ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮਿਲਿਆ ਇਹ ਸਨਮਾਨ-ਅਵਤਾਰ ਘੁੰਮਣ
ਰੋਹਿਤ ਗੁਪਤਾ
ਗੁਰਦਾਸਪੁਰ 1 ਅਕਤੂਬਰ 2023 – ਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਟੀਮ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਵਿਸ਼ਵ ਖੂਨਦਾਨ ਦਿਵਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਪਟਿਆਲਾ ਦੇ ਲਕਸ਼ਮੀ ਫਾਰਮ ਵਿਖੇ ਕਰਵਾਏ ਗਏ ਸਟੇਟ ਸਨਮਾਨ ਸਮਾਰੋਹ ਵਿੱਚ ਖੂਨਦਾਨ ਦੇ ਖੇਤਰ ਵਿੱਚ ਪੰਜਾਬ ਭਰ ਵਿੱਚ ਵਧੀਆ ਕਾਰੁਜਗਾਰੀ ਕਰਨ ਵਾਲੀਆਂ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸੰਬੰਧੀ ਗੱਲਬਾਤ ਕਰਦਿਆ ਬੀ.ਡੀ.ਐੱਸ ਪਰਿਵਾਰ ਦੇ ਸੰਸਥਾਪਕ ਰਾਜੇਸ਼ ਬੱਬੀ ਅਤੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਸਨਮਾਨ ਸਾਡੀ ਸਹਿਯੋਗੀ ਸੰਸਥਾ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਮਿਲਿਆ ਹੈ।
ਇਸ ਮੌਕੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਦੇ ਅਵਤਾਰ ਸਿੰਘ ਘੁੰਮਣ ਰੋਹਿਤ ਵਰਮਾ ਰਾਜਨ ਕਲਾਨੌਰ, ਰਿੱਕੀ ਮਹੰਤ, ਰਾਜੇਸ਼ ਬੱਬੀ ਅਤੇ ਮਾਨੇਕ ਮੰਗੋਤਰਾ ਵੀ ਹਾਜ਼ਰ ਸਨ।