ਗੁਰਦਾਸਪੁਰ,9 ਅਕਤੂਬਰ (Daman) – ਭਾਰਤ ਸਰਕਾਰ ਅਤੇ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਤੇ ਜਸਮੀਤ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਦੇ ਹੁਕਮਾ ਅਨੁਸਾਰ, ਸੁਦੇਸ਼ ਕੁਮਾਰੀ , ਬਾਲ ਵਿਕਾਸ ਪ੍ਰੋਜੈਕਟ ਅਫਸਰ ਦੋਰਾਗਲਾ ਵੱਲੋ ਪਿੰਡ ਖੁੱਥੀ ਵਿਖੇ ਪੋਸ਼ਣ ਮਾਂਹ ਮਨਾਇਆ ਗਿਆ ਜਿਸ ਵਿੱਚ ਗਰਭਵਤੀ ਔਰਤਾਂ ਦੀ ਗੋਦ ਭਰਾਈ ਕਰਵਾਈ ਗਈ ਅਤੇ ਘੱਟ ਲਾਗਤ ਨਾਲ ਬਣਨ ਵਾਲੇ ਪੋਸਟਿਕ ਪਕਵਾਨਾ ਦੇ ਸਟਾਲ ਲਗਾਏ ਗਏ।
ਜਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੋਰਾਗਲਾ ਵੱਲੋ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ 0-6 ਸਾਲ ਦੇ ਬੱਚਿਆ ਨੂੰ ਸਾਫ ਸਫਾਈ ਰੱਖਣ ਅਤੇ ਪੋਸ਼ਟਿਕ ਅਹਾਰ ਲੈਣ ਲਈ ਸਬਜੀਆ ਅਤੇ ਫਲਾਂ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆ ਨੂੰ ਜੰਕ ਫੂਡ ਨਾ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਪੋਸ਼ਣ ਮਾਹ ਵਿੱਚ ਕਮਲਪ੍ਰੀਤ ਕੋਰ ਜਿਲ੍ਹਾ ਕੁਆਰਡੀਨੇਟਰ ਗੁਰਦਾਸਪੁਰ, ਨੇ ਦੱਸਿਆ ਕਿ ਇਸ ਤੋਂ ਇਲਾਵਾ ਅਨੀਮੀਆ ਅਤੇ ਢੁਕਵੀਂ ਸਾਫ-ਸਫਾਈ ਬਾਰੇ ਜਾਗਰੂਕਤਾ ਫੈਲਾਉਣ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਦਾ ਉਦੇਸ਼ ਉਹਨਾਂ ਨੂੰ ਕਸਰਤ ਅਤੇ ਵਾਤਾਵਰਣ ਸੁਧਾਰ ਦੇ ਨਾਲ-ਨਾਲ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਪੋਸ਼ਣ ਮਾਹ ਦੌਰਾਨ ਮਾਂ ਦਾ ਦੁੱਧ ਚੁੰਘਾਉਣਾ ਅਤੇ ਸੰਪੂਰਨ ਖੁਰਾਕ ਦੇਣਾ, ਸਵਸਥ ਬਾਲਕ ਸਪ੍ਰਧਾ, ਪੋਸ਼ਣ ਵੀ ਪੜ੍ਹਾਈ ਵੀ, ਮਿਸ਼ਨ ਲਾਈਫ ਦੁਆਰਾ ਪੋਸ਼ਣ ਵਿੱਚ ਸੁਧਾਰ ਕਰਨਾ ਹੈ , ਇਸ ਤੋ ਇਲਾਵਾ ਰਜਵਿੰਦਰ ਕੋਰ ਸੁਪਰਵਾਈਜਰ, ਵਰਿੰਦਰ ਕੋਰ ਸੁਪਰਵਾਈਜਰ, ਸਰਪੰਚ ਪ੍ਰਦੀਪ ਸਿੰਘ ਪਿੰਡ ਖੁੱਥੀ, ਪਲਵਿੰਦਰ ਕੋਰ ਬਲਾਕ ਕੋਆਰਡੀਨੇਟਰ, ਪੋਸ਼ਣ ਅਭਿਆਨ ਅਤੇ ਸਰਕਲ ਬਹਿਰਾਮਪੁਰ ਅਤੇ ਸਰਕਲ ਗਾਰਲੜੀ ਦੀਆ ਆਂਗਣਵਾੜੀ ਵਰਕਰਾ ਸਾਮਿਲ ਹੋਈਆ ਹਨ | ਪੋਸ਼ਣ ਮਾਹ ਦੋਰਾਨ ਵਧੀਆ ਕਾਰਜਗੁਜਾਰੀ ਕਰਨ ਵਾਲੀਆ ਵਰਕਰਾ ਨੂੰ ਜਿਲ੍ਹਾ ਪ੍ਰੋਗਰਾਮ ਅਫਸਰ ਵੱਲੋ ਵੀ ਸਨਮਾਨਿਤ ਕੀਤਾ ਗਿਆ ।