
17 ਅਕਤੂਬਰ ਨੂੰ ਧੂਮਧਾਮ ਨਾਲ ਸਜਾਈ ਜਾਏਗੀ ਸਾਈ ਪਾਲਕੀ
ਰੋਹਿਤ ਗੁਪਤਾ
ਗੁਰਦਾਸਪੁਰ 2 ਅਕਤੂਬਰ ਸਾਈ ਪਰਿਵਾਰ ਵੱਲੋਂ ਲਗਾਈ ਗਈ ਸਪਤਾਹਿਕ ਸਾਈ ਰਸੋਈ ਤਹਿਤ ਵਰਤਾਏ ਜਾਣ ਵਾਲੇ ਲੰਗਰ ਤੋਂ ਪਹਿਲਾਂ ਸਾਈ ਪਰਿਵਾਰ ਅਤੇ ਸੱਤਿਆ ਸਾਈ ਸੇਵਾ ਸਮਿਤੀ ਦੀ ਇੱਕ ਬੈਠਕ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਵਿਖੇ ਹੋਈ ਜਿਸ ਵਿੱਚ 17 ਅਕਤੂਬਰ ਨੂੰ ਮੰਦਰ ਵਿੱਚ ਸਾਈ ਬਾਬਾ ਦੀ ਮੂਰਤੀ ਸਥਾਪਨਾ ਦਿਹਾੜੇ ਤੇ ਸਜਾਈ ਜਾਣ ਵਾਲੀ ਸਾਈ ਪਾਲਕੀ ਯਾਤਰਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਫੈਸਲਾ ਲਿਆ ਗਿਆ ਹੈ ਕਿ ਇਸ ਦਿਨ ਮੰਦਰ ਵਿਖੇ ਸਾਰਾ ਦਿਨ ਸਾਈ ਉਤਸਰ ਚਲੇਗਾ ਜਿਸ ਦੀ ਸ਼ੁਰੂਆਤ ਸਾਈ ਬਾਬਾ ਦੀ ਮੂਰਤੀ ਦੇ ਮੰਗਲ ਸਨਾਨ ਨਾਲ ਸਵੇਰੇ 5:30 ਵਜੇ ਹੋਵੇਗੀ।
ਸਾਈ ਪਰਿਵਾਰ ਦੇ ਪਰਦੀਪ ਮਹਾਜਨ ਅਤੇ ਸੱਤਿਆ ਸਾਈ ਸੇਵਾ ਸਮਿਤੀ ਦੇ ਰਨਬੀਰ ਠਾਕੁਰ ਅਤੇ ਠਾਕੁਰ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲ ਸਨਾਨ ਤੋਂ ਬਾਅਦ ਬਾਬਾ ਦੀ ਮੂਰਤੀ ਦਾ ਸ਼ਿੰਗਾਰ ਕੀਤਾ ਜਾਵੇਗਾ ਅਤੇ ਫੇਰ ਹਵਨ ,ਬਾਬਾ ਦੀਆਂ ਪਾਦੁਕਾਵਾਂ ਦਾ ਪੂਜਨ ਅਤੇ ਸਤਸੰਗ ਸਮਾਗਮ ਹੋਵੇਗਾ।ਇਸ ਦੇ ਉਪਰੰਤ ਦਹਰ ਦੁਪਹਿਰ ਦੇ ਲੰਗਰ ਤੋਂ ਬਾਬਾ ਦੀ ਪਾਲਕੀ ਦਾ ਪੂਜਨ ਕਰਕੇ ਪਾਲਕੀ ਸਜਾਈ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਮੁੜ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਵਿਖੇ ਹੀ ਖਤਮ ਹੋਵੇਗੀ। ਇਸ ਮੌਕੇ ਮੰਦਰ ਦੀ ਅਕਸ਼ਕ ਢੰਗ ਨਾਲ ਸਜਾਵਟ ਕੀਤੀ ਜਾਵੇਗੀ। ਸਾਈ ਉਤਸਵ ਵਿੱਚ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਕਮੇਟੀ ਦਾ ਪੂਰਾ ਪੂਰਾ ਸਹਿਯੋਗ ਰਹੇਗਾ ਅਤੇ ਪਾਲਕੀ ਯਾਤਰਾ ਵਿੱਚ ਨਾਸਿਕ ਬੈਂਡ ਮੁੱਖ ਆਕਰਸ਼ਣ ਹੋਵੇਗਾ । ਉਨਾਂ ਦੱਸਿਆ ਕਿ ਪਾਲਕੀ ਯਾਤਰਾ ਤੋਂ ਬਾਅਦ ਸ਼ਾਮ ਦਾ ਸਤਸੰਗ ਸ੍ਰੀ ਸਾਈ ਭਜਨ ਮੰਡਲੀ ਦੇ ਰਾਜੀਵ ਮਹਾਜਨ, ਪ੍ਰਿੰਸ ਅਤੇ ਪ੍ਰਸ਼ਾਂਤ ਆਦਿ ਵੱਲੋਂ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਰਾਤ ਦੇ ਲੰਗਰ ਪ੍ਰਸ਼ਾਦੇ ਤੋਂ ਬਾਅਦ ਸਾਈ ਉਤਸਵ ਦਾ ਸਮਾਪਣ ਕੀਤਾ ਜਾਵੇਗਾ।
ਇਸ ਮੌਕੇ ਗਗਨ ਮਹਾਜਨ, ਅਸ਼ੋਕ ਮਹਾਜਨ ਸਾਹੋਵਾਲੀਆ, ਸੰਜੀਵ ਮਹਾਜਨ ,ਸਚਿਨ,ਸੰਦੀਪ ਮਹਾਜਨ, ਅਸ਼ੋਕ ਆਨੰਦ, ਸਤੀਸ਼ ਮਹਾਜਨ , ਹਿਮਾਂਸ਼ੂ ਮਹਾਜਨ ਸਾਹੋਵਾਲੀਆ, ਦਿਨੇਸ਼ ਸ਼ਰਮਾ ਅਤੇ ਸੁਖਦੇਵ ਆਦਿ ਵੀ ਹਾਜਰ ਸਨ।