ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ਕੋਲੋਂ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਪੂਰੇ ਪੰਜਾਬ ਦੇ ਵਿਚ ਛੇ ਜਗ੍ਹਾ ਧਰਨੇ ਲਗਾ ਰੱਖੇ ਸੀ ਜਿਸ ਵਿਚੋਂ ਇਕ ਬਟਾਲਾ ਨਜਦੀਕੀ ਕੱਥੂਨੰਗਲ ਟੋਲ ਪਲਾਜ਼ਾ ਤੇ ਵੀ ਕਿਸਾਨਾਂ ਵਲੋਂ ਧਰਨਾ ਲਗਾ ਰੱਖਿਆ ਸੀ ਅਤੇ ਬੀਤੇ ਕੱਲ੍ਹ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਖੁਦ ਜਾਕੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਤੁੜਵਾਇਆ ਅਤੇ ਕਿਸਾਨਾਂ ਦੀਆਂ ਤਮਾਮ ਮੰਗਾਂ ਮੰਨਣ ਤੋਂ ਬਾਅਦ ਮੰਗਾਂ ਨੂੰ ਲਾਗੂ ਕਰਨ ਲਈ 31 ਮਾਰਚ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਮਾਂ ਲਿਆ ਗਿਆ ਤਾਂ ਉਸਤੋਂ ਬਾਅਦ ਜਥੇਬੰਦੀ ਵਲੋਂ ਧਰਨੇ ਉਠਾਉਣ ਦਾ ਫੈਂਸਲਾ ਲਿਆ ਗਿਆ ਜਿਸ ਤੋਂ ਬਾਅਦ ਕੱਥੂਨੰਗਲ ਟੋਲ ਪਲਾਜ਼ਾ ਤੋਂ ਵੀ ਕਿਸਾਨਾਂ ਨੇ ਧਰਨਾ ਚੁੱਕ ਲਿਆ ਪਰ ਇਸ ਮੌਕੇ ਕਿਸਾਨਾਂ ਨੇ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ ਅਤੇ ਕਿਹਾ ਕਿ ਇਕ ਦੋ ਮੰਗਾਂ ਨੂੰ ਛੱਡ ਕੇ ਸਰਕਾਰ ਨੇ ਬਾਕੀ ਸਾਰੀਆਂ ਮੰਗਾਂ ਮੰਨਣ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰਨ ਲਈ 31 ਮਾਰਚ ਤਕ ਦਾ ਸਮਾਂ ਲਿਆ ਹੈ ਜੇਕਰ 31 ਮਾਰਚ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ 1 ਅਪ੍ਰੈਲ ਤੋਂ ਚੰਡੀਗੜ ਵਿੱਚ ਦੁਬਾਰਾ ਸ਼ੁਰੂ ਕੀਤਾ ਜਾਵੇਗਾ ਸੰਘਰਸ਼ ,,,,ਨਾਲ ਹੀ ਉਹਨਾਂ ਕਿਹਾ ਕੇ ਇਕ ਗੱਲ ਸਾਫ ਸਿੱਧ ਹੋ ਗਈ ਹੈ ਕੇ ਸਰਕਾਰਾਂ ਧਰਨਿਆਂ ਲਗਾਉਣ ਤੋਂ ਬਿਨਾਂ ਨਹੀਂ ਮੰਨਦੀਆਂ ਓਹਨਾਂ ਕਿਹਾ ਕਿ ਧਰਨਾ ਲਗਾਉਣ ਤੋਂ ਬਾਅਦ ਹੀ ਸਰਕਾਰਾਂ ਮੰਨਦੀਆਂ ਹਨ ਤਾਂ ਧਰਨੇ ਲਗਾਉਣ ਤੋਂ ਪਹਿਲਾਂ ਹੀ ਸਰਕਾਰਾਂ ਮੰਗਾਂ ਮੰਨ ਲੈਣ ਤਾਂ ਕਿਸਾਨਾਂ ਨੂੰ ਸੜਕਾਂ ਉੱਤੇ ਬੈਠਣ ਨੂੰ ਮਜਬੂਰ ਨਾ ਹੋਣਾ ਪਵੇ

ਓਥੇ ਹੀ ਜਿਥੇ ਕਿਸਾਨਾਂ ਵਲੋਂ ਆਪਣੀ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਕੱਥੂਨੰਗਲ ਟੋਲ ਪਲਾਜ਼ਾ ਤੋਂ ਧਰਨਾ ਚਕ ਲਿਆ ਗਿਆ ਓਥੇ ਹੀ ਹੁਣ ਇਸ ਟੋਲ ਪਲਾਜ਼ਾ ਤੋਂ ਗੁਜਰਨ ਵਾਲੇ ਤਮਾਮ ਵਾਹਨਾਂ ਮਲਿਕਾ ਲਈ ਮਾਯੂਸੀ ਹੋਵੇਗੀ ਕਿਉਕਿ ਹੁਣ ਉਨ੍ਹਾਂ ਨੂੰ ਟੋਲ ਭਰ ਕੇ ਨਿਕਲਣਾ ਪਵੇਗਾ ਕਿਉਕਿ ਪਹਿਲਾ ਧਰਨੇ ਕਾਰਨ ਸਾਰੇ ਵਾਹਨ ਬਿਨਾਂ ਟੋਲ ਦਿਤੇ ਹੀ ਗੁਜਰ ਰਹੇ