

ਰੋਹਿਤ ਗੁਪਤਾ
ਗੁਰਦਾਸਪੁਰ 2 ਅਕਤ੍ਹਬਰ ਭਾਰਤ ਵਿਕਾਸ ਪ੍ਰੀਸ਼ਦ, ਗੁਰਦਾਸਪੁਰ ਸਿਟੀ ਬ੍ਰਾਂਚ ਵੱਲੋਂ ਪ੍ਰਧਾਨ ਡਾਕਟਰ ਐੱਸ ਪੀ ਸਿੰਘ, ਦੀ ਅਗਵਾਈ ਹੇਠ ਅਤੇ ਪ੍ਰਾਜੈਕਟ ਇੰਚਾਰਜ ਵਿਜੇ ਕੁਮਾਰ ਬਾਂਸਲ ਦੀ ਦੇਖਰੇਖ ਅਧੀਨ ਭਾਰਤੀ ਰੇਲਵੇ ਦੇ ਨਾਲ ਮਿਲ ਕੇ ਸਵੱਛਤਾ ਸੰਕਲਪ ਪੰਦਰਵਾੜੇ ਦੀ ਸ਼ੁਰੂਆਤ ਰੇਲਵੇ ਪਰਿਸਰ ਅੰਦਰ ਪੌਦੇ ਲਗਾਉਣ ਅਤੇ ਸਟੇਸ਼ਨ ਪਲੇਟਫਾਰਮ ਅਤੇ ਆਲੇ ਦੁਆਲੇ ਦੀ ਸਫਾਈ ਨਾਲ ਕੀਤੀ ਗਈ।ਬਲਵਿੰਦਰ ਕੁਮਾਰ ਡੋਗਰਾ, ਸਕੱਤਰ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਭਾਰਤ ਵਿਕਾਸ ਪ੍ਰੀਸ਼ਦ ਦੇ ਕੰਮਾਂ ਦਾ ਇੱਕ ਵਿਸ਼ੇਸ਼ ਹਿੱਸਾ ਹੈ। ਮੁੱਖ ਮਹਿਮਾਨ ਸ਼੍ਰੀ ਰਾਜੇਸ਼ ਕੁਮਾਰ, ਸਟੇਸ਼ਨ ਸੁਪਰਡੈਂਟ ਨੂੰ ਤਿਰੰਗੇ ਪਟਕੇ ਨਾਲ ਜੀ ਆਇਆਂ ਕਿਹਾ ਗਿਆ।ਡਾਕਟਰ ਐੱਸ ਪੀ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਫਾਈ ਦੀ ਮਹੱਤਤਾ ਬਾਰੇ ਅਤੇ ਸਮਾਜਿਕ ਸਫਾਈ ਦੀ ਲੋੜ ਬਾਰੇ ਹਾਜਿਰ ਸਰੋਤਿਆਂ ਨੂੰ ਜਾਗਰੂਕ ਕੀਤਾ ਅਤੇ ਇਸਦੇ ਲਈ ਸਫਾਈ ਸੇਵਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਤੇ ਜੋਰ ਦਿੱਤਾ।ਮੁੱਖ ਮਹਿਮਾਨ ਨੇ ਆਪਣੇ ਸਟਾਫ ਦੀ ਅਤੇ ਭਾਰਤ ਵਿਕਾਸ ਪ੍ਰੀਸ਼ਦ, ਗੁਰਦਾਸਪੁਰ ਸਿਟੀ ਬ੍ਰਾਂਚ ਦੇ ਮੈਂਬਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਅਜਿਹੇ ਹੋਰ ਵੀ ਪ੍ਰੇਰਨਾ ਦਾਇਕ ਕੰਮ ਕੀਤੇ ਜਾਣਗੇ।ਅੱਜ ਦੇ ਇਸ ਪ੍ਰੋਗਰਾਮ ਵਿੱਚ ਪ੍ਰੀਸ਼ਦ ਵੱਲੋਂ ਸਰਵਸ੍ਰੀ ਰਾਜੇਸ਼ ਕੁਮਾਰ ਸਲਹੋਤਰਾ, ਰਮੇਸ਼ ਕੁਮਾਰ ਸਲਹੋਤਰਾ, ਸੁਰਜੀਤ ਸਿੰਘ, ਸਤਿੰਦਰ ਪਾਲ ਸਿੰਘ ਬੇਦੀ, ਹਿਤੇਸ਼ ਮਹਾਜਨ, ਵਿਜੇ ਕੁਮਾਰ ਬਾਂਸਲ, ਆਦਿ ਹਾਜਰ ਸਨ।