ਹੰਸ ਫਾਊਂਡੇਸ਼ਨ ਵੱਲੋਂ ਪਿੰਡ ਭੁੱਕਰਾ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ‘ਤੇ ਡਾ: ਗਗਨਦੀਪ ਸਿੰਘ ਗਿੱਲ ਨੇ ਮਿੱਟੀ ਨਾਲ ਫੈਲਣ ਵਾਲੀ ਬਿਮਾਰੀ ਬਾਰੇ ਪੂਰੀ ਜਾਣਕਾਰੀ ਦਿੱਤੀ, ਅਤੇ ਦੱਸਿਆ ਕਿ ਮਿੱਟੀ ਨਾਲ ਫੈਲਣ ਵਾਲੀ ਬਿਮਾਰੀ ਕਿਵੇਂ ਹੁੰਦੀ ਹੈ ਅਤੇ ਇਹ ਫੈਲਣ ਦੇ ਕੀ ਕਾਰਨ ਹਨ | ਡਾਕਟਰ ਸਾਹਬ ਨੇ ਦੱਸਿਆ ਕਿ ਹਰ ਕਿਸੇ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕੈਂਪ ਦੌਰਾਨ ਡਾ: ਗਗਦੀਪ ਸਿੰਘ ਗਿੱਲ (ਮੈਡੀਕਲ ਅਫਸਰ), ਹੀਰਾ ਲਾਲ ਸ਼ਰਮਾ (ਸਮਾਜਿਕ ਸੁਰੱਖਿਆ ਅਫਸਰ), ਕੁਲਵਿੰਦਰ ਕੌਰ (ਲੈਬ ਟੈਕਨੀਸ਼ੀਅਨ), ਰਿਤਿਕਾ ਠਾਕੁਰ (ਫਾਰਮਾਸਿਸਟ), ਹਨੀ ਸ਼ਰਮਾ (ਪਾਇਲਟ) ਹਾਜ਼ਰ ਸਨ।
