ਬਟਾਲਾ ਦੇ ਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਰਜ਼ਾਦਾ ਦੇ ਵਿੱਚ ਚਾਰ ਸਾਲਾਂ ਪਹਿਲਾਂ ਵਿਆਹੀ ਲੜਕੀ ਨੂੰ ਸਹੁਰਾ ਪਰਿਵਾਰ ਦੇ ਵੱਲੋਂ ਫਾਹਾ ਦੇ ਕੇ ਮਾਰਨ ਦੇ ਪੇਕਾ ਪਰਿਵਾਰ ਵੱਲੋਂ ਦੋਸ਼ ਲਗਾਏ ਜਾਣ ਦਾ ਮਾਮਲਾ ਸਾਮਣੇ ਆਇਆ ।ਉਥੇ ਹੀ ਮੌਕੇ ਤੇ ਪਹੁਚ ਪੁਲਿਸ ਨੇ ਘਰ ਦੇ ਕਮਰੇ ਚੋ ਮਿਲੀ ਪੱਖੇ ਨਾਲ ਲਟਕੀ ਲੜਕੀ ਦੀ ਲਾਸ਼ ਨੂੰ ਕਬਜ਼ੇ ਚ ਲਏ ਬਟਾਲਾ ਸਿਵਲ ਹਸਪਤਾਲ ਚ ਪੋਸਟਮਾਰਟਮ ਲਈ ਭੇਜਿਆ ਗਿਆ ਉਥੇ ਹੀ ਪੁਲਿਸ ਅਧਕਾਰੀਆਂ ਨੇ ਦੱਸਿਆ ਕਿ
ਮ੍ਰਿਤਕ ਦੇ ਪਤੀ ਸੱਸ ਸੁਹਰਾ ਦੇ ਖਿਲਾਫ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ |
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਨਵਨੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਵਾਸੀ ਪਿੰਡ ਧੰਦੋਈ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਜਸਪ੍ਰੀਤ ਸਿੰਘ ਜੋ ਆਰਮੀ ਚ ਫੌਜੀ ਜਵਾਨ ਵਾਸੀ ਪਿੰਡ ਰਜ਼ਾਦਾ ਦੇ ਨਾਲ ਹੋਇਆ ਸੀ ਜਿਸ ਦੇ ਦੋ ਬੱਚੇ ਹਨ ।ਅਤੇ ਅਕਸਰ ਹੀ ਉਸ ਦੀ ਲੜਕੀ ਦੇ ਪਤੀ ਅਤੇ ਸਹੁਰਾ ਸੱਸ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ।ਅਤੇ ਕਾਰ ਦੀ ਮੰਗ ਕਰਦੇ ਸਨ ਪਰ ਉਨ੍ਹਾਂ ਦੇ ਵੱਲੋਂ ਆਪਣੇ ਜਵਾਈ ਨੂੰ ਬੁੱਲਟ ਮੋਟਰਸਾਇਕਲ ਦਿੱਤਾ ਗਿਆ। ਉਨ੍ਹਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਦੇ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਫਾਹਾ ਦੇ ਕੇ ਜਾਨ ਤੋਂ ਮਾਰ ਦਿੱਤਾ ਗਿਆ ।ਤੇ ਸਾਨੂੰ ਸੂਚਿਤ ਕੀਤਾ ਜਿਸ ਤੋਂ ਬਅਦ ਉਹ ਪਿੰਡ ਪੋਹੰਚੇ ਤੇ ਦੇਖਿਆ ਕਿ ਉਨ੍ਹਾਂ ਦੀ ਲੜਕੀ ਦੀ ਲਾਸ਼ ਪਈ ਸੀ ਪੇਕਾ ਪਰੀਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੀ ਲਡ਼ਕੀ ਨੂੰ ਉਸਦੇ ਜਵਾਈ ਸਹੁਰਾ ਅਤੇ ਸੱਸ ਅਤੇ ਇਕ ਅਣਪਛਾਤੇ ਨੇ ਰਲ ਕੇ ਜਾਨ ਤੋਂ ਮਾਰ ਦਿੱਤਾ ਅਤੇ ਹੁਣ ਝੂਠੀਆਂ ਕਹਾਣੀਆਂ ਬਣਾ ਰਹੇ ਹਨ ਕਿ ਉਨ੍ਹਾਂ ਦੀ ਲੜਕੀ ਨੇ ਖੁਦ ਫਾਹਾ ਲਿਆ ਹੈ ।ਜਦ ਕਿ ਉਨ੍ਹਾਂ ਦੀ ਲੜਕੀ ਇਹ ਕਦਮ ਨਹੀਂ ਚੁੱਕ ਸਕਦੀ ਸੀ ।ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਉਨ੍ਹਾਂ ਦੇ ਜਵਾਈ ਅਤੇ ਸੱਸ ਅਤੇ ਸਹੁਰੇ ਨੇ ਜਾਨ ਤੋਂ ਮਾਰਿਆ ਹੈ ।ਮ੍ਰਿਤਕ ਲੜਕੀ ਦੇ ਪਿਤਾ ਨੇ ਪੁਲਸ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਦੇ ਜ਼ਿੰਮੇਵਾਰ ਲੜਕੀ ਦਾ ਸਹੁਰਾ ਪਰਿਵਾਰ ਹੈ ਇਸ ਲਈ ਉਨ੍ਹਾਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ।
ਮ੍ਰਿਤਕ ਦੀ ਮਾਂ ਅਤੇ ਪਿਤਾ |
ਉੱਧਰ ਘਟਨਾ ਸਥਾਨ ਤੇ ਪਹੁੰਚੇ ਬਟਾਲਾ ਪੁਲਿਸ ਦੇ ਥਾਣਾ ਸੇਖਵਾਂ ਦੇ ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਦੀ ਸ਼ਕਾਇਤ ਕੀਤੀ ਹੈ ਕਿ ਉਹਨਾਂ ਦੀ ਲੜਕੀ ਨੂੰ ਓਸ ਦੇ ਸਹੁਰਾ ਪਰਿਵਾਰ ਵੱਲੋਂ ਫਾਹਾ ਦੇ ਕੇ ਮਾਰਿਆ ਗਿਆ ਉਥੇ ਹੀ ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਲਈ ਭੇਜ ਦਿੱਤਾ ਗਿਆ ਅਤੇ ਲੜਕੀ ਦੇ ਪਿਤਾ ਦੇ ਬਿਆਨ ਤੇ ਮ੍ਰਿਤਕ ਦੇ ਫੌਜੀ ਪਤੀ ਸੱਸ ਅਤੇ ਸੁਹਰੇ ਖਿਲਾਫ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਜੋਗਿੰਦਰ ਸਿੰਘ ( ਐੱਸਐੱਚਓ ਪੁਲਿਸ ਥਾਣਾ ਸੇਖਵਾਂ )