ਭੁਲੱਥ / ਕਪੂਰਥਲਾ 8 ਦਸੰਬਰ ( ਮਨਜੀਤ ਸਿੰਘ ਚੀਮਾ)
ਸਬ ਡਵੀਜ਼ਨ ਕਸਬਾ ਭੁਲੱਥ ਦੇ ਕਰਤਾਰਪੁਰ ਰੋਡ ਤੇ ਸਵੇਰੇ ਦੋਹਾਂ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ‘ਚ ਕਵਿੱਡ ਗੱਡੀ ਚਾਲਕ ਦੇ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਲੈਰੋ ਗੱਡੀ ਨੰਬਰ ਪੀ.ਬੀ. 09 ਟੀ 8236 ਜਿਸ ਨੂੰ ਅਜੀਤ ਸਿੰਘ ਪੁੱਤਰ ਨਿਹਾਲ ਸਿੰਘ ਚਲਾ ਰਿਹਾ ਸੀ, ਤੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਕਿਸੇ ਨਿਜੀ ਕੰਮ ਜਾ ਰਹੇ ਸਨ, ਜਦੋਂ ਪਿੰਡ ਪੰਡੋਰੀ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਕਰਤਾਰਪੁਰ ਵਾਲੀ ਸਾਈਡ ਆ ਰਹੀ ਕਵਿੱਡ ਕਾਰ ਨੰਬਰ ਪੀ.ਬੀ. 08 ਡੀ ਆਰ 5575 ਜਿਸਨੂੰ ਸੁਖਪਾਲ ਸਿੰਘ ਵਾਸੀ ਰਾਮਗੜ੍ਹ ਚਲਾ ਰਿਹਾ ਸੀ, ਅਚਾਨਕ ਆਹਮੋ – ਸਾਹਮਣੇ ਟੱਕਰ ਵੱਜਣ ਕਰ ਕੇ ਕਵਿੱਡ ਗੱਡੀ ਅਗਲੇ ਪਾਸੇ ਤੋਂ ਕਾਫ਼ੀ ਨੁਕਸਾਨੀ ਗਈ, ਉਸਦੇ ਚਾਲਕ ਸੁਖਪਾਲ ਸਿੰਘ ਦੇ ਕੁਝ ਸੱਟਾਂ ਲੱਗੀਆਂ। ਇਸ ਹਾਦਸੇ ਸਬੰਧੀ ਥਾਣਾ ਭੁਲੱਥ ਪੁਲਿਸ ਜਾਂਚ ਕਰ ਰਹੀ ਹੈ ।
ਕੈਪਸਨ – ਭੁਲੱਥ ਕਰਤਾਰਪੁਰ ਰੋਡ ਤੇ ਬਲੈਰੋ ਤੇ ਕਵਿੱਡ ਗੱਡੀ ਦੀ ਟੱਕਰ ‘ਚ ਸਾਹਮਣੇ ਤੋਂ ਨੁਕਸਾਨੀ ਗਈਆਂ ਦੋਵੇਂ ਗੱਡੀਆਂ ।