ਇਸ ਮੀਟਿੰਗ ਦੌਰਾਨ 4 ਨਵੀਂ ਮਹਿਲਾਵਾਂ ਨੂੰ ਵਿਸ਼ਵ ਹਿੰਦੂ ਦੀ ਮਾਤਰ ਸ਼ਕਤੀ ਵਿੱਚ ਸ਼ਾਮਿਲ ਕੀਤਾ ਗਿਆ ਜਿਨ੍ਹਾਂ ਨੂੰ ਸਰੋਪਾ ਪਹਿਨਾ ਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਤ ਪ੍ਰਮੁੱਖ ਸ੍ਰੀ ਮਾਤਾ ਫੁੱਲਾਂ ਵਾਲੇ ਜੀ ਅਤੇ ਜਿਲਾ ਮੰਤਰੀ ਸੁਮੀਤ ਭਾਰਦਵਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਜਿਲਾ ਸੰਜੋਯਕ ਅਨਿਲ ਕੁਮਾਰ ਸ਼ਰਮਾ ਬਜਰੰਗ ਦਲ ਨੇ ਕੀਤਾ । ਇਸ ਮੀਟਿੰਗ ਵਿਚ ਹਾਜਰ ਰਹੇ , ਸ੍ਰੀ ਕਿਰਨ ਪ੍ਰਕਾਸ਼ ਜੀ ਐਨ ਕੇ ਸੋਈ ਜੀ ਸੁਨੀਲ ਕੁਮਾਰ ਜੀ ਕ੍ਰਿਸ਼ ,ਸੁਖਪ੍ਰੀਤ ਅਤੇ ਅਨੂ ਮਹਾਜਨ , ਅਨੁਰਾਧਾ ਪੰਡਿਤ ,ਵੀਨਾ ਮਹਾਜਨ ਅਤੇ ਵੀਨਾ ਮਹੰਤ ਜੀ ਸ਼ਾਮਿਲ ਹੋਏ।ਇਹਨਾਂ ਵਿੱਚੋਂ ਕੁਝ ਸਾਥੀ ਸ੍ਰੀ ਅਯੋਧਿਆ ਜੀ ਦੇ ਦਰਸ਼ਨ ਕਰਕੇ ਆਏ ਹਨ ਉਹਨਾਂ ਨੇ ਦੱਸਿਆ ਕਿ ਟਰੇਨ ਦਾ ਸਵਾਗਤ ਹਰ ਇੱਕ ਸਥਾਨ ਦੇ ਵਿੱਚ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ ਅਤੇ ਰਹਿਣ ਸਹਿਣ ਖਾਨ ਪੀਣ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਸ੍ਰੀ ਅਯੋਧਿਆ ਦਾਮ ਦੇ ਵਿੱਚ ਬਹੁਤ ਜਿਆਦਾ ਰਸ਼ ਹੋਣ ਦੇ ਬਾਵਜੂਦ ਵੀ ਬਹੁਤ ਹੀ ਸਲੀਕੇ ਦੇ ਨਾਲ ਅਤੇ ਆਰਾਮ ਦੇ ਨਾਲ ਭਗਵਾਨ ਸ੍ਰੀ ਰਾਮ ਜੀ ਦੇ ਅਲੌਕਿਕ ਦਰਸ਼ਨ ਕਰਕੇ ਉਹ ਵਾਪਸ ਗੁਰਦਾਸਪੁਰ ਆਏ ਹਨ।
