ਗੁਰਦਾਸਪੁਰ ਪੁਲਿਸ ਵੱਲੋਂ ਅੰਤਰਰਾਜ਼ੀ ਗਰੋਹ ਦਾ ਪਰਦਾਫਾਸ਼

ਗੁਰਦਾਸਪੁਰ ਪੰਜਾਬ ਮਾਝਾ

288 ਗ੍ਰਾਮ ਹੈਰੋਇਨ, 19,81,100/- ਰੁਪਏ ਡਰੱਗ ਮਨੀ, 01 ਪਿਸਟਲ ਅਤੇ 03 ਰੌਂਦ ਜਿੰਦਾ ਸਮੇਤ 03 ਦੋਸ਼ੀ ਗ੍ਰਿਫਤਾਰ

ਸ਼੍ਰੀ ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋਂ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਤਸਕਰਾਂ ਅਤੇ ਗੈਂਗਸਟਰਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਿਤੀ 28.11.2024 ਨੂੰ ਸ਼ੂਗਰ ਮਿੱਲ ਪਨਿਆੜ ਨੇੜੇ ਸਪੈਸ਼ਲ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜੋ ਦੌਰਾਨੇ ਚੈਕਿੰਗ ਪਠਾਨਕੋਟ ਸਾਇਡ ਵੱਲੋਂ ਇੱਕ ਬੋਲੈਰੋ ਗੱਡੀ ਨੰਬਰੀ JK-02-DD-0839 ਜਿਸ ਵਿੱਚ ਤਿੰਨ ਨੋਜਵਾਨ ਸਵਾਰ ਸਨ, ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਸ਼੍ਰੀ ਅਜੇ ਕੁਮਾਰ, ਉਪ ਕਪਤਾਨ ਪੁਲਿਸ, ਨਾਰਕੋਟਿਕਸ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਚੈਕਿੰਗ ਕੀਤੀ ਗਈ, ਜੋ ਗੱਡੀ ਵਿੱਚ ਸਵਾਰ 03 ਨੌਜਵਾਨ ਜਿਹਨਾਂ ਦੇ ਨਾਮ:-

1) ਅਮਨਦੀਪ ਸਿੰਘ ਪੁੱਤਰ ਦਿਦਾਰ ਸਿੰਘ ਵਾਸੀ ਮੀਰਾਸਾਬ, ਜਿਲ੍ਹਾ ਜੰਮੂ।

2) ਅਵਨੀਤ ਸਿੰਘ ਉਰਫ ਅਬੀ ਪੁੱਤਰ ਬਿਕਰਮ ਸਿੰਘ ਵਾਸੀ ਮੁਹਮਦ ਯਾਰ ਥਾਣਾ ਆਰ.ਐਸ. ਪੁਰਾ, ਜੰਮੂ।

3) ਦਵਿੰਦਰ ਕੁਮਾਰ ਉਰਫ ਰਾਹੁਲ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਚੱਕ ਮੁਹੰਮਦ, ਜੰਮੂ।

ਨੂੰ ਕਾਬੂ ਕੀਤਾ ਗਿਆ ਅਤੇ ਦੌਰਾਨੇ ਤਲਾਸ਼ੀ ਗੱਡੀ ਵਿੱਚੋਂ 288 ਗ੍ਰਾਮ ਹੈਰੋਇਨ ਅਤੇ 16,80,000/- ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਜਿਹਨਾਂ ਨੇ ਦੱਸਿਆ ਕਿ ਸ਼ਕਤੀ ਕੁਮਾਰ ਪੁੱਤਰ ਨਰਾਇੰਨ ਦਾਸ ਵਾਸੀ ਨੌਗਰਾ ਬਿਸਨਾਹ, ਜੰਮੂ ਜੋ ਹੈਰੋਇੰਨ ਦਾ ਧੰਦਾ ਕਰਦਾ ਹੈ, ਨੇ 16,80,000/- ਰੁਪਏ ਡਰੱਗ ਮਨੀ ਅਤੇ ਗੱਡੀ ਅੰਮ੍ਰਿਤਸਰ ਤੋਂ ਹੈਰੋਇੰਨ ਖਰੀਦ ਕੇ ਲਿਆਉਣ ਲਈ ਦਿੱਤੇ ਹਨ। ਜਿਸ ਤੇ ਉਕਤ ਤਿੰਨਾਂ ਦੋਸ਼ੀਆਂ ਅਤੇ ਸ਼ਕਤੀ ਦੇ ਖਿਲਾਫ ਮੁਕੱਦਮਾ ਨੰਬਰ 175 ਮਿਤੀ 29.11.2024 ਜੁਰਮ 21 (C), 27(A)-61-85 NDPS ACT ਥਾਣਾ ਦੀਨਾਨਗਰ ਵਿਖੇ ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫਤਾਰ ਦੋਸ਼ੀਆ ਦੀ ਸਖਤੀ ਨਾਲ ਪੁੱਛ-ਗਿੱਛ ਕਰਨ ਨੇ ਅਵਨੀਤ ਸਿੰਘ ਉਰਫ ਅਬੀ ਨੇ ਇੱਕ ਪਿਸਟਲ 32 ਬੋਰ, 03 ਰੌਂਦ ਜਿੰਦਾ ਅਤੇ 3,01,100/- ਰੁਪਏ ਹੋਰ ਡਰੱਗ ਮਨੀ ਜੰਮੂ ਤੋਂ ਬ੍ਰਾਮਦ ਕਰਵਾਈ। ਦੋਸ਼ੀਆ ਦੀ ਹੋਰ ਪੁੱਛ-ਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸ ਡਰੱਗ ਮਨੀ ਨਾਲ ਉਹਨਾਂ ਨੇ ਸੋਨੂੰ ਕਨੈਡਾ ਦੇ ਕਹਿਣ ਤੇ ਅੰਮਿਤ੍ਰਸਰ ਤੋਂ ਕਿਸੇ ਨਾ-ਮਲੂਮ ਵਿਅਤਕੀ ਪਾਸੋਂ ਹੋਰ ਹੈਰੋਇੰਨ ਖਰੀਦ ਕਰਕੇ ਲਿਆਉਣੀ ਸੀ, ਜਿਸ ਤੇ ਉਕਤ ਮੁਕੱਦਮੇ ਵਿੱਚ ਜੁਰਮ 25-54-59 ਅਸਲਾ ਐਕਟ ਅਤੇ 29-61-85 NDPS ACT ਦਾ ਵਾਧਾ ਕਰਕੇ ਸੋਨੂੰ ਨੂੰ ਮੁਕੱਦਮਾ ਵਿੱਚ ਨਾਮਯਦ ਕੀਤਾ ਗਿਆ ਹੈ। ਗ੍ਰਿਫਤਾਰ ਦੋਸ਼ੀਆ ਦੇ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਹੇਠ ਵੱਖ-ਵੱਖ ਥਾਣਿਆ ਵਿੱਚ ਮੁਕੱਦਮੇ ਦਰਜ ਹਨ। ਮੁਕੱਦਮਾ ਦੀ ਹੋਰ ਡੰਘਾਈ ਨਾਲ ਤਫਤੀਸ਼ ਕਰਕੇ ਰਹਿੰਦੇ ਦੋਸ਼ੀਆ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।

Leave a Reply

Your email address will not be published. Required fields are marked *