ਸ਼੍ਰੀ ਧਿਆਨਪੁਰ ਧਾਮ ’ਚ ਗੱਦੀਨਸ਼ੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਕੇਕ ਕੱਟ ਕੇ ਮਨਾਇਆ ਸ਼੍ਰੀ ਬਾਵਾ ਲਾਲ ਦਿਆਲ ਜੀ ਦਾ ਜਨਮ ਦਿਹਾੜਾਲੱਖਾਂ ਸਰਧਾਲੂਆਂ ਨੇ ਨਤਮਸਤਕ ਹੋ ਕੇ ਮਹਾਰਾਜ ਰਾਮ ਸੁੰਦਰ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ

ਗੁਰਦਾਸਪੁਰ ਪੰਜਾਬ ਮਾਝਾ

ਬਟਾਲਾ, 11 ਫਰਵਰੀ (DamanPreet Singh) :

ਸ੍ਰੀ ਸ਼੍ਰੀ 1008 ਸਤਿਗੁਰੂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦਾ 669ਵਾਂ ਪ੍ਰਕਾਸ਼ ਦਿਹਾੜਾ ਬਾਵਾ ਲਾਲ ਜੀ ਦੇ ਮਹਾ ਪਵਿੱਤਰ ਅਸਥਾਨ ਸ਼੍ਰੀ ਧਿਆਨਪੁਰ ਧਾਾਮ ’ਚ ਗੱਦੀਨਸੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਵੱਲੋਂ ਕੇਕ ਕੱਟ ਕੇ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ।ਸ਼੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਪ੍ਰਕਾਸ ਪੁਰਬ ਨੂੰ ਮਨਾਉਣ ਲਈ ਸੰਗਤਾਂ ਵਿੱਚ ਭਾਰੀ ਉਤਸਾਹ ਸੀ ਅਤੇ 8 ਫਰਵਰੀ ਤੋਂ ਹੀ ਧਿਆਨਪੁਰ ਧਾਮ ਵਿਖੇ ਪ੍ਰਕਾਸ ਪੁਰਬ ਮਨਾਉਣ ਲਈ ਸੰਗਤਾਂ ਦਾ ਭਾਰੀ ਇਕੱਠ ਸ਼ੁਰੂ ਹੋ ਗਿਆ ਸੀ। 10 ਫਰਵਰੀ ਨੂੰ 23ਵੀਂ ਪੈਦਲ ਮਾਰਚ ਬਟਾਲਾ ਤੋਂ ਸ੍ਰੀ ਧਿਆਨਪੁਰ ਧਾਮ ਲਈ ਰਵਾਨਾ ਹੋਈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੱਚਦੀਆਂ ਗਾਉਂਦੀਆਂ ਹੋਈਆਂ ਅਤੇ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੀਆਂ ਹੋਈਆਂ ਦੇਰ ਸਾਮ ਧਿਆਨਪੁਰ ਧਾਮ ਪਹੁੰਚੀਆਂ। ਅੱਜ ਲੱਖਾਂ ਸੰਗਤਾਂ ਨੇ ਧਿਆਨਪੁਰ ਧਾਮ ਵਿਖੇ ਨਤਮਸਤਕ ਹੋ ਕੇ ਸ੍ਰੀ ਬਾਵਾ ਲਾਲ ਜੀ ਅਤੇ ਸ੍ਰੀ ਰਾਮ ਸੁੰਦਰ ਦਾਸ ਜੀ ਦਾ ਆਸੀਰਵਾਦ ਪ੍ਰਾਪਤ ਕੀਤਾ। ਪੂਰੇ ਧਿਆਨਪੁਰ ਧਾਮ ਵਿੱਚ ਸੰਗਤਾਂ ਵੱਲੋਂ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦਾ ਜਾਪ ਕੀਤਾ ਜਾ ਰਿਹਾ ਸੀ। ਪੁਲਸ ਪ੍ਰਸਾਸਨ ਨੇ ਵੀ ਸੰਗਤਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਦੇਰ ਰਾਤ 12 ਵਜੇ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਸੰਗਤਾਂ ਵੱਲੋਂ ਲਿਆਂਦੇ ਕੇਕ ਕੱਟ ਕੇ ਮਹਾਰਾਜ ਜੀ ਦਾ ਪ੍ਰਕਾਸ ਪੁਰਬ ਮਨਾਇਆ ਅਤੇ ਉਹ ਕੇਕ ਸੰਗਤਾਂ ਨੂੰ ਪ੍ਰਸਾਦ ਵਜੋਂ ਵੰਡੇ ਅਤੇ ਆਸੀਰਵਾਦ ਦਿੱਤਾ। ਇਸ ਮੌਕੇ ਸ੍ਰੀ ਧਿਆਨਪੁਰ ਧਾਮ ਦੇ ਗੱਦੀਨਸੀਨ ਮਹਾਰਾਜ ਰਾਮ ਸੁੰਦਰ ਦਾਸ ਜੀ ਨੇ ਸਮੂਹ ਸੰਗਤ ਨੂੰ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਦੇ ਪ੍ਰਕਾਸ ਪੁਰਬ ਦੀ ਵਧਾਈ ਦਿੱਤੀ। ਸਾਰੀ ਰਾਤ ਆਏ ਹੋਏ ਕਈ ਭਜਨ ਮੰਡਲੀਆਂ ਵੱਲੋਂ ਮਹਾਰਾਜ ਜੀ ਦੇ ਭਜਨਾਂ ਦਾ ਗਾਇਨ ਕਰਕੇ ਸੰਗਤਾਂ ਦਾ ਮਨ ਮੋਹ ਲਿਆ ਗਿਆ ਅਤੇ ਸਮੂਹ ਸੰਗਤਾਂ ਮਹਾਰਾਜ ਜੀ ਦੇ ਭਜਨਾਂ ‘ਤੇ ਨੱਚਦੀਆਂ ਅਤੇ ਗਾਉਂਦੀਆਂ ਰਹੀਆਂ। ਪਿਛਲੇ ਕਈ ਦਿਨਾਂ ਤੋਂ ਪੂਰੇ ਧਿਆਨਪੁਰ ਧਾਮ ਵਿੱਚ ਭਾਰੀ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ। ਬੱਚਿਆਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਸਨ। ਪੂਰੇ ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਮਹਾਰਾਜ ਜੀ ਦੇ ਪ੍ਰਕਾਸ ਦਿਹਾੜੇ ਨੂੰ ਮਨਾਉਣ ਲਈ ਭਾਰਤ ਦੇ ਕੋਨੇ-ਕੋਨੇ ਤੋਂ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਸ੍ਰੀ ਧਿਆਨਪੁਰ ਧਾਮ ਵਿਖੇ ਪਹੁੰਚ ਕੇ ਸ੍ਰੀ ਬਾਵਾ ਲਾਲ ਮਹਾਰਾਜ ਜੀ ਦਾ ਜਨਮ ਦਿਹਾੜਾ ਨੱਚ-ਗਾ ਕੇ ਮਨਾਇਆ ਅਤੇ ਮਹਾਰਾਜ ਜੀ ਦਾ ਆਸੀਰਵਾਦ ਲਿਆ। ਇਸ ਮੌਕੇ ਮਹੰਤ ਗੋਪਾਲ ਦਾਸ, ਮੁੱਖ ਸੇਵਾਦਾਰ ਬਾਊ ਜਗਦੀਸ, ਵਰਿੰਦਰ ਪ੍ਰਭਾਕਰ ਕਾਦੀਆਂ, ਹਿਤੇਸ਼ ਕੁਮਾਰ, ਅਸ਼ਵਨੀ ਕੁਮਾਰ, ਕਾਲੂ ਸਾਹਨੀ, ਦਿਨੇਸ ਕੋਹਲੀ, ਕੁਲਦੀਪ ਰਾਜ, ਉਮਾ ਸੰਕਰ, ਰਾਜੂ ਦਿੱਲੀ, ਕੁਲਦੀਪ, ਸੰਜੀਵ ਸਾਹਨੀ, ਸੁਖਦੇਵ, ਹਰੀ ਓਮ, ਰਮੇਸ, ਪੱਪੂ, ਰਾਹੁਲ, ਨੰਦੀ, ਕੁਨਾਲ ਸਰਮਾ, ਅਮਿਤ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *