ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ’ਤੇ ਹੋਇਆ ਭਰਵਾਂ ਸਵਾਗਤ

ਗੁਰਦਾਸਪੁਰ ਪੰਜਾਬ ਮਾਝਾ

ਬਟਾਲਾ 5 ਫਰਵਰੀ (DamanPreet Singh)

ਸ਼੍ਰੀ ਸ਼੍ਰੀ 1008 ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ 669ਵਾਂ ਜਨਮ ਉਤਸਵ ਸ਼੍ਰੀ ਧਿਆਨਪੁਰ ਧਾਮ ’ਚ 11 ਫਰਵਰੀ ਨੂੰ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਸ਼੍ਰੀ 1008 ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਦੇ ਆਸ਼ੀਰਵਾਦ ਨਾਲ ਅੱਜ ਸਵੇਰੇ 7 ਵਜੇ ਧਿਆਨਪੁਰ ਧਾਮ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਰਤਾ ਦਾ ਸ਼ੁਭ ਆਰੰਭ ਮਹਾਰਾਜ ਸ਼੍ਰੀ ਰਾਮ ਸੁੰਦਰ ਦਾਸ ਜੀ ਵਲੋਂ ਕੀਤਾ ਗਿਆ। ਸ਼ੋਭਾ ਯਾਤਰਾ ਧਿਆਨਪੁਰ ਧਾਮ ਤੋਂ ਸ਼ੁਰੂ ਹੋ ਕੇ ਪਿੰਡ ਮਲਕਵਾਲ, ਖਜਾਨੇਕੋਟ, ਗਿੱਲਾਂਵਾਲੀ, ਰਾਊਵਾਲ, ਖਹਿਰਾ ਸੁਲਤਾਨ, ਬਾਵਾ ਲਾਲ ਜੀ ਹਸਪਤਾਲ, ਕੋਟਲੀ ਸੂਰਤ ਮੱਲ੍ਹੀ, ਮੰਮਣ, ਕੋਟਲੀ ਬਾਬਾ ਛੱਤ ਵਾਲਾ ਤੋਂ ਹੁੰਦੀ ਹੋਈ ਵਾਪਸ ਸ਼ਾਮ ਨੂੰ ਧਿਆਨਪੁਰ ਧਾਮ ਵਿਖੇ ਸੰਪੰਨ ਹੋਈ। ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਭਗਤਾਂ ਵਲੋਂ ਸ਼੍ਰੀ ਬਾਵਾ ਲਾਲ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਲੰਗਰ ਲਗਾਉਣ ਵਾਲੇ ਸੇਵਾਦਾਰਾਂ ਨੂੰ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਬਾਉ ਜਗਦੀਸ਼ ਰਾਜ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਧਿਆਨਪੁਰ ਧਾਮ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਧਿਆਨਪੁਰ ਧਾਮ ’ਚ ਜਨਮ ਉਤਸਵ ਨੂੰ ਸਮਰਪਿਤ ਭਾਰੀ ਮੇਲਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਸੰਗਤਾਂ ਵੱਧ ਚੜ੍ਹ ਕੇ ਧਿਆਨਪੁਰ ਧਾਮ ’ਚ ਨਤਮਸਤਕ ਹੋ ਕੇ ਸ਼੍ਰੀ ਬਾਵਾ ਲਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਬਾਊ ਜਗਦੀਸ਼ ਨੇ ਦੱਸਿਆ ਕਿ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ਼੍ਰੀ ਬਾਵਾ ਲਾਲ ਸੇਵਕ ਸਭਾ ਬਟਾਲਾ ਵਲੋਂ 23ਵੀਂ ਪੈਦਲ ਸ਼ੋਭਾ ਯਾਤਰਾ ਬਟਾਲਾ ਤੋਂ ਧਿਆਨਪੁਰ ਧਾਮ ਤੱਕ ਸ਼ਰਧਾ ਦੇ ਨਾਲ 10 ਫਰਵਰੀ ਨੂੰ ਕੱਢੀ ਜਾਵੇਗੀ ਅਤੇ 11 ਫਰਵਰੀ ਨੂੰ ਮਹਾਰਾਜ ਜੀ ਦਾ ਜਨਮ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਦਰਬਾਰ ’ਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਸੰਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਸੇਵਾਦਾਰ ਜਗਦੀਸ਼ ਰਾਜ, ਦਿਨੇਸ਼ ਕੋਹਲੀ, ਸਰਪੰਚ ਪਰਸੁਨੀਲ ਲੱਡੂ, ਬਾਬਾ ਨੰਦੀ, ਪੱਪੂ, ਜੱਗੂ, ਰਾਹੁਲ, ਦੀਪੂ, ਕਰਨ, ਰਾਕੇਸ਼, ਅਸ਼ਵਨੀ ਕੁਮਾਰ, ਰਾਜੇਸ਼ ਕੁਮਾਰ, ਗਰੀਬ ਦਾਸ, ਸੁਖਦੇਵ ਰਾਜ, ਓਮਾ ਸ਼ੰਕਰ, ਕੁਲਦੀਪ ਰਾਜ, ਸੁਖਦੇਵ ਰਾਜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *