ਬੀਬੀ ਜਗੀਰ ਕੌਰ ਨੇ ਹਲਕੇ ਭੁਲੱਥ ਦੇ ਵਰਕਰਾਂ ਨਾਲ ਕੀਤੀ ਅਹਿਮ ਮੀਟਿੰਗ , ਬੀਬੀ ਜਗੀਰ ਕੌਰ ਨਾਲ ਮੋਢੇ ਨਾਲ ਮੋਢਾ ਜੋੜਕੇ ਤੁਰਾਂਗਾ- ਜਗਮੀਤ ਸਿੰਘ ਬਰਾੜ ਭੁਲੱਥ

ਪੰਜਾਬ

/ ਕਪੂਰਥਲਾ , 6 ਦਸੰਬਰ ( ਮਨਜੀਤ ਸਿੰਘ ਚੀਮਾ ,)-

ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਲਕੇ ਭੁਲੱਥ ਦੇ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਬੇਗੋਵਾਲ ਚ ਕੀਤੀ । ਇਸ ਮੀਟਿੰਗ ਚ ਹਲਕੇ ਭਰ ਤੋਂ ਵੱਡੀ ਗਿਣਤੀ ਮੋਹਤਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਚ ਜਗਮੀਤ ਸਿੰਘ ਬਰਾੜ ਨੇ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਬੀਬੀ ਜਗੀਰ ਵਲੋਂ ਵਿੱਢੀ ਸਿਧਾਤਾਂ ਦੀ ਲੜਾਈ ਨਾਲ ਉਨਾਂ ਦੇ ਨਾਲ ਖੜੇ ਹਨ । ਉਨਾਂ ਕਿਹਾ ਕਿ ਭਾਵੇ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਫਿਰ ਵੀ ਉਹ ਆਪਣੇ ਸਿਧਾਤਾਂ ਤੇ ਲੋਕਾਂ ਦੇ ਸਵਾਲਾ ਨਾਲ ਖੜੇ ਹਨ ਜੋ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਉਨਾਂ ਦੀ ਸਰਕਾਰ ਮੌਕੇ ਜਵਾਬ ਮੰਗੇ ਸੀ । ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨਾਂ ਲਈ ਬੜੀ ਮਾਣ ਦੀ ਗੱਲ ਹੈ ਕਿ ਹਲਕੇ ਭੁਲੱਥ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਸਗੋਂ ਉਹਨਾਂ ਨਾਲ ਖੜੇ ਹਨ ਤੇ ਉਹ ਉਨਾਂ ਵਾਂਗ ਸਿਧਾਤਾਂ ਦੀ ਗਲ ਕਰਦੇ ਹਨ । ਉਨਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲੋਕ ਬਾਦਲਾਂ ਦੀ ਦਖਲ ਅੰਦਾਜੀ ਨੂੰ ਚੰਗਾ ਨਹੀ ਸਮਝਦੇ ਹਨ ਤੇ ਸ਼੍ਰੋਮਣੀ ਕਮੇਟੀ ਚ ਸਿਆਸੀ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀ ਕਰ ਰਹੇ । ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਵੀ ਖਤਮ ਹੋਣ ਕਿਨਾਰੇ ਹੈ ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਬਾਦਲਾ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਨਾਂ ਦੀ ਕੱਠਪੁਤਲੀ ਬਣ ਕੇ ਰਹਿ ਜਾਂਦੇ ਹਨ। ਇਸ ਮੌਕੇ ਉਨਾਂ ਕਿਹਾ ਕਿ ਕਿਸੇ ਵੀ ਹੋਰ ਪਾਰਟੀ ਚ ਨਹੀ ਜਾਣਗੇ ਤੇ ਸਿਧਾਂਤਾਂ ਦੀ ਲੜਾਈ ਲੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਗੇ । ਇਸ ਮੀਟਿੰਗ ਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਲਾਡੀ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਨਰਿੰਦਰਪਾਲ ਬਾਵਾ ਪ੍ਰਧਾਨ ਨਗਰ ਪੰਚਾਇਤ ਨਡਾਲਾ , ਜੋਗਿੰਦਰ ਪਾਲ ਮਰਵਾਹਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਲਖਵਿੰਦਰ ਸਿੰਘ ਵਿਜੋਲਾ , ਆਸਾ ਸਿੰਘ ਘੁੰਮਣ, ਜਥੇਦਾਰ ਸੂਰਤ ਸਿੰਘ ਨਡਾਲਾ , ਕੌਂਸਲਰ ਜਗਜੀਤ ਸਿੰਘ, ਸ਼੍ਰੀ ਵਿਕਾਸ ਜੁਲਕਾ , ਰਾਜਵਿੰਦਰ ਸਿੰਘ ਜੈਦ, ਨਿਰਮਲ ਸਿੰਘ ਭੁਲੱਥ, ਬਲਜੀਤ ਸਿੰਘ ਮਹਿਮਦਪੁਰ, ਪ੍ਰੋ ਜਸਵੰਤ ਸਿੰਘ, ਕਰਨੈਲ ਸਿੰਘ ਨਡਾਲੀ , ਪਰਮਜੀਤ ਸਿੰਘ ਨੂਰਪੁਰ, ਹਰਬੰਸ ਸਿੰਘ ਨੰਗਲ , ਰਣਧੀਰ ਸਿੰਘ ਧੀਰਾ , ਨਰਿੰਦਰ ਸਿੰਘ ਗੁੱਲੂ, ਮਲਕੀਤ ਸਿੰਘ ਠੁਣੀਆ, ਮਲਕੀਤ ਸਿੰਘ ਲੁਬਾਣਾ , ਪ੍ਰਿੰਸੀਪਲ ਸੇਵਾ ਸਿੰਘ, ਪ੍ਰਲਾਦ ਸਿੰਘ, ਜਗਤਾਰ ਸਿੰਘ ਜਈ, ਲਖਵਿੰਦਰ ਸਿੰਘ ਹਬੀਬਵਾਲ , ਡੀ ਐਸ ਪੀ ਲਖਵਿੰਦਰ ਸਿੰਘ, ਕੁਲਵੰਤ ਸਿੰਘ ਸਹਿਗਲ, ਹੈਪੀ ਲਾਲੀਆ , ਸੁਰਜੀਤ ਸਿੰਘ ਦੌਲੋਵਾਲ, ਫੁਲਕਮਲ ਸਿੰਘ ਤੇ ਵੱਡੀ ਗਿਣਤੀ ਚ ਮੋਹਤਬਰ ਹਾਜਰ ਸਨ ।

Leave a Reply

Your email address will not be published. Required fields are marked *