ਦੀਨਾਨਗਰ 16 ਅਕਤੂਬਰ
ਹਲਕਾ ਦੀਨਾਨਗਰ ਦੇ ਪਿੰਡ ਝੰਗੀ ਸਰੂਪ ਦਾਸ ਤੋਂ ਸਾਬਕਾ ਸਰਪੰਚ ਰਘੁਬੀਰ ਸਿੰਘ ਮਾਣੀ ਦੀ ਨੂੰਹ ਦਿਵਿਆਣੀ ਲੂਥਰਾ ਨੂੰ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਸ਼ਮਸ਼ੇਰ ਸਿੰਘ ਜੀ ਵਧਾਈ ਦੇਣ ਉਨਾਂ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨਵ ਨਿਯੁਕਤ ਜੱਜ ਦਿਵਿਆਣੀ ਲੂਥਰਾ ਨੂੰ ਦਿੱਤੀ ਵਧਾਈ ਅਤੇ ਸਨਮਾਨਿਤ ਕੀਤਾ
ਇਸ ਮੌਕੇ ਤੇ ਜੱਜ ਬਣੀ ਦਿਵਿਆਣੀ ਲੂਥਰਾ ਜੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ ਸੋਹਰੇ ਪਰਿਵਾਰ ਦੀ ਪੂਰੀ ਸਪੋਰਟ ਨਾਲ 18 ਘੰਟੇ ਪੜਾਈ ਕਰਨ ਤੋਂ ਬਾਅਦ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਜਿਸ ਦਾ ਸਾਰਾ ਕ੍ਰੈਡਿਟ ਉਹ ਆਪਣੇ ਸਹੁਰੇ ਪਰਿਵਾਰ ਨੂੰ ਦਿੰਦੇ ਹਨ ਜਿੱਥੇ ਉਹਨਾਂ ਨੇ ਦੱਸਿਆ ਕਿ ਪਿੱਛੋਂ ਪੇਕੇ ਪਰਿਵਾਰ ਤੋਂ ਉਹ ਜਲੰਧਰ ਸ਼ਹਿਰ ਦੇ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਨੇ ਆਪਣੀ ਬਚਪਨ ਦੀ ਪੜ੍ਹਾਈ ਐਮ ਜੀ ਐਮ ਪਬਲਿਕ ਸਕੂਲ ਜਲੰਧਰ ਤੋਂ ਕਰਕੇ ਫਿਰ ਲਾਇਲਪੁਰ ਖਾਲਸਾ ਕਾਲਜ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਹਰੇ ਪਰਿਵਾਰ ਵਿੱਚ 2 ਸਾਲ ਦਾ ਬੇਟਾ ਹੋਣ ਦੇ ਬਾਵਜੂਦ ਵੀ ਪਰਿਵਾਰ ਅਤੇ ਪਤੀ ਦੀ ਪੂਰੀ ਸਪੋਰਟ ਕਰਨ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਤੇ ਹਲਕਾ ਇੰਚਾਰਜ ਅਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਸਾਡੇ ਹਲਕੇ ਦੀ ਬੇਟੀ ( ਨੂੰਹ) ਨੇ ਆਮ ਘਰ ਵਿੱਚੋਂ ਜੱਜ ਬਣ ਕੇ ਦੀਨਾਨਗਰ ਸ਼ਹਿਰ
ਦਾ ਨਾਮ ਰੋਸ਼ਨ ਕੀਤਾ ਹੈ ਅੱਜ ਅਸੀਂ ਆਪਣੀ ਸਰਕਾਰ ਵੱਲੋਂ ਇਹਨਾਂ ਨੂੰ ਵਧਾਈ ਦੇਣ ਪਹੁੰਚੇ ਹਾਂ ਜਿੱਥੇ ਸਾਨੂੰ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ।
ਉੱਥੇ ਹੀ ਸ਼ਮਸੇਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜੋ ਕਿਹਾ ਸੀ ਉਸ ਹਰ ਵਾਦੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ । ਅੱਜ ਪੰਜਾਬ ਭਾਰ ਵਿੱਚ ਦੋ ਸਾਲਾਂ ਅੰਦਰ ਲਗਭਗ 38000 ਦੇ ਕਰੀਬ ਨੌਜਵਾਨਾਂ ਨੇ ਨੌਕਰੀਆਂ ਹਾਸਿਲ ਕੀਤੀਆਂ ਹਨ।ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਵੀ ਨੌਜਵਾਨਾਂ ਨੂੰ ਇਸੇ ਪ੍ਰਕਾਰ ਰੋਜ਼ਗਾਰ ਦੇ ਮੌਕੇ ਹਾਸਲ ਹੁੰਦੇ ਰਹਿਣਗੇ। ਇਸ ਮੌਕੇ ਤੇ ਰਾਜਿੰਦਰ ਕੁਮਾਰ, ਬਿੱਟੂ ਸੈਣੀ, ਪਰਦੀਪ ਠਾਕੁਰ, ਵਿਜੇ ਕਮਾਰ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।