
ਸ੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਅਨੁਸਾਰ ਗੈਂਗਸਟਰਾਂ ਦੇ ਖਿਲਾਫ ਵਿੰਡੀ ਗਈ ਮੁਹਿੰਮ ਤਹਿਤ ਜਿਲ੍ਹਾ ਗੁਰਦਾਸਪੁਰ ਦੇ ਥਾਣਾ ਦੀਨਾਨਗਰ ਦੀ ਪੁਲਿਸ ਵੱਲੋਂ ਸ੍ਰੀ ਅਦਿਤਿਆ ਐਸ. ਵਾਰੀਅਰ, ਆਈ.ਪੀ.ਐਸ. ਸਹਾਇਕ ਕਪਤਾਨ ਪੁਲਿਸ, ਦੀਨਾਨਗਰ ਦੀ ਅਗਵਾਈ ਹੇਠ ਮਿਤੀ 11.01.2024 ਨੂੰ ਸ਼ੂਗਰ ਮਿਲ ਪਨਿਆੜ੍ਹ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ ਇੱਕ ਕਾਰ ਨੰਬਰੀ CG-08-W-1118 ਮਾਰਕਾ ਵਰਨਾ ਜੋ ਪਠਾਨਕੋਟ ਸਾਈਡ ਵੱਲੋਂ ਆ ਰਹੀ ਸੀ, ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਜੋ ਗੱਡੀ ਵਿੱਚ ਸਵਾਰ 02 ਪੁਰਸ਼ ਅਤੇ 01 ਮਹਿਲਾ, ਜਿਹਨਾਂ ਦੇ ਨਾਮ:-
1.ਕੰਵਲਜੀਤ ਸਿੰਘ ਪੁੱਤਰ ਮਹਿਤਾਬ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਜਿਲਾ ਤਰਨ ਤਾਰਨ
2.ਰੁਪਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੱਗੋ ਬੂਰਾ ਥਾਣਾ ਝਬਾਲ ਜਿਲਾ ਤਰਨ ਤਾਰਨ ਹਾਲ ਰਾਏਪੁਰ ਵੀਰ ਸਵਾਰਕਾ ਨਗਰ ਟਾਟੀਵੰਦ ਰਾਏਪੁਰ ਛਤੀਸਗੜ੍ਹ।
3.ਪੇਮਾ ਡੋਮਾ ਭੁਟਿਆ ਪੁੱਤਰੀ ਨਰਬੂ ਵਾਸੀ ਕੁਰਸੇਉਗ ਦਾਰਜਲਿੰਗ ਤੁੰਗ ਸੈਕਟਰ ਸੋਆ ਦੁਰਗਾ ਬਜਾਰ ਵੈਸਟ ਬੰਗਾਲ।
4.ਮਨੀ ਸਿੰਘ ਉਰਫ ਮਾਊ ਪੁੱਤਰ ਸੁੱਚਾ ਸਿੰਘ ਵਾਸੀ ਭੰਡਾਰੀ ਮੁਹੱਲਾ ਜਲਾਇਆ ਗਲੀ ਬਟਾਲਾ।
5.ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਤਰਨਤਾਰਨ।
6.ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸੁਰ ਸਿੰਘ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ
ਨੂੰ ਕਾਬੂ ਕੀਤਾ ਗਿਆ ਅਤੇ ਦੌਰਾਨੇ ਤਲਾਸ਼ੀ ਗੱਡੀ ਦੇ ਡੈਸਬੋਰਡ ਵਿੱਚ 2 ਪਿਸਟਲ 32 ਬੋਰ ਬਿਨਾ ਮਾਰਕਾ ਸਮੇਤ 2 ਜਿੰਦਾ ਰੋਂਦ, 1.5 ਗ੍ਰਾਮ ਹੈਰੋਇਨ ਅਤੇ 15,000/- ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਸ ਤੇ ਉਕਤ ਦੋਸ਼ੀਆਂ ਦੇ चिलाड भुर्वेरभा घर 02 भिडी 11.01.2024 तुवभ 21 (A), 27(A)-61-85 NDPS ACT, 25-54-59 Arms Act घाटा ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਜੋ ਦੌਰਾਨੇ ਪੁੱਛ-ਗਿੱਛ ਸਾਹਮਣੇ ਆਇਆ ਕਿ ਉਕਤ ਦੋਸ਼ੀ ਅਤੇ ਮਨੀ ਸਿੰਘ ਉਰਫ ਮਾਊ ਪੁੱਤਰ ਸੁੱਚਾ ਸਿੰਘ ਵਾਸੀ ਭੰਡਾਰੀ ਮੁਹੱਲਾ ਜੁਲਾਇਆ ਗਲੀ ਬਟਾਲਾ ਕੁੱਲ 09 ਪਿਸਟਲ ਸਮੇਤ ਜਿੰਦਾ ਰੌਂਦ ਜਮੋਦ (ਮਹਾਰਾਸ਼ਟਰ) ਤੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਲੈ ਕੇ ਆਏ ਸਨ। ਜਿਸ ਤੇ ਉਕਤ ਦੋਸ਼ੀਆਂ ਤੋਂ ਇਲਾਵਾ ਦੋਸ਼ੀ ਮਨੀ ਸਿੰਘ ਉਰਫ ਮਾਉ ਨੂੰ ਸਮੇਤ ਉਸ ਦੇ ਸਾਥੀਆ ਮਹਿਤਾਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੌੜਾ ਥਾਣਾ ਸਰਹਾਲੀ ਜਿਲ੍ਹਾ ਤਰਨਤਾਰਨ ਅਤੇ ਬਲਰਾਜ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਸੁਰ ਸਿੰਘ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ ਨੂੰ ਮਿਤੀ 15.01.2024 ਨੂੰ ਕਾਬੂ ਕਰਕੇ ਉਹਨਾਂ ਪਾਸੋਂ 02 ਪਿਸਟਲ ਸਮੇਤ ਮੈਗਜ਼ੀਨ ਅਤੇ 13 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ। ਦੋਸ਼ੀਆ ਦੇ ਫਰਦ ਇੰਕਸਾਫ ਪਰ 05 ਪਿਸਟਲ ਸਮੇਤ 20 ਰੌਦ ਹੋਰ ਵੱਖ-ਵੱਖ ਥਾਵਾਂ ਤੋਂ ਬ੍ਰਾਮਦ ਕੀਤੇ ਗਏ। ਮੁਕੱਦਮਾ ਵਿੱਚ 05 ਹੋਰ ਦੋਸ਼ੀਆ ਨੂੰ ਨਾਮਯਦ ਕੀਤਾ ਗਿਆ ਹੈ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੋਸ਼ੀ ਮਨੀ ਸਿੰਘ ਉਰਫ ਮਾਊ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਉਸ ਕੋਲ 01 ਪਿਸਟਲ ਪਹਿਲਾਂ ਤੋਂ ਸੀ ਜੋ ਸਮੇਤ ਬਾਕੀ ਪਿਸਟਲ ਕੁੱਲ 09 ਪਿਸਟਲ ਉਸ ਨੇ ਪੁਲਿਸ ਪਾਸ ਰਿਕਵਰ ਕਰਵਾ ਦਿੱਤੇ ਹਨ। ਦੋਸ਼ੀ ਮਨੀ ਸਿੰਘ ਨੇ ਸਾਲ 2020 ਵਿੱਚ ਸ਼ਿਵ ਸੈਨਾ ਨੇਤਾ ਦੇ ਭਰਾ ਮੁਕੇਸ਼ ਨਈਅਰ ਦਾ ਕਤਲ ਕੀਤਾ ਸੀ। ਮੁੱਕਦਮਾ ਵਿੱਚ ਹੁਣ ਤੱਕ ਗ੍ਰਿਫਤਾਰ ਵੱਖ-ਵੱਖ ਦੋਸ਼ੀਆਂ ਪਾਸੋਂ ਕੁੱਲ 09 ਪਿਸਟਲ, 10 ਮੈਗਜ਼ੀਨ, 35 ਰੌਦ, 1.5 ਗ੍ਰਾਮ ਹੈਰੋਇਨ ਅਤੇ 15,000/- ਰੁਪਏ ਡਰੱਗ ਮਨੀ ਬ੍ਰਾਮਦ ਕੀਤੇ ਜਾ ਚੁੱਕੇ ਹਨ। ਦੋਸ਼ੀਆ ਦੀ ਪੁੱਛ-ਗਿੱਛ ਜਾਰੀ ਹੈ, ਜਿੰਨ੍ਹਾ ਪਾਸੋ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹਨਾਂ ਦੋਸ਼ਿਆ ਦੇ ਬੈਂਕਵਰਡ ਲਿੰਕ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਇਸ ਸਾਰੇ ਰੈਕਿਟ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਗ੍ਰਿਫਾਤਰ ਦੋਸ਼ੀ ਰੁਪਿੰਦਰ ਸਿੰਘ ਜੋ ਕਿ ਮੁਕੱਦਮਾ ਨੰਬਰ 40, ਮਿਤੀ 03.02.2023 ਜੁਰਮ 21-ਬੀ-61-85 ਐਨ.ਡੀ.ਪੀ.ਐਸ ਐਕਟ ਥਾਣਾ ਸਰਸਵਤੀ ਨਗਰ ਜਿਲ੍ਹਾ ਰਾਏਪੁਰ ਛੱਤੀਸ਼ਗੜ ਵਿੱਚ ਪੀ.ਓ ਚੱਲਿਆ ਆ ਰਿਹਾ ਹੈ, ਜੋ ਆਪਣੀ ਗ੍ਰਿਫਤਾਰੀ ਤੋਂ ਬੱਚਣ ਲਈ ਲੁੱਕ-ਛਿਪ ਕੇ ਰਹਿ ਰਿਹਾ ਸੀ।