
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ ਵਿਖੇ ਕਰਵਾਏ ਸਮਾਗਮ ਵਿੱਚ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਬਟਾਲਾ, 28 ਜੂਨ (DamanPreet singh) ਸ. ਸੁਖਪਾਲ ਸਿੰਘ, ਜੂਨੀਅਰ ਸਹਾਇਕ ਅੱਜ 26 ਸਾਲ ਦੀਆਂ ਬੇਦਾਗ ਸੇਵਾਵਾਂ ਕਰਨ ਉਪਰੰਤ ਸੇਵਾਮੁਕਤ ਹੋਏ। ਅੱਜ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ ਵਿਖੇ ਕਰਵਾਏ ਸ਼ਾਨਦਾਰ ਸਮਾਗਮ ਵਿੱਚ ਸੁਖਪਾਲ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।
ਅੱਜ ਕਰਵਾਏ ਸਮਾਗਮ ਵਿੱਚ ਸੁਖਪਾਲ ਸਿੰਘ ਦੇ ਪਰਿਵਾਰਕ ਮੈਂਬਰ, ਉਨਾਂ ਦੇ ਮਾਤਾ ਜੀ ਸ੍ਰੀਮਤੀ ਸਵਿੰਦਰ ਕੋਰ, ਭਰਾ ਅਮੋਲਕ ਸਿੰਘ, ਧਰਮ ਪਤਨੀ ਰਾਜਵਿੰਦਰ ਕੋਰ, ਬੇਟੀ ਸੁਖਬੀਰ ਕੋਰ ਤੇ ਬੇਟਾ ਗੁਰਸੇਵਕ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ।
ਇਸ ਮੌਕੇ ਹਰਜਿੰਦਰ ਸਿੰਘ ਕਲਸੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ, ਇੰਦਰਜੀਤ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਬਲਬੀਰ ਸੈਣੀ ਸੀਨੀਅਰ ਸਹਾਇਕ, ਤਰਲੋਕ ਸਿੰਘ ਤੇ ਅਜਮੇਰ ਸਿੰਘ (ਦੋਵੇਂ ਜੂਨੀਅਰ ਸਹਾਇਕ), ਮਹੇਸ਼ ਕੁਮਾਰ, ਹਰਦੀਪ ਸਿੰਘ, ਬਲਰਾਜ ਸਿੰਘ, ਲਵਪ੍ਰੀਤ ਸਿੰਘ ਤੇ ਆਰਿਫ ਮਸੀਹ ਵਲੋਂ ਸੁਖਪਾਲ ਸਿੰਘ ਨੂੰ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਖਪਾਲ ਸਿੰਘ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੁਖਪਾਲ ਸਿੰਘ ਨੇ ਹਮੇਸ਼ਾਂ ਆਪਣੀ ਡਿਊਟੀ ਨੂੰ ਪਹਿਲ ਦਿੱਤੀ ਅਤੇ ਪੂਰੀ ਇਮਾਨਦਾਰੀ ਤੇ ਮਿਨਹਤ ਨਾਲ ਆਪਣੇ ਫਰਜ਼ ਨਿਭਾਏ। ਉਨਾਂ ਕਿਹਾ ਕਿ ਸੁਖਪਾਲ ਸਿੰਘ ਆਪਣੀ ਡਿਊਟੀ ਪ੍ਰਤੀ ਪੂਰੇ ਸਮਰਪਿਤ ਸਨ ਅਤੇ ਦਫਤਰ ਦੇ ਹਰੇਕ ਕੰਮ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਦੇ ਸਨ।
ਇਸ ਮੌਕੇ ਸੁਖਪਾਲ ਸਿੰਘ ਨੇ ਸਾਰੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਹਮੇਸ਼ਾਂ ਕੋਸ਼ਿਸ ਰਹੀ ਹੈ ਕਿ ਉਹ ਆਪਣੀ ਡਿਊਟੀ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰਨ। ਇਸ ਮੌਕੇ ਉਨਾਂ ਆਪਣੇ 26 ਸਾਲ ਦੇ ਸੇਵਾਕਾਲ ਦੀਆਂ ਮਿੱਠੀਆਂ-ਕੌੜੀਆਂ ਯਾਦਾਂ ਦੀ ਸਾਂਝ ਪਾਈ ਅਤੇ ਕਿਹਾ ਕਿ ਦਫਤਰ ਵਿੱਚ ਉਨਾਂ ਨੂੰ ਇੱਕ ਪਰਿਵਾਰ ਵਰਗਾ ਮਾਹੋਲ ਮਿਲਿਆ ਅਤੇ ਦਫਤਰੀ ਸਾਥੀਆਂ ਨਾਲ ਪੂਰਨ ਯਹਿਯੋਗ ਕਰਦਿਆਂ ਆਪਣੀ ਡਿਊਟੀ ਨਿਭਾਈ।