ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀ ਸੋਨਾ, ਜੇਵਰਾਤ, ਦੋ ਮੋਟਰ ਸਾਈਕਲ, ਕਿਰਪਾਨ, 3 ਦਾਤਰ ਸਮੇਤ ਗ੍ਰਿਫ਼ਤਰ

ਪੰਜਾਬ

ਭੁਲੱਥ / ਕਪੂਰਥਲਾ, 10 ਦਸੰਬਰ (ਮਨਜੀਤ ਸਿੰਘ ਚੀਮਾ )- ਐੱਸ.ਐੱਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਤੇ ਐੱਸ.ਪੀ. ਤਫਤੀਸ਼ ਹਰਵਿੰਦਰ ਸਿੰਘ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਥਾਣਾ ਬੇਗੋਵਾਲ ਦੀ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 6 ਲੋਕਾਂ ਨੂੰ  ਗਿ੍ਫਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਅੱਜ ਸਬ ਡਵੀਜ਼ਨ ਭੁਲੱਥ ਦੇ ਡੀ.ਐੱਸ.ਪੀ. ਸੁਖਨਿੰਦਰ ਸਿੰਘ ਨੇ ਆਪਣੇ ਦਫਤਰ ਵਿਖੇ ਪ੍ਰੈੱਸ ਕਾਰਨਫਰੰਸ ਦੌਰਾਨ ਦਿੱਤੀ | ਉਨ੍ਹਾਂ ਦਸਿਆ ਕਿ ਐੱਸ.ਐੱਚ.ਓ. ਬੇਗੋਵਾਲ ਦੀਪਕ ਸ਼ਰਮਾ ਦੀ ਅਗਵਾਈ ਹੇਠ ਐੱਸ.ਆਈ. ਸਵਿੰਦਰਜੀਤ ਸਿੰਘ ਥਾਣਾ ਬੇਗੋਵਾਲ ਵੱਲੋਂ ਮੁਕੱਦਮਾ ਨੰਬਰ 94 ਬਰਬਿਆਨ ਗੁਲਜਾਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਲੰਮੇ ਦਰਜ ਹੋਇਆ ਸੀ ਕਿ ਮਿਤੀ 24 ਨਵੰਬਰ ਨੂੰ  ਉਹ ਆਪਣੇ ਘਰ ਵਿਚ ਪਰਿਵਾਰ ਸਮੇਤ ਆਪਣੇ-ਆਪਣੇ ਕਮਰਿਆਂ ਵਿਚ ਸੁੱਤੇ ਪਏ ਸਨ ਤਾਂ ਰਾਤ ਸਮੇਂ 4 ਨਾਮਲੂਮ ਨੌਜਵਾਨ ਉਨ੍ਹਾਂ ਦੇ ਘਰ ਦਾਖਲ ਹੋਏ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ, ਜੋ ਉਨ੍ਹਾਂ ਨੂੰ  ਕਮਰੇ ਅੰਦਰ ਬੰਦ ਕਰਕੇ ਉਨ੍ਹਾਂ ਦੇ ਘਰੋਂ 6/7 ਤੋਲੇ ਸੋਨੇ ਅਤੇ 30 ਹਜ਼ਾਰ ਰੁਪਏ ਨਕਦੀ ਚੋਰੀ ਕਰਕੇ ਲੈ ਗਏ | ਜਿਸ ‘ਤੇ ਉਕਤ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਤਾਂ ਦੌਰਾਨੇ ਤਫਤੀਸ਼ ਮੁਕੱਦਮੇ ਵਿਚ ਦੋਸ਼ੀਆਨ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ ਪੁੱਤਰ ਸੋਢੀ ਤੇ ਦੋ ਜੁਵਨਾਈਲ ਸਾਰੇ ਵਾਸੀਆਨ ਮੁਹੱਲਾ ਸਲਾਮਤਪੁਰ ਭੁਲੱਥ ਥਾਣਾ ਭੁਲੱਥ ਨੂੰ  ਗਿ੍ਫਤਾਰ ਕੀਤਾ ਗਿਆ | ਜਿਨ੍ਹਾਂ ਪਾਸੋਂ ਪੁਛਗਿੱਛ ਕਰਨ ‘ਤੇ ਇਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੇ ਆਪਣੇ ਸਾਥੀਆਂ ਨਾਲ ਹਮਸਲਾਹ ਹੋ ਕੇ ਕੀਤੀਆਂ ਹੋਰ ਵੀ ਚੋਰੀਆਂ ਮੰਨੀਆਂ | ਜਿਸ ਵਿਚ 11 ਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ  ਬੱਸ ਸਟੈਂਡ ਬੇਗੋਵਾਲ ਨਜ਼ਦੀਕ ਲੱਗੇ ਟਾਵਰ ਦੀਆਂ ਤਿੰਨ ਬੈਟਰੀਆਂ ਚੋਰੀ ਕੀਤੀਆਂ ਹਨ | ਇਸ ਸੰਬੰਧੀ ਥਾਣਾ ਬੇਗੋਵਾਲ ਵਿਖੇ ਮੁਕੱਦਮਾ ਦਰਜ ਹੈ | 1 ਤੇ 2 ਅਗਸਤ ਦੀ ਦਰਮਿਆਨ ਰਾਤ ਨੂੰ ਪਿੰਡ ਜੋਗਿੰਦਰ ਨਗਰ ਲੇਡੀਜ ਦੀਆਂ ਵਾਲੀਆਂ ਅਤੇ ਗਲੇ ਵਿਚ ਪਾਈ ਸੋਨੇ ਦੀ ਚੈਨੀ ਤੇ ਇਕ ਚਾਂਦੀ ਦੀ ਚੈਨ ਅਤੇ ਇਕ ਮੋਬਾਈਲ ਫੋਨ ਚੋਰੀ ਕੀਤੇ ਸਨ |  ਜਿਸ ਸੰਬੰਧੀ ਥਾਣਾ ਭੁਲੱਥ ਵਿਖੇ ਕੇਸ ਦਰਜ ਹੈ ।ਪਹਿਲੀ ਤੇ 2 ਸਤੰਬਰ ਦੀ ਰਾਤ ਨੂੰ  ਪਿੰਡ ਕਮਰਾਏ ਦੇ ਇਕ ਘਰ ਵਿਚ ਵੜ ਕੇ ਇਕ ਲੇਡੀਜ਼ ਦੇ ਕੰਨਾਂ ਵਿਚ ਪਾਈਆਂ ਵਾਲੀਆਂ, ਇਕ ਸੋਨੇ ਦੀ ਚੂੜੀ ਅਤੇ ਦੋ ਮੁੰਦਰੀਆਂ ਤੇ 40 ਹਜ਼ਾਰ ਰੁਪਏ ਚੋਰੀ ਕੀਤੇ ਗਏ | ਜਿਸ ਸੰਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ। 21 ਤੇ 22 ਸਤੰਬਰ ਦੀ ਰਾਤ ਨੂੰ  ਪਿੰਡ ਮੇਤਲਾ ਵਿਖੇ ਇਕ ਘਰ ਨੂੰ  ਤਾਲਾ ਲੱਗਾ ਹੋਣ ਕਰਕੇ ਉਸ ਦੀਆਂ ਕੰਧਾਂ ਟੱਪ ਕੇ ਅੰਦਰ ਵੜ ਗਏ ਅਤੇ ਘਰ ਦੀ ਫਰੋਲਾ-ਫਰੋਲੀ ਕੀਤੀ, ਪਰ ਘਰ ਵਿਚੋਂ ਕੋਈ ਵੀ ਨਕਦੀ ਜਾਂ ਸੋਨਾ ਨਹੀਂ ਮਿਲਿਆ ਸੀ ਅਤੇ ਉਨ੍ਹਾਂ ਨੇ ਜਾਂਦੇ ਸਮੇਂ ਘਰ ਨੂੰ  ਅੱਗ ਲਗਾ ਦਿੱਤੀ ਸੀ | ਜਿਸ ਸੰਬੰਧੀ ਥਾਣਾ ਭੁਲੱਥ ਵਿਖੇ ਮਕੱਦਮਾ ਦਰਜ ਹੈ। ਡੀ.ਐੱਸ.ਪੀ. ਸੁਖਨਿੰਦਰ ਸਿੰਘ ਨੇ ਦਸਿਆ ਕਿ ਫੜੇ ਗਏ 6 ਦੋਸ਼ੀਆਂ ਵਿਚੋਂ 2 ਜੁਵਨਾਈਲ ਜੋ 18 ਸਾਲ ਤੋਂ ਘੱਟ ਉਮਰ ਦੇ ਹਨ, ਜਦਕਿ ਚਾਰ ਦੀ ਪਛਾਣ ਵਿੱਕੀ ਪੁੱਤਰ ਬਾਬੂ ਰਾਮ, ਰਾਜਵੀਰ ਉਰਫ ਰਾਜਾ, ਜਸਪਾਲ ਉਰਫ ਬੁੱਲੀ ਤੇ ਕੌਸ਼ਲ ਵਾਸੀ ਸਲਾਮਤਪੁਰ ਭੁਲੱਥ ਹੈ | ਇਸ ਤੋਂ ਇਲਾਵਾ ਇਨ੍ਹਾਂ ਦੇ ਦੋ ਹੋਰ ਸਾਥੀ ਕਰਨ ਤੇ ਜੌਨੀ ਵਾਸੀ ਸਲਾਮਤਪੁਰ ਫਰਾਰ ਹਨ | ਜਿਨ੍ਹਾਂ ਨੂੰ  ਵੀ ਜਲਦ ਫੜ ਲਿਆ ਜਾਵੇਗਾ । ਡੀ.ਐੱਸ.ਪੀ. ਸੁਖਨਿੰਦਰ ਸਿੰਘ ਨੇ ਦਸਿਆ ਕਿ ਫੜੇ ਗਏ ਦੋਸ਼ੀਆਂ ਕੋਲੋਂ ਪਿੰਡ ਲੰਮੇ ਤੋਂ ਚੋਰੀ ਕੀਤੇ ਸੋਨੇ ਦੇ ਗਹਿਣੇ ਅਤੇ ਵਾਰਦਾਸ ਸਮੇਂ ਵਰਤੇ 2 ਮੋਟਰ ਸਾਈਕਲ, ਇਕ ਕਿਰਪਾਨ ਤੇ ਤਿੰਨ ਦਾਤਰ ਬਰਾਮਦ ਕੀਤੇ ਗਏ ਹਨ |

Capshn – ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਕਾਬੂ ਕੀਤੇ ਦੋਸ਼ੀਆਂ ਨਾਲ ਡੀ. ਐੱਸ.ਪੀ. ਭੁਲੱਥ ਸੁਖਜਿੰਦਰ ਸਿੰਘ ਕੈਰੋਂ, ਪੁਲਿਸ ਪਾਰਟੀ ਸਮੇਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ।
ਬਾਈਟ ਡੀ ਐਸ ਪੀ ਭੁਲੱਥ

Leave a Reply

Your email address will not be published. Required fields are marked *