ਹੈਲਪ ਏਜ ਇੰਡੀਆਂ ਇੱਕ ਪ੍ਰਮੁੱਖ ਰਜਿਸਟਰਡ ਰਾਸ਼ਟਰੀ ਪੱਧਰ ਦੀ ਐਨ. ਜੀ. ਓ ਹੈ ਜਿਸ ਦੀ ਸਥਾਪਨਾ 1978 ਵਿੱਚ ਇੱਕ ਮਿਸ਼ਨ ਦੇ ਨਾਲ ਕੀਤਾ ਗਈ ਸੀ ਜਿਸਦਾ ਉਦੇਸ਼ ਅਨੁਭਵ ਬਜੁਰਗ ਵਿਅਕਤੀਆਂ ਦੇ ਕਾਰਨ ਅਤੇ ਦੇਖਭਾਲ ਲਈ ਕੰਮ ਕਰਨਾ ਅਤੇ ਉਨਾਂ ਦੀ ਗੁਣੱਵਤਾ ਵਿੱਚ ਸੁਧਾਰ ਕਰਨਾ ਹੈ। ਹੈਲਪ ਏਜ ਇੰਡੀਆਂ ਦੇਸ਼ ਭਰ ਵਿੱਚ ਲਗਭੱਗ ਹਰ ਰਾਜ ਵਿੱਚ ਬਜੁਰਗਾਂ ਦੀ ਭਲਾਈ ਅਤੇ ਉਥਾਨ ਦੇ ਲਈ ਵੱਖ-ਵੱਖ ਪ੍ਰੋਗਰਾਮ ਚਲਾ ਰਹੀ ਹੈ। ਜਿਵੇਂ ਕਿ ਬਿਰਧ ਆਸ਼ਰਮ, ਮੋਬਾਇਲ ਹੈਲਥ ਕੇਅਰ ਯੂਨਿਟ, ਡੇ ਕੇਅਰ ਸੈਂਟਰ, ਹੈਲਪ ਲਾਇਨ ,ਅਵੇਅਰਨੈਸ ਕੈਂਪ ਆਦਿ। ਹੈਲਪ ਏਜ ਇੰਡੀਆਂ ਦੀਆਂ ਪ੍ਰੋਗਰਾਮਾਂ ਦੇ ਅੰਤਰਗਤ ਪਿਛਲੇ 10 ਸਾਲਾਂ ਤੋਂ ਜੀਵਨਵਾਲ ਬੱਬਰੀ ਵਿਖੇ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਬਜੁਰਗਾਂ ਨੂੰ ਰਿਹਾਇਸ਼, ਖਾਣਾ, ਡਾਕਟਰੀ ਸਹੂਲਤ ਆਦਿ ਸੇਵਾਵਾਂ ਸੰਸਥਾਂ ਵੱਲੋਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਹੈਲਪ ਏਜ ਇੰਡੀਆ ਵਲੋਂ ਇੱਕ ਮੋਬਾਇਲ ਹੈਲਥ ਕੇਅਰ ਯੂਨਿਟ ਵੀ ਚਲਾਈ ਜਾਂਦੀ ਹੈ ਜਿਸ ਨੇ ਜਿਲੇ ਦੇ ਬਾਰਡਰ ਏਰਿਆ ਦੇ ਦਸ ਪਿੰਡਾਂ ਨੂੰ ਦ ਅਰਹੰਤ ਸੋਸ਼ਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਅਡਾਪਟ ਕੀਤਾ ਹੈ । ਮੋਬਾਇਲ ਹੈਲਥ ਕੇਅਰ ਯੂਨਿਟ ਵੈਨ 10 ਪਿੰਡਾਂ ਦੇ ਨਾਲ ਨਾਲ ਨੇੜਲੇ ਪਿੰਡਾਂ ਨੂੰ ਵੀ ਕਵਰ ਕਰਦੀ ਹੈ, ਜਿਸ ਵਿੱਚ ਪਿੰਡ ਦੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਦੀਆਂ ਹਨ । ਹੈਲਪ ਏਜ ਇੰਡੀਆਂ ਅਤੇ ਅਰਹੰਤ ਸੋਸ਼ਲ ਫਾਉਂਡੇਸ਼ਨ ਦੁਆਰਾ ਮਿਤੀ 04/05/2024 ਨੂੰ ਪਿੰਡ ਬਾਹੀਂਆਂ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਲੈਬ ਟੈਸਟ ਵੀ ਕੀਤੇ ਗਏ । ਕੈਂਪ ਦੌਰਾਨ ਲਗਭਗ 106 ਲੋਕਾਂ ਨੇ ਕੈਂਪ ਦਾ ਲਾਭ ਲਿਆ। ਟੀਮ ਵਲੋਂ ਸ. ਕੁਲਵਿੰਦਰ ਸਿੰਘ, ਸ. ਬਲਵਿੰਦਰ ਸਿੰਘ ,ਸ. ਹਰਦੀਪ ਸਿੰਘ ਅਤੇ ਆਸ਼ਾ ਵਰਕਰ ਸ਼੍ਰੀਮਤੀ ਬਬਲੀ ਦਾ ਕੈਂਪ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਸ਼ਲ ਪ੍ਰੌਟੈਕਸ਼ਨ ਅਫਸਰ ਸ਼੍ਰੀਮਤੀ ਨੇਹਾ ਪੰਡਿਤ, ਡਾ. ਰਸ਼ਮੀ ਮੈਡੀਕਲ ਕੰਸਲਟੈਂਟ, ਸ.ਮਨਿੰਦਰ ਜੀਤ ਸਿੰਘ ਫਾਰਮਾਸਿਸਟ, ਸ੍ਰੀ ਸੋਰਵ ਲੈਬ ਟੈਕਨੀਸ਼ਿਅਨ ਅਤੇ ਸ. ਗੁਰਨਾਮ ਸਿੰਘ ਡਰਾਈਵਰ ਨੇ ਆਪਣੀਆਂ ਸੇਵਾਵਾਂ ਨਿਭਾਈਆਂ ।