ਵਰਲਡ ਟੈਲੀਵਿਜ਼ਨ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਜ਼ੀ ਪੰਜਾਬੀ ਰੋਮਾਂਸ ਅਤੇ ਕਾਮੇਡੀ ਨਾਲ ਭਰਪੂਰ ਫਿਲਮ “ਬਾਈ ਜੀ ਕੁੱਟਣਗੇ” 25 ਦਸੰਬਰ 2022 ਲੈ ਕੇ ਆ ਰਿਹਾ ਹੈ

ਪੰਜਾਬ

ਭੁਲੱਥ / , ਕਪੂਰਥਲਾ 11 ਦਸੰਬਰ( ਮਨਜੀਤ ਸਿੰਘ ਚੀਮਾ ) 2022 | ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦੀ ਪਸੰਦ ਨੂੰ ਦੇਖਦਿਆਂ ਹੋਇਆ ਹਰ ਵਾਰੀ ਉਹਨਾਂ ਦੇ ਮਨੋਰੰਜਨ ਲਈ ਨਵੀਆਂ ਪੇਸ਼ਕਸ਼ਾਂ ਵਿੱਚ ਆਪਣੇ ਵਰਲਡ ਟੈਲੀਵਿਜ਼ਨ ਪ੍ਰੀਮਿਅਰ ਤੇ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫਿਲਮ “ਬਾਈ ਜੀ ਕੁੱਟਣਗੇ” ਲੈ ਕੇ ਆ ਰਿਹਾ ਹੈ।

ਫਿਲਮ ਸਮੀਪ ਕੰਗ ਦੁਆਰਾ ਦੁਆਰਾ ਡਾਇਰੈਕਟ ਅਤੇ ਵੈਭਵ ਸੁਮਨ ਦੁਆਰਾ ਲਿਖੀ ਹੋਈ ਹੈ। ਫਿਲਮ ਦਰਸ਼ਕਾਂ ਦੇ ਲਈ ਭਰਪੂਰ ਮਨੋਰੰਜਨ ਦਾ ਇੱਕੋਂ-ਇੱਕ ਸਾਧਨ ਹੋਵੇਗਾ, ਕਿਉਂਕਿ ਫਿਲਮ ਵਿੱਚ ਸਾਰੀ ਸਟਾਰਕਾਸਟ ਆਪਣਾ ਕਿਰਦਾਰ ਬਾਖੂਬੀ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਵਿੱਚ ਮੁੱਖ ਕਿਰਦਾਰ ਦੇਵ ਖਰੌੜ, ਸਾਬੀ ਸੂਰੀ, ਗੁਰਪ੍ਰੀਤ ਘੁੱਗੀ, ਉਪਾਸਨਾ ਸਿੰਘ, ਨਾਨਕ ਸਿੰਘ ਅਤੇ ਹਰਨਾਜ਼ ਸੰਧੂ ਦਿਖਾਈ ਦੇਣਗੇ। ਫਿਲਮ ਦੀ ਕਹਾਣੀ ਕਾਮੇਡੀ, ਐਕਸ਼ਨ, ਡਰਾਮੇ ਅਤੇ ਰੋਮਾਂਸ ਨਾਲ ਭਰਪੂਰ ਹੋਵੇਗੀ ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ। ਫਿਲਮ ਦੀ ਕਹਾਣੀ ਵਿੱਚ ਦੇਵ ਖਰੌੜ ਫਿਲਮ ਵਿੱਚ ਹਰਨਾਜ਼ ਦੇ ਵੱਡੇ ਭਰਾ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਜਿਸ ਤੋਂ ਉਸਦਾ ਪਰਿਵਾਰ ਅਤੇ ਪੂਰਾ ਸ਼ਹਿਰ ਡਰਦਾ ਹੈ।

ਇਹ ਫਿਲਮ ਆਪਣੇ ਹਾਸਿਆਂ ਦੇ ਵੱਖ-ਵੱਖ ਮੋੜਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਇਸ ਲਈ ਵਰਲਡ ਟੈਲੀਵਿਜ਼ਨ ਪ੍ਰੀਮਿਅਰ ਦੀ ਨਵੀਂ ਅਪਡੇਟ ਜਾਨਣ ਲਈ ਦੇਖਦੇ ਰਹੋ ਸਿਰਫ ਜ਼ੀ ਪੰਜਾਬੀ।

Leave a Reply

Your email address will not be published. Required fields are marked *