ਸਿੰਘ ਧਮਰਾਈ, ਠਾਕੁਰ ਪ੍ਰਦੀਪ ਸਿੰਘ, ਪਰਮਿੰਦਰ ਸਿੰਘ ਬਿੱਟੂ, ਅਨੂ ਸ਼ਰਮਾ, ਵਿਜੇ ਕੈਂਪ, ਸੋਨੂ ਸਿੰਘ, ਗੋਰਾ ਕੱਤੋਵਾਲ, ਬਾਪੂ ਬਲਦੇਵ ਸਿੰਘ, ਅੰਗਰੇਜ ਸਿੰਘ, ਕਾਜਲ ਪੱਖੋਵਾਲ, ਰਾਜ ਕੁਮਾਰ ਅਵਾਂਖਾ, ਰਜਿੰਦਰ ਮਗਰਾਲਾ, ਸੂਬਾ ਸਿੰਘ, ਗੁਰਨਾਮ ਸਿੰਘ ਸਿੰਘੋਵਾਲ, ਮਸਤਾਨ ਸਿੰਘ, ਗੌਰਵ ਧੀਰ, ਭਜਨ ਸਿੰਘ ਅਤੇ ਨਿਰਮਲ ਸਿੰਘ ਵੀ ਹਾਜਰ ਸਨ।ਤਸਵੀਰ–ਮੁੱਖ ਮਹਿਮਾਨ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਡਾ. ਕੇਡੀ ਸਿੰਘ, ਸਤਨਾਮ ਸਿੰਘ ਤੇ ਹੋਰ