ਖਾਟੂ ਸ਼ਿਆਮ ਜੀ ਦੀ ਦੂਸਰੀ ਸਲਾਨਾ ਭਜਨ ਸ਼ਾਮ ਬੜੀ ਧੂਮਧਾਮ ਨਾਲ ਕਰਵਾਈ ਗਈ: ਲੱਕੀ, ਪਰਾਗ
ਬਟਾਲਾ, 18ਫਰਵਰੀ (DamanPreet Singh) ਸ਼ਿਆਮ ਪਰਿਵਾਰ ਬਟਾਲਾ ਦੀ ਤਰਫੋਂ ਖਾਟੂ ਸ਼ਿਆਮ ਜੀ ਦੀ ਦੂਸਰੀ ਸਾਲਾਨਾ ਭਜਨ ਸੰਧਿਆ ਸਥਾਨਕ ਕਮਿਊਨਿਟੀ ਹਾਲ ਖਜੂਰੀ ਗੇਟ ਵਿਖੇ ਕਰਵਾਈ ਗਈ ਜਿਸ ਵਿਚ ਸੈਂਕੜੇ ਖਾਟੂ ਸ਼ਿਆਮ ਭਗਤਾਂ ਨੇ ਸ਼ਮੂਲੀਅਤ ਕੀਤੀ। ਜਿਸ ਦੌਰਾਨ ਵਿਸ਼ੇਸ਼ ਤੌਰ ‘ਤੇ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ।ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਖਾਟੂ ਸ਼ਿਆਮ ਜੀ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਾਨੂੰ ਖਾਟੂ ਸ਼ਿਆਮ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਗਿੱਲ ਨੇ ਕਿਹਾ ਕਿ ਸਾਨੂੰ ਖਾਟੂ ਸ਼ਿਆਮ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ਦੇ ਅਮੀਰ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲ ਜੁੜ ਸਕੇ | ਇਸ ਮੌਕੇ ਜਾਣਕਾਰੀ ਦਿੰਦਿਆਂ ਲੱਕੀ ਅਤੇ ਪਰਾਗ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਬਟਾਲਾ ਦੇ ਸ਼ਿਆਮ ਪਰਿਵਾਰ ਵੱਲੋਂ ਦੂਸਰਾ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ ਹੈ, ਜਿਸ ‘ਚ ਵੱਡੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਖਾਟੂ ਸ਼ਿਆਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਖਾਟੂ ਸ਼ਿਆਮ ਜੀ ਦੀ ਪੂਜਾ ਅਰਚਨਾ ਕੀਤੀ ਗਈ, ਉਪਰੰਤ ਵੱਖ-ਵੱਖ ਭਜਨ ਜਥਿਆਂ ਵੱਲੋਂ ਭਜਨ ਗਾਇਨ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਮੌਕੇ ਲੁਧਿਆਣਾ ਦੇ ਕੁਮਾਰ ਗੌਰਵ ਨੇ ਸੰਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਖਾਟੂ ਸ਼ਿਆਮ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਕਜ, ਲਵਿਸ਼, ਸਾਹਿਲ, ਹਰੀਸ਼, ਸਾਰਥਿਕ, ਕਰਨ, ਗੌਰਵ, ਸਚਿਨ, ਹਿਤੇਸ਼, ਵਿਨੋਦ, ਵਿਸ਼ਾਲ, ਕੁਨਾਲ, ਅਸ਼ਵਨੀ, ਚਿਰਾਗ, ਟਿੰਕੂ, ਆਸ਼ੂ, ਸਾਹਿਲ ਆਦਿ ਹਾਜ਼ਰ ਸਨ।