ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਬਹਿਰਾਮਪੁਰ ਚ ਬਰਸਾਤੀ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਲਿਆ

ਗੁਰਦਾਸਪੁਰ ਪੰਜਾਬ ਮਾਝਾ

ਦੀਨਾਨਗਰ(Damanpreet singh)- ਬਹਿਰਾਮਪੁਰ ਦੇ ਆਲੇ ਦੁਆਲੇ ਦੇ ਖੇਤਾਂ ਚੋਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਪਰੇਸ਼ਾਨ ਪਿੰਡ ਵਾਸੀਆਂ ਦੀ ਮੰਗ ਤੇ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਉਚੇਚੇ ਤੌਰ ਤੇ ਸਥਿਤੀ ਦਾ ਜਾਇਜਾ ਲੈਣ ਲਈ ਬਹਿਰਾਮਪੁਰ ਵਿਖੇ ਪੁੱਜੇ। ਇਸ ਮੌਕੇ ਤੇ ਉਹਨਾਂ ਦੇ ਨਾਲ ਪੰਚਾਇਤ ਵਿਭਾਗ ਦੇ ਜੇਈਜ਼ ਰਮਨਦੀਪ ਤੇ ਪ੍ਰਦੀਪ ਕੁਮਾਰ ਅਤੇ ਪੰਚਾਇਤ ਸਕੱਤਰ ਅਵਤਾਰ ਸਿੰਘ ਵੀ ਮੌਜੂਦ ਸਨ।

                        ਪਿੰਡ ਵਾਸੀਆਂ ਨੇ ਹਲਕਾ ਇੰਚਾਰਜ ਸਮਸ਼ੇਰ ਸਿੰਘ ਅੱਗੇ ਅਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਦੱਸਿਆ ਕਿ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਮਗਰਲੇ ਕਈ ਸਾਲਾਂ ਤੋਂ ਹਰ ਸਾਲ ਉਹਨਾਂ ਦੀਆਂ ਸੈਕੜੇ ਏਕੜ ਫਸਲਾਂ ਬਰਸਾਤੀ ਪਾਣੀ ਦੀ ਭੇਟ ਚੜ ਜਾਂਦੀਆਂ ਹਨ। ਉਹਨਾਂ ਦੇ ਖੇਤ ਕਈ ਕਈ ਮਹੀਨੇ ਛੱਪੜ ਦਾ ਰੂਪ ਧਾਰਨ ਕਰੀ ਰੱਖਦੇ ਹਨ। ਜਿਸ ਕਾਰਨ ਉਹਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਹਲਕਾ ਇੰਚਾਰਜ ਸਮਸ਼ੇਰ ਸਿੰਘ ਨੇ ਸਾਰੀ ਸਥਿਤੀ ਨੂੰ ਜਾਨਣ ਮਗਰੋਂ ਸਬੰਧਤ ਅਧਿਕਾਰੀਆਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦੇ ਉਚਿੱਤ ਪ੍ਰਬੰਧ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਪਿੰਡ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਇਸ ਸਮੱਸਿਆ ਨੂੰ ਪੱਕੇ ਤੌਰ ਤੇ ਹੱਲ ਕਰਵਾ ਕੇ ਲੋਕਾਂ ਨੂੰ ਇਸ ਲੰਮੇਂ ਚਿਰਾਂ ਤੋਂ ਚਲੀ ਆ ਰਹੀ ਸਮੱਸਿਆ ਤੋਂ ਰਾਹਤ ਦਿਵਾਉਣਗੇ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਦੀ ਸਰਕਾਰ ਲੋਕਾਂ ਦੀ ਅਪਣੀ ਸਰਕਾਰ ਹੈ। ਇਸ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਦਾ ਜਮੀਨੀ ਪੱਧਰ ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਪੰਕਜ ਕੁਮਾਰ, ਦਰਮੇਸ਼ ਕੁਮਾਰ, ਰਿਟਾ. ਥਾਣੇਦਾਰ ਬਚਨ ਲਾਲ, ਗੋਲਡੀ ਧਕਾਲਾ, ਠਾਕੁਰ ਰਮਨ ਸਿੰਘ, ਅਨੂਪ ਠਾਕੁਰ, ਐੰਚਲ ਸਿੰਘ ਨੰਬਰਦਾਰ, ਲੱਕੀ ਠਾਕੁਰ, ਬਿਕਰਮ ਸਿੰਘ ਤੇ ਸੀਤਾ ਰਾਮ ਵੀ ਹਾਜਰ ਸਨ।

ਤਸਵੀਰ-ਬਹਿਰਾਮਪੁਰ ਵਿਖੇ ਬਰਸਾਤੀ ਪਾਣੀ ਦੀ ਸਮੱਸਿਆ ਦਾ ਜਾਇਜਾ ਲੈਂਦੇ ਹੋਏ ਹਲਕਾ ਇੰਚਾਰਜ ਸਮਸ਼ੇਰ ਸਿੰਘ ਤੇ ਹੋਰ।

Leave a Reply

Your email address will not be published. Required fields are marked *